ਦੋ ਵੱਖ-ਵੱਖ ਮਾਮਲਿਆਂ 'ਚ ਭਗੌੜਾ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

09/22/2019 6:43:04 PM

ਭੋਗਪੁਰ (ਸੂਰੀ)— ਦੋ ਵੱਖ-ਵੱਖ ਮਾਮਲਿਆਂ 'ਚ ਭਗੌੜਾ ਐਲਾਨੇ ਗਏ ਮੁਲਜ਼ਮ ਨੂੰ ਜਲੰਧਰ ਦੀ ਪੁਲਸ ਨੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਜਲੰਧਰ ਦਿਹਾਤੀ ਪੁਲਸ ਦੇ ਐੱਸ. ਪੀ. ਕ੍ਰਾਈਮ ਬਲਵੀਰ ਸਿੰਘ ਸੰਧੂ, ਏ. ਐੱਸ. ਪੀ. ਅੰਕੁਰ ਗੁਪਤਾ ਆਈ. ਪੀ. ਐੱਸ ਅਤੇ ਡੀ. ਐੱਸ. ਪੀ. ਮੱਖਣ ਸਿੰਘ ਅਗਵਾਈ ਹੇਠ ਭੋਗਪੁਰ ਥਾਣਾ ਮੁਖੀ ਨਰੇਸ਼ ਜੋਸ਼ੀ ਅਤੇ ਪੁਲਸ ਚੌਂਕੀ ਪਚੰਰਗਾ ਦੇ ਇੰਚਾਰਜ ਸੁਖਜੀਤ ਸਿੰਘ ਬੈਂਸ ਵੱਲੋਂ ਸਾਂਝੇ ਤੌਰ 'ਤੇ ਪਿੰਡ ਕਿੰਗਰਾਂ 'ਚ ਚਲਾਈ ਗਈ ਤਲਾਸ਼ੀ ਮੁਹਿੰਮ ਚਲਾਈ ਸੀ। ਪੁਲਸ ਚੌਂਕੀ ਪਚਰੰਗਾ ਦੇ ਇੰਚਾਰਜ ਸੁਖਜੀਤ ਸਿੰਘ ਬੈਂਸ ਨੇ ਦੱਸਿਆ ਹੈ ਪਿੰਡ ਕਿੰਗਰਾਂ 'ਚ ਤਲਾਸ਼ੀ ਦੌਰਾਨ ਜਦੋਂ ਹਰਜੀਤ ਰਾਮ ਦੇ ਘਰ ਤਲਾਸ਼ੀ ਲਈ ਗਈ ਤਾਂ ਥਾਣਾ ਭੋਗਪੁਰ ਅਤੇ ਥਾਣਾ ਬੰਗਾ 'ਚ ਦਰਜ਼ ਦੋ ਵੱਖ-ਵੱਖ ਮਾਮਲਿਆਂ 'ਚ ਭਗੌੜਾ ਐਲਾਨੇ ਗਏ ਦੋਸ਼ੀ ਹਰਜੀਤ ਉਰਫ ਜੀਤਾ ਪੁੱਤਰ ਕਰਮਜੀਤ ਵਾਸੀ ਪਿੰਡ ਕਿੰਗਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਲਾਸ਼ੀ ਦੌਰਾਨ ਉਸ ਪਾਸੋਂ 200 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਪੁਲਸ ਵੱਲੋਂ ਦੋਸ਼ੀ ਹਰਜੀਤ ਖਿਲਾਫ ਥਾਣਾ ਭੋਗਪੁਰ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।  


shivani attri

Content Editor

Related News