ਓਮ ਪ੍ਰਕਾਸ਼ ਸ਼ਰਮਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਦੇ ਬਣੇ ਨਵੇਂ ਪ੍ਰਧਾਨ

Saturday, Dec 18, 2021 - 05:51 PM (IST)

ਓਮ ਪ੍ਰਕਾਸ਼ ਸ਼ਰਮਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਦੇ ਬਣੇ ਨਵੇਂ ਪ੍ਰਧਾਨ

ਜਲੰਧਰ (ਜਤਿੰਦਰ, ਭਾਰਦਵਾਜ )- ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਦੇ ਸਾਲ 2021-22 ਲਈ ਹੋਈਆਂ ਚੋਣਾਂ ਵਿਚ ਕੁੱਲ 1295 ਵੋਟਾਂ ਪਈਆਂ, ਜਿਨ੍ਹਾਂ ਵਿਚੋਂ ਓਮ ਪ੍ਰਕਾਸ਼ ਸ਼ਰਮਾ ਨੂੰ ਕੁੱਲ 724 ਵੋਟ ਮਿਲੀਆਂ ਉਨ੍ਹਾਂ ਨੇ ਆਪਣੇ ਵਿਰੋਧੀ ਆਰ. ਕੇ. ਮਹਿਮੀ ਨੂੰ 195 ਵੋਟਾਂ ਦੇ ਫਰਕ ਨਾਲ ਹਰਾਇਆ। ਆਰ. ਕੇ. ਮਹਿਮੀ ਨੂੰ ਕੁੱਲ 529 ਵੋਟਾਂ ਪ੍ਰਾਪਤ ਹੋਈਆਂ ਜਦਕਿ ਤੀਜੇ ਪ੍ਰਧਾਨ ਅਹੁਦੇ ਦੇ ਉਮੀਦਵਾਰ ਕਪਿਲ ਬੱਤਰਾ ਨੂੰ ਕੇਵਲ 34 ਵੋਟਾਂ ਹੀ ਪਈਆਂ ਅਤੇ ਉਹ ਬੁਰੀ ਤਰ੍ਹਾਂ ਨਾਲ ਚੋਣ ਹਾਰ ਗਏ। ਇਸੇ ਤਰ੍ਹਾਂ ਜਗਰੂਪ ਸਿੰਘ ਸਰੀਂਹ ਜੋ ਕਿ ਜੂਨੀਅਰ ਉਪ ਪ੍ਰਧਾਨ ਦੇ ਅਹੁਦੇ ਤੇ ਜੇਤੂ ਐਲਾਨੇ ਗਏ। ਉਨ੍ਹਾਂ ਨੂੰ ਕੁੱਲ 888 ਵੋਟਾਂ ਪ੍ਰਾਪਤ ਹੋਈਆਂ। ਉਨ੍ਹਾਂ ਨੇ ਆਪਣੇ ਵਿਰੋਧੀ ਜਸਵਿੰਦਰ ਸਿੰਘ ਨੂੰ 526 ਵੋਟਾਂ ਦੇ ਫਰਕ ਨਾਲ ਹਰਾਇਆ। ਦਸ਼ਵਿੰਦਰ ਸਿੰਘ ਨੂੰ ਕੁਲ 362 ਵੋਟਾਂ ਪ੍ਰਾਪਤ ਹੋਈਆਂ। ਇਸ ਤੋਂ ਇਲਾਵਾ ਸੰਯੁਕਤ ਸਕੱਤਰ ਅਹੁਦੇ ’ਤੇ ਅਮਨਦੀਪ ਸਿੰਘ ਜੰਮੂ ਜੇਤੂ ਰਹੇ। ਉਨ੍ਹਾਂ ਨੂੰ ਕੁੱਲ 899 ਵੋਟਾਂ ਪ੍ਰਾਪਤ ਹੋਈਆਂ। ਉਨ੍ਹਾਂ ਨੇ ਆਪਣੇ ਵਿਰੋਧੀ ਭੁਪਿੰਦਰ ਸਿੰਘ ਕਾਲੜਾ ਨੂੰ 529 ਵੋਟਾਂ ਦੇ ਫਰਕ ਨਾਲ ਹਰਾਇਆ, ਉਨ੍ਹਾਂ ਨੂੰ 370 ਵੋਟਾਂ ਪ੍ਰਾਪਤ ਹੋਈਆਂ। 

ਇਹ ਵੀ ਪੜ੍ਹੋ:  ਧੀ ਨੂੰ ਮੈਸੇਜ ਭੇਜ ਮਾਂ ਨੇ ਲਾਇਆ ਮੌਤ ਨੂੰ ਗਲੇ, ਰਿਕਾਰਡਿੰਗ ਸੁਣ ਪੁੱਤ ਬੋਲਿਆ, ਮੈਨੂੰ ਰਿਕਾਰਡਿੰਗ ਭੇਜੀ ਹੁੰਦੀ ਤਾਂ..

PunjabKesari

ਇਸ ਤੋਂ ਇਲਾਵਾ ਚੋਣ ਅਧਿਕਾਰੀ ਐੱਨ. ਪੀ. ਐੱਸ. ਥਿੰਦ, ਹਰਦੇਵ ਸਿੰਘ ਭਾਰਜ ਅਤੇ ਰਾਜ ਕਰਨ ਸੱਦੀ ਨੇ ਦੱਸਿਆ ਕਿ ਕਾਰਜਕਾਰਨੀ ਦੇ 7 ਮੈਂਬਰ ਜੇਤੂ ਰਹੇ, ਜਿਨ੍ਹਾਂ ਵਿਚ ਚੇਤਨ ਬੀਗਾਮਲ, ਜਿਸ ਨੂੰ 574, ਦੀਪਿਕਾ ਦੁੱਗਲ ਨੂੰ 738, ਪੂਨਮ ਕੁਮਾਰੀ ਨੂੰ 496, ਰਮਨ ਕੁਮਾਰ ਸੌਂਧੀ ਨੂੰ 553, ਰਿਸ਼ੀਪਾਲ ਸਿੰਘ ਸੈਣੀ ਨੂੰ 547, ਐਡਵੋਕੇਟ ਸਿਮਰਨ ਨੂੰ ਸਭ ਤੋਂ ਜ਼ਿਆਦਾ 792 ਅਤੇ ਸੋਨਾਲਿਕਾ ਨੂੰ 719 ਵੋਟਾਂ ਪ੍ਰਾਪਤ ਹੋਈਆਂ ਤੇ ਜੇਤੂ ਰਹੇ ਜਦਕਿ ਤਿੰਨ ਕਾਰਜਕਾਰਨੀ ਉਮੀਦਵਾਰ ਹਾਰੇ ਹਨ, ਜਿਨ੍ਹਾਂ ਵਿਚ ਬਲਜਿੰਦਰ ਸਿੰਘ ਬਾਠ ਨੂੰ 343, ਬ੍ਰਿਗੇਡੀਅਰ ਜੋਗਿੰਦਰ ਸਿੰਘ ਜਸਵਾਲ ਨੂੰ 454 ਤੇ ਸਚਿਨ ਸ਼ਰਮਾ ਨੂੰ 448 ਵੋਟਾਂ ਪ੍ਰਾਪਤ ਹੋਈਆਂ। ਉਕਤ ਚੋਣ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਸਕੱਤਰ ਅਹੁਦੇ ਦੇ ਉਮੀਦਵਾਰ ਹਰਸ਼ਵਰਧਨ ਕੋਹਲੀ, ਵਰਿਸ਼ਟ ਉਪ ਪ੍ਰਧਾਨ ਜਤਿੰਦਰ ਸ਼ਰਮਾ, ਸਹਾਇਕ ਸਕੱਤਰ ਦੇ ਉਮੀਦਵਾਰ ਐਡਵੋਕੇਟ ਰਵਿੰਦਰ ਕੌਰ ਇਨ੍ਹਾਂ ਤਿੰਨਾਂ ਨੂੰ 13 ਦਸੰਬਰ ਨੂੰ ਪਹਿਲਾਂ ਹੀ ਨਿਰਵਿਰੋਧ ਜੇਤੂ ਐਲਾਨਿਆ ਜਾ ਚੁੱਕਾ ਹੈ ਕਿਉਂਕਿ ਇਨ੍ਹਾਂ ਵਿਰੁੱਧ ਕੋਈ ਵੀ ਉਮੀਦਵਾਰ ਚੋਣ ਮੈਦਾਨ ਵਿਚ ਨਹੀਂ ਉਤਰਿਆ। 

ਇਹ ਵੀ ਪੜ੍ਹੋ:  ਮੁੱਖ ਮੰਤਰੀ ਚੰਨੀ ਦਾ ਵੱਡਾ ਐਲਾਨ, ਜਲੰਧਰ 'ਚ ਬਣੇਗਾ ਸਪੋਰਟਸ ਹੱਬ

PunjabKesari

ਇਥੇ ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਸਵੇਰੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ 2021-22 ਦੀਆਂ ਚੋਣਾਂ ਲਈ ਸਵੇਰੇ ਸਾਢੇ 8 ਵਜੇ ਵੋਟਾਂ ਪੈਣੀਆਂ ਆਰੰਭ ਹੋ ਗਈਆਂ ਸਨ। ਕੁੱਲ 1295 ਮੈਂਬਰਾਂ ਵੱਲੋਂ ਆਪਣੀ ਕੀਮਤੀ ਵੋਟ ਵੱਖ-ਵੱਖ ਅਹੁਦਿਆਂ ਦੇ ਉਮੀਦਵਾਰਾਂ ਨੂੰ ਪਾਏ ਗਏ, ਜਿਨ੍ਹਾਂ ਵਿਚ ਪ੍ਰਮੁੱਖ ਤੌਰ ’ਤੇ ਮਹਿੰਦਰ ਸਿੰਘ ਕੇ. ਪੀ. ਬਾਰ ਮੈਂਬਰ ਅਤੇ ਤਕਨੀਕੀ ਸਿੱਖਿਆ ਚੇਅਰਮੈਨ ਪੰਜਾਬ, ਜਗਬੀਰ ਸਿੰਘ ਬਰਾੜ ਸਾਬਕਾ ਵਿਧਾਇਕ ਅਤੇ ਬਾਰ ਮੈਂਬਰ ਮਨੋਰੰਜਨ ਕਾਲੀਆ ਸਾਬਕਾ ਮੰਤਰੀ ਪੰਜਾਬ ਨੇ ਵੀ ਆਪਣੇ ਮਤਾਂ ਦਾ ਪ੍ਰਯੋਗ ਕੀਤਾ । ਜ਼ਿਲਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਦੀ ਕੁੱਲ 2293 ਮੈਂਬਰਾਂ ਦੀ ਵੋਟਰ ਸੂਚੀ ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਵੱਲੋਂ ਜਾਰੀ ਕੀਤੀ ਗਈ ਸੀ, ਜਿਨ੍ਹਾਂ ਵਿਚ 1295 ਵੋਟਰਾਂ ਵੱਲੋਂ ਆਪਣੇ ਮਤਾ ਦਾ ਪ੍ਰਯੋਗ ਹੀ ਕਰ ਸਕੀ। ਇੱਥੇ ਜ਼ਿਕਰਯੋਗ ਹੈ ਕਿ ਉਕਤ ਚੋਣਾਂ ਪੰਜਾਬ ਹਰਿਆਣਾ ਬਾਰ ਕੌਂਸਲ ਵੱਲੋਂ ਨਿਯੁਕਤ ਅਬਜ਼ਰਵਰ ਸੀਨੀਅਰ ਵਕੀਲ ਬਲਰਾਮ ਸਿੰਘ ਦੀ ਨਿਗਰਾਨੀ ਹੇਠ ਹੋਇਆ।

ਇਹ ਵੀ ਪੜ੍ਹੋ:  ਦਸੂਹਾ ਦੇ ਪਿੰਡ ਬਹਿਬੋਵਾਲ ਛੰਨੀਆਂ 'ਚੋਂ ਅਗਵਾ ਹੋਇਆ 9 ਸਾਲਾ ਬੱਚਾ ਬਰਾਮਦ, ਲੀਕ ਹੋਈ ਆਡੀਓ ਨੇ ਖੋਲ੍ਹੇ ਕਈ ਰਾਜ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News