ਚਿਕਨ ਕਾਰਨਰ ਮਾਲਕ 9 ਹਜਾਰ ਐੱਮ. ਐੱਲ. ਨਾਜਾਇਜ਼ ਸ਼ਰਾਬ ਸਣੇ ਕਾਬੂ

Thursday, Oct 15, 2020 - 03:12 PM (IST)

ਚਿਕਨ ਕਾਰਨਰ ਮਾਲਕ 9 ਹਜਾਰ ਐੱਮ. ਐੱਲ. ਨਾਜਾਇਜ਼ ਸ਼ਰਾਬ ਸਣੇ ਕਾਬੂ

ਨਵਾਂਸ਼ਹਿਰ (ਤ੍ਰਿਪਾਠੀ)— ਚਿਕਨ ਕਾਰਨਰ ਅਤੇ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਨ ਵਾਲੇ ਚਿਕਨ ਕਾਰਨਰ ਮਾਲਕ ਨੂੰ 9 ਹਜਾਰ ਐੱਮ. ਐੱਲ. ਨਾਜਾਇਜ਼ ਸ਼ਰਾਬ ਸਮੇਤ ਪੁਲਸ ਨੇ ਕਾਬੂ ਕੀਤਾ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਦੌਰਾਣੇ ਗਸ਼ਤ ਸ਼ੱਕੀ ਪੁਰਸ਼ਾਂ ਅਤੇ ਵਾਹਨਾਂ ਦੀ ਭਾਲ 'ਚ ਪੁੱਲ ਨਹਰ ਜਾਡਲਾ ਮੌਜੂਦ ਸੀ ਕਿ ਪੁਲਸ ਦੇ 1 ਮੁੱਖਬਰ ਵਿਸ਼ੇਸ ਨੇ ਇਤਲਾਹ ਦਿੱਤੀ ਕਿ ਇੰਕ ਚਿਕਨ ਕਾਰਨਰ ਦਾ ਮਾਲਕ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਇਹ ਵੀ ਪਤਾ ਲੱਗਾ ਕਿ ਉਹ ਅਪਣੇ ਚਿਕਨ ਕਾਰਨਰ 'ਤੇ ਆਉਣ ਵਾਲੇ ਗਾਹਕਾਂ ਨੂੰ ਸ਼ਰਾਬ ਵੇਚਦਾ ਹੈ।

ਜੇਕਰ ਹੁਣੇ ਉੱਥੇ ਰੇਡ ਕੀਤਾ ਜਾਵੇ ਤਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਆ ਸਕਦਾ ਹੈ। ਏ. ਐੱਸ. ਆਈ. ਨੇ ਦੱਸਿਆ ਕਿ ਉਪਰਕੋਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਰੇਡ ਕਰਕੇ ਚਿਕਨ ਕਾਰਨਲ ਮਾਲਕ ਸਿਮਰਨਜੀਤ ਸਿੰਘ ਨੂੰ 9 ਹਜਾਰ ਐੱਮ. ਐੱਲ.( 12 ਬੋਤਲ) ਸ਼ਰਾਬ ਸਣੇ ਕਾਬੂ ਕੀਤਾ ਹੈ। ਥਾਣੇਦਾਰ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਖ਼ਿਲਾਫ਼ 61-1-14 ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News