ਸਾਬਕਾ ਸਰਪੰਚ ਬਿੱਟੂ ’ਤੇ ਹੋਏ ਹਮਲੇ ਨੂੰ ਲੈ ਕੇ 2 ’ਤੇ ਕੇਸ ਦਰਜ, ਗ੍ਰਿਫਤਾਰੀ ਕੋਈ ਨਹੀਂ

Wednesday, Jan 02, 2019 - 06:44 AM (IST)

ਸਾਬਕਾ ਸਰਪੰਚ ਬਿੱਟੂ ’ਤੇ ਹੋਏ ਹਮਲੇ ਨੂੰ ਲੈ ਕੇ 2 ’ਤੇ ਕੇਸ ਦਰਜ, ਗ੍ਰਿਫਤਾਰੀ ਕੋਈ ਨਹੀਂ

ਜਲੰਧਰ,  (ਮਹੇਸ਼)–   ਕੁੱਕੜ ਪਿੰਡ ਹਲਕਾ ਜਲੰਧਰ ਕੈਂਟ ਦੇ ਸਾਬਕਾ ਅਕਾਲੀ ਸਰਪੰਚ ਸੁਖਵਿੰਦਰ ਰਾਮ ਬਿੱਟੂ ਪੁੱਤਰ ਚਰਨ ਸਿੰਘ ’ਤੇ ਹਮਲਾ ਕਰਨ ਵਾਲੇ ਦੋਸ਼ੀਆਂ ’ਤੇ ਥਾਣਾ ਸਦਰ ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ। 
ਸਦਰ ਦੇ ਏ. ਐੱਸ. ਆਈ. ਗੁਰਮੀਤ ਸਿੰਘ ਨੇ ਦੋਸ਼ੀਆਂ  ਦੀ ਪਛਾਣ ਪਰਮਜੀਤ ਸਿੰਘ ਪੰਮਾ ਬਾਬਾ ਪੁੱਤਰ ਮਲਕੀਤ ਸਿੰਘ ਅਤੇ ਪਰਮਜੀਤ ਸਿੰਘ ਪੁੱਤਰ ਰਾਮ ਸਿੰਘ ਦੋਵੇਂ ਨਿਵਾਸੀ ਕੁੱਕੜ ਪਿੰਡ ਦੇ ਰੂਪ ਵਿਚ ਦੱਸੀ ਹੈ। 
ਪੁਲਸ ਨੇ ਕਿਹਾ ਕਿ ਸਾਬਕਾ ਸਰਪੰਚ ਬਿੱਟੂ ਦਾ ਦੋਸ਼ ਹੈ ਕਿ ਉਸ ਨੇ ਚੋਣਾਂ ਵਿਚ ਕੁਲਵਿੰਦਰ ਸਿੰਘ ਕਾਕਾ ਨਾਮਕ ਸਰਪੰਚੀ ਦੇ ਉਮੀਦਵਾਰ ਦਾ ਸਮਰਥਨ ਕੀਤਾ ਸੀ, ਜੋ ਕਿ ਦੂਜੀ ਪਾਰਟੀ ਨੂੰ ਰਾਸ ਨਹੀਂ ਆਇਆ, ਜਿਸ ਕਾਰਨ ਉਸ ’ਤੇ ਹਮਲਾ ਕੀਤਾ ਗਿਆ। ਉਸ ਸਮੇਂ ਉਹ ਦੁਕਾਨ ਦੇ ਬਾਹਰ ਕੁਰਸੀ ’ਤੇ  ਬੈਠਾ ਹੋਇਆ  ਸੀ। ਉਨ੍ਹਾਂ ਦੀ ਤਲਾਸ਼ ਜਾਰੀ ਹੈ। ਬਿੱਟੂ ਨੇ ਕਿਹਾ ਕਿ ਉਸ ’ਤੇ ਹਮਲਾ ਕਰਵਾਉਣ ਦੇ ਪਿੱਛੇ ਨਵੇਂ ਬਣੇ ਸਰਪੰਚ ਅਤੇ ਉਸ ਦੇ ਸਾਥੀਆਂ  ਦਾ ਵੀ ਹੱਥ ਹ, ਜਦਕਿ ਦੂਜੀ ਵਾਰ ਕੁੱਕੜ ਪਿੰਡ ਦਾ ਸਰਪੰਚ ਬਣੇ ਵਿਅਕਤੀ ਨੇ ਉਸ ’ਤੇ ਲੱਗੇ ਦੋਸ਼ਾਂ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਉਸ ਦਾ ਬਿੱਟੂ ’ਤੇ ਹੋਏ ਹਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। 


Related News