ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਰਣਜੀਤ ਸਿੰਘ 5 ਦਿਨ ਦੇ ਰਿਮਾਂਡ ''ਤੇ

08/14/2020 3:58:10 PM

ਜਲੰਧਰ (ਜ. ਬ.)— ਗੋਲਡ ਕਿੱਟੀ ਦੇ ਨਾਂ 'ਤੇ ਕਰੋੜਾਂ ਰੁਪਏ ਦੀ ਠੱਗੀ ਕਰਨ ਵਾਲੀ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਮਾਲਕ ਰਣਜੀਤ ਸਿੰਘ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਪੁਲਸ ਨੇ ਉਸਨੂੰ ਅਦਾਲਤ 'ਚ ਪੇਸ਼ ਕੀਤਾ। ਮਾਣਯੋਗ ਅਦਾਲਤ ਨੇ ਰਣਜੀਤ ਸਿੰਘ ਨੂੰ 5 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਰਣਜੀਤ ਸਿੰਘ ਤੋਂ ਇਸ ਮਾਮਲੇ ਬਾਰੇ ਕਾਫ਼ੀ ਇਨਪੁਟ ਮਿਲਣ ਦੇ ਆਸਾਰ ਹਨ। ਹਾਲਾਂਕਿ ਇਹ ਆਸਾਰ ਗਗਨਦੀਪ ਸਿੰਘ ਤੋਂ ਕੀਤੀ ਗਈ ਪੁੱਛਗਿੱਛ ਤੋਂ ਵੀ ਸਨ ਪਰ ਪੁਲਸ ਦੀ ਢਿੱਲੀ ਕਾਰਵਾਈ ਕਾਰਣ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ।

ਰਣਜੀਤ ਸਿੰਘ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਕਾਫੀ ਸਮੇਂ ਤੱਕ ਇਸ ਮਾਮਲੇ ਦੀ ਜਾਂਚ ਹੌਲੀ ਗਤੀ ਨਾਲ ਚੱਲ ਰਹੀ ਸੀ। ਹੁਣ ਉਮੀਦ ਹੈ ਕਿ ਰਣਜੀਤ ਸਿੰਘ ਤੋਂ ਪੁਲਸ ਨੂੰ ਕਾਫੀ ਇਨਪੁਟ ਮਿਲ ਸਕਦੇ ਹਨ, ਜਿਸ ਨਾਲ ਨਿਵੇਸ਼ਕਾਂ ਅਤੇ ਡਿਸਟਰੀਬਿਊਟਰਾਂ ਵਲੋਂ ਜਮ੍ਹਾ ਕਰਵਾਏ ਗਏ ਪੈਸਿਆਂ ਦੀ ਸੂਹ ਲੱਗ ਸਕੇ। ਉਥੇ ਹੀ ਜੇਲ ਭੇਜੇ ਗਏ ਗਗਨਦੀਪ ਸਿੰਘ ਨੂੰ ਵੀ ਪੁਲਸ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਸਕਦੀ ਹੈ ਤਾਂ ਕਿ ਦੋਵਾਂ ਮੁਲਜ਼ਮਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾ ਸਕੇ। ਇਸ ਬਾਰੇ ਖੁਦ ਏ. ਸੀ. ਪੀ. ਮਾਡਲ ਟਾਊਨ ਹਰਿੰਦਰ ਸਿੰਘ ਵੀ ਕਹਿ ਚੁੱਕੇ ਹਨ ਕਿ ਦੋਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਣੀ ਹੈ। ਇਸ ਮਾਮਲੇ ਵਿਚ ਅਜੇ ਤੱਕ ਪੁਲਸ ਗੁਰਮਿੰਦਰ ਸਿੰਘ ਅਤੇ ਮੈਨੇਜਮੈਂਟ ਮੈਂਬਰਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ।

ਸ਼ਿਕਾਇਤਕਰਤਾਵਾਂ ਨੂੰ ਵਾਰ-ਵਾਰ ਥਾਣੇ ਬੁਲਾ ਕੇ ਕੀਤਾ ਜਾ ਰਿਹੈ ਪ੍ਰੇਸ਼ਾਨ
ਇਸ ਮਾਮਲੇ 'ਚ ਸ਼ਿਕਾਇਤ ਦੇਣ ਵਾਲੇ ਪੀੜਤਾਂ ਨੂੰ ਥਾਣਾ ਨੰਬਰ 7 'ਚ ਵਾਰ-ਵਾਰ ਬੁਲਾ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਵੀਰਵਾਰ ਨੂੰ ਪੁਲਸ ਨੇ ਕੁਝ ਲੋਕਾਂ ਨੂੰ ਦੁਬਾਰਾ ਤੋਂ ਬਿਆਨ ਦੇਣ ਲਈ ਬੁਲਾਇਆ ਸੀ, ਜਿਨ੍ਹਾਂ ਨੂੰ 3 ਵਜੇ ਦਾ ਸਮਾਂ ਦਿੱਤਾ ਗਿਆ ਪਰ ਉਨ੍ਹਾਂ ਨੂੰ 6 ਵਜੇ ਥਾਣੇ ਦੇ ਅੰਦਰ ਐਂਟਰੀ ਮਿਲੀ। ਪੀੜਤਾਂ ਨੂੰ ਕਈ ਘੰਟਿਆਂ ਤੱਕ ਗਰਮੀ 'ਚ ਥਾਣੇ ਦੇ ਬਾਹਰ ਖੜ੍ਹਾ ਹੋਣਾ ਪਿਆ।


shivani attri

Content Editor

Related News