2 ਸਾਲਾਂ ਤੋਂ ਭਗੌੜਾ ਵਿਅਕਤੀ ਹਰਿਆਣਾ ਤੋਂ ਕਾਬੂ

Thursday, Nov 12, 2020 - 12:48 PM (IST)

2 ਸਾਲਾਂ ਤੋਂ ਭਗੌੜਾ ਵਿਅਕਤੀ ਹਰਿਆਣਾ ਤੋਂ ਕਾਬੂ

ਕਾਲਾ ਸੰਘਿਆਂ (ਨਿੱਝਰ)— ਪੁਲਸ ਚੌਕੀ ਕਾਲਾ ਸੰਘਿਆਂ ਦੀ ਪੁਲਸ ਵੱਲੋਂ 2 ਸਾਲਾਂ ਤੋਂ ਭਗੌੜਾ ਚੱਲੇ ਆ ਰਹੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਸਬ ਇੰਸਪੈਕਟਰ ਬਲਜਿੰਦਰ ਸਿੰਘ ਭਲਵਾਨ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਦੀ ਪਛਾਣ ਇਸਲਾਮ ਉਰਫ ਟੀਮੂ ਪੁੱਤਰ ਬਾਬੂ ਖਾਨ ਵਜੋਂ ਹੋਈ ਹੈ ਅਤੇ ਇਸ ਵਿਅਕਤੀ ਦਾ ਪਿੰਡ ਦੱਲਾਬਾਸ ਥਾਣਾ ਪੁਨਹਾਨਾ ਜ਼ਿਲਾ ਨੂਹ ਹਰਿਆਣਾ ਹੈ।

ਗ੍ਰਿਫ਼ਤਾਰ ਵਿਅਕਤੀ ਨੂੰ ਮੁਖਬਰ ਖਾਸ ਦੀ ਇਤਲਾਹ 'ਤੇ ਉਸ ਦੇ ਹਰਿਆਣਾ ਸਥਿਤ ਘਰ ਤੋਂ ਕਾਬੂ ਕੀਤਾ ਗਿਆ ਹੈ ਅਤੇ ਇਸ 'ਤੇ ਥਾਣਾ ਸਦਰ ਕਪੂਰਥਲਾ ਵਿਖੇ ਦਸੰਬਰ 2018 'ਚ ਧਾਰਾ 307,420, 34 ਆਈ. ਪੀ. ਐੱਸ. 25, 54, 59 ਐਕਟ ਤਹਿਤ ਦਰਜ ਮੁਕੱਦਮੇ 'ਚ ਮਾਨਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ। ਇਸਲਾਮ ਉਰਫ ਟੀਮੂ ਨੂੰ ਕਾਬੂ ਕਰਨ ਉਪਰੰਤ ਇਸ ਦਾ ਕੋਵਿਡ ਟੈਸਟ ਕਰਵਾ ਕੇ ਅਦਾਲਤ ਚ ਪੇਸ਼ ਕੀਤਾ ਗਿਆ ਹੈ।


author

shivani attri

Content Editor

Related News