ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ, ਮਾਮਲਾ ਦਰਜ

08/08/2021 5:47:22 PM

ਬੰਗਾ (ਚਮਨ ਲਾਲ/ਰਾਕੇਸ਼)- ਥਾਣਾ ਸਿਟੀ ਬੰਗਾ ਪੁਲਸ ਵੱਲੋਂ 18 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਸਿਟੀ ਦੇ ਏ. ਐੱਸ. ਆਈ. ਰਾਮ ਲਾਲ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਬਰਾਏ ਗਸ਼ਤ ਅਤੇ ਜਨਰਲ ਚੈਕਿੰਗ ਦੇ ਸਬੰਧ ਵਿਚ ਨਜ਼ਦੀਕ ਟਰੱਕ ਯੂਨੀਅਨ ਗੜ੍ਹਸ਼ੰਕਰ ਰੋਡ ਮੌਜੂਦ ਸਨ।

ਉਨ੍ਹਾਂ ਦੱਸਿਆ ਕਿ ਕਿਸੇ ਮੁਖਬਰ ਖ਼ਾਸ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਹਰਨੇਕ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਬਰਨਾਲਾ ਕਲ੍ਹਾਂ ਥਾਣਾ ਨਵਾਂਸ਼ਹਿਰ ਸਿਟੀ ਜੋ ਕਿ ਸ਼ਾਰਾਬ ਵੇਚਣ ਦਾ ਧੰਦਾ ਕਰਦਾ ਹੈ ਅਤੇ ਬਾਹਰ ਤੋਂ ਸਸਤੇ ਭਾਅ ਦੀ ਸ਼ਰਾਬ ਲਿਆ ਕੇ ਅੱਗੇ ਗਾਹਕਾਂ ਨੂੰ ਮਹਿੰਗੇ ਭਾਅ ਵੇਚਦਾ ਹੈ, ਜੋ ਆਪਣੀ ਕਾਰ ਪੀ. ਬੀ. 32 ਐੱਲ 0061 ਵਿਚ ਭਾਰੀ ਮਾਤਰਾ ਵਿਚ ਸ਼ਰਾਬ ਲੈ ਕੇ ਪਿੰਡ ਝਿੱਕਾ ਸਾਈਡ ਤੋਂ ਆ ਰਿਹਾ ਹੈ।

ਜਲੰਧਰ: ਸੁਖਮੀਤ ਡਿਪਟੀ ਕਤਲ ਦੇ ਮਾਮਲੇ 'ਚ ਹਰਿਆਣਾ ਦੇ ਖ਼ਤਰਨਾਕ ਗੈਂਗਸਟਰ ਕੌਸ਼ਲ ਨੇ ਖੋਲ੍ਹੇ ਵੱਡੇ ਰਾਜ਼, ਸੁਪਾਰੀ ਲੈਣ ਦੀ ਗੱਲ ਆਈ ਸਾਹਮਣੇ

ਉਨ੍ਹਾਂ ਦੱਸਿਆ ਕਿ ਜਦੋ ਨਾਕਾਬੰਦੀ ਦੌਰਾਨ ਉਕਤ ਗੱਡੀ ਨੂੰ ਚੈੱਕ ਕੀਤਾ ਤਾਂ ਉਸ ਵਿਚੋਂ 18 ਬੋਤਲਾਂ ਸ਼ਰਾਬ ਮਾਰਕਾ ਇੰਮਪੀਰੀਅਲ ਬਲਿਊ ਬਰਾਮਦ ਹੋਈ ਜੋ ਕਿ ਮੌਕੇ ’ਤੇ ਉਪਰੋਕਤ ਸ਼ਰਾਬ ਦਾ ਕੋਈ ਲਾਈਸੈਂਸ/ ਪਰਮਿਟ ਨਹੀਂ ਦਿਖਾ ਪਾਇਆ। ਜਿਸ ਨੂੰ ਅਗਲੀ ਕਾਰਵਾਈ ਲਈ ਥਾਣਾ ਸਿਟੀ ਲਿਆਂਦਾ ਗਿਆ। ਜਿਸ ’ਤੇ ਐਕਸਾਈਜ ਐਕਟ 61 / 01 / 14 ਅਧੀਨ ਮਾਮਲਾ 71 ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: ਜਲੰਧਰ: ਗਰਭਵਤੀ ਨਵ-ਵਿਆਹੁਤਾ ਦੀ ਸ਼ੱਕੀ ਹਾਲਾਤ 'ਚ ਮੌਤ, ਸਹੁਰਿਆਂ 'ਤੇ ਲੱਗੇ ਗੰਭੀਰ ਇਲਜ਼ਾਮ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News