ਸੋਢਲ ਨਗਰ ਦਾ ਵਰੈਟੀ ਨਾਜਾਇਜ਼ ਢੰਗ ਨਾਲ ਸ਼ਰਾਬ ਵੇਚਦਾ ਕਾਬੂ

11/05/2019 5:05:01 PM

ਜਲੰਧਰ (ਵਰੁਣ)— ਸੀ. ਆਈ. ਏ. ਸਟਾਫ-1 ਦੀ ਟੀਮ ਨੇ ਸੋਢਲ ਨਗਰ ਦੇ ਰਹਿਣ ਵਾਲੇ ਸੌਰਵ ਅਰੋੜਾ ਉਰਫ ਵਰੈਟੀ ਨੂੰ ਨਾਜਾਇਜ਼ ਢੰਗ ਨਾਲ ਸ਼ਰਾਬ ਵੇਚਦੇ ਫੜਿਆ ਹੈ। ਉਸ ਖਿਲਾਫ ਕੇਸ ਦਰਜ ਲਿਆ ਗਿਆ ਹੈ। ਇਸ ਤੋਂ ਪਹਿਲਾਂ ਉਹ ਦੜਾ ਸੱਟਾ ਵੀ ਲਾਉਂਦਾ ਸੀ। ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਸੈਂਟਰੋ ਕਾਰ ਵਿਚ ਸਵਾਰ ਇਕ ਸਮੱਗਲਰ ਸਸਤੇ ਭਾਅ ਸ਼ਰਾਬ ਖਰੀਦ ਕੇ ਮਹਿੰਗੇ ਭਾਅ ਵੇਚਣ ਸੋਢਲ ਚੌਕ ਕੋਲ ਆ ਰਿਹਾ ਹੈ। ਪੁਲਸ ਟੀਮ ਨੇ ਸੋਢਲ ਚੌਕ ਕੋਲ ਨਾਕਾਬੰਦੀ ਕਰ ਕੇ ਸੈਂਟਰੋ ਕਾਰ ਨੂੰ ਰੋਕ ਕੇ ਕਾਰ ਚਾਲਕ ਦਾ ਨਾਂ ਪੁੱਛਿਆ ਤਾਂ ਉਸ ਨੇ ਖੁਦ ਦਾ ਨਾਂ ਸੌਰਵ ਅਰੋੜਾ ਉਰਫ ਵਰੈਟੀ ਪੁੱਤਰ ਕੇਵਲ ਕਿਸ਼ਨ ਵਾਸੀ ਸੋਢਲ ਨਗਰ ਦੱਸਿਆ। ਕਾਰ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ ਦੋ ਪੇਟੀਆਂ ਸ਼ਰਾਬ ਦੀਆਂ ਮਿਲੀਆਂ।

ਪੁੱਛਗਿੱਛ 'ਚ ਪਤਾ ਲੱਗਾ ਕਿ ਵਰੈਟੀ ਪਹਿਲਾਂ ਡੀ. ਜੇ. ਦਾ ਕੰਮ ਕਰਦਾ ਸੀ ਪਰ ਬਾਅਦ ਵਿਚ ਲਾਟਰੀ ਦੀ ਆੜ ਵਿਚ ਦੜੇ ਸੱਟੇ ਦਾ ਕੰਮ ਕਰਨ ਲੱਗਾ। ਹੁਣ ਉਹ ਕੈਟਰਿੰਗ ਦੀ ਆੜ ਵਿਚ ਸ਼ਰਾਬ ਵੇਚਣ ਦਾ ਕੰਮ ਕਰ ਰਿਹਾ ਸੀ। ਪੁਲਸ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ ਕਿ ਉਹ ਕਿਸ ਵਿਅਕਤੀ ਕੋਲੋਂ ਸ਼ਰਾਬ ਖਰੀਦ ਕੇ ਲਿਆਇਆ ਸੀ।


shivani attri

Content Editor

Related News