ਦੀਵਾਲੀ ਮੌਕੇ ਕਪੂਰਥਲਾ ਵਿਖੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ

Thursday, Oct 31, 2024 - 05:27 PM (IST)

ਕਪੂਰਥਲਾ (ਮਹਾਜਨ)-ਜਿੱਥੇ ਲੋਕ ਦੀਵਾਲੀ ਦੇ ਤਿਉਹਾਰ ਦੀਆਂ ਤਿਆਰੀਆਂ ਲਗਭਗ ਇਕ ਹਫ਼ਤਾ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੰਦੇ ਹਨ। ਇਸ ਵਾਰ ਦੀਵਾਲੀ ਦੀ ਤਾਰੀਖ਼ ਨੂੰ ਲੈ ਕੇ ਲੋਕ ਭੰਬਲਭੂਸੇ ’ਚ ਪਏ ਹਨ ਕਿਉਂਕਿ ਕਈ ਲੋਕ ਕਹਿ ਰਹੇ ਹਨ ਕਿ ਦੀਵਾਲੀ 31 ਅਕਤੂਬਰ ਨੂੰ ਹੈ ਅਤੇ ਕਈ 1 ਨਵੰਬਰ ਦੀ ਕਹਿ ਰਹੇ ਹਨ ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਦੀਵਾਲੀ ਦੋਵੇਂ ਦਿਨ ਮਨਾਉਣੀ ਹੈ ਅਤੇ ਦੋਵੇਂ ਦਿਨ ਪੂਜਾ ਕਰਾਂਗੇ। ਜੇਕਰ ਇਸ ਤਿਉਹਾਰ ਤੋਂ ਇਕ ਦੋ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਸ਼ਹਿਰ ਦਾ ਨਜ਼ਾਰਾ ਅਜਿਹਾ ਸੀ ਕਿ ਇਲਾਕੇ ਦੀ ਕਿਸੇ ਵੀ ਗਲੀ ਜਾਂ ਬਾਜ਼ਾਰ ’ਚ ਪੈਰ ਰੱਖਣ ਨੂੰ ਥਾਂ ਨਹੀਂ ਸੀ।  ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਦੁਕਾਨਦਾਰਾਂ ਦੀ ਭਾਰੀ ਭੀੜ ਰਹੀ। ਸ਼ਹਿਰ ਦੀ ਹਰ ਦੁਕਾਨ 'ਤੇ ਲੋਕ ਪੂਜਾ ਦੇ ਸਮਾਨ, ਮਠਿਆਈਆਂ, ਸਜਾਵਟੀ ਸਮਾਨ, ਪਟਾਕਿਆਂ ਦੀਆਂ ਦੁਕਾਨਾਂ, ਤੋਹਫ਼ੇ ਦੇ ਸਮਾਨ ਅਤੇ ਕੱਪੜਿਆਂ ਦੀ ਖ਼ਰੀਦਦਾਰੀ ਕਰਦੇ ਵੇਖੇ ਗਏ। ਇਸ ਤਿਉਹਾਰ ਦੀ ਮਹੱਤਤਾ ਨੂੰ ਦੇਖਦੇ ਹੋਏ ਦੁਕਾਨਦਾਰਾਂ ਨੇ ਵੀ ਪੂਰੀ ਤਰ੍ਹਾਂ ਸਜਾਵਟ ਕੀਤੀ ਹੋਈ ਸੀ। ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਦੁਕਾਨਦਾਰ ਵੱਖ-ਵੱਖ ਵਸਤਾਂ ਦੀ ਖਰੀਦਦਾਰੀ 'ਤੇ ਗਿਫ਼ਟ ਹੈਂਪਰ ਅਤੇ ਹੋਰ ਤੋਹਫ਼ੇ ਦੇ ਰਹੇ ਹਨ। ਲੋਕ ਇਸ ਦਾ ਭਰਪੂਰ ਫਾਇਦਾ ਉਠਾ ਰਹੇ ਹਨ। ਦੀਵਾਲੀ ਦੀਆਂ ਤਿਆਰੀਆਂ 'ਚ ਕੋਈ ਕਮੀ ਨਾ ਰਹਿ ਜਾਵੇ, ਇਸ ਲਈ ਲੋਕ ਆਪਣੇ ਘਰਾਂ ਦੀ ਸਫ਼ਾਈ ਕਰ ਰਹੇ ਹਨ ਅਤੇ ਹੁਣ ਉਨ੍ਹਾਂ ਨੂੰ ਸਜਾਉਣ ਲਈ ਤਰ੍ਹਾਂ-ਤਰ੍ਹਾਂ ਦੇ ਸਾਮਾਨ ਦੀ ਖ਼ਰੀਦਦਾਰੀ ਕਰ ਰਹੇ ਹਨ।

ਇਹ ਵੀ ਪੜ੍ਹੋ- MP ਗੁਰਜੀਤ ਔਜਲਾ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੰਦੇ ਦਿੱਤਾ ਖ਼ਾਸ ਸੁਨੇਹਾ (ਵੀਡੀਓ)

PunjabKesari

ਦੀਵਾਲੀ ’ਤੇ ਤੋਹਫ਼ੇ ਦੇਣ ਦੀ ਪਰੰਪਰਾ
ਦੀਵਾਲੀ ’ਤੇ ਲੋਕਾਂ ਵਲੋਂ ਇਸ ਤਿਉਹਾਰ ਦੀ ਖ਼ੁਸ਼ੀ ਨੂੰ ਇਕ ਦੂਸਰੇ ਨਾਲ ਵੰਡਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਤੋਹਫ਼ੇ ਦਿੱਤੇ ਜਾਂਦੇ ਹਨ। ਅਜਿਹੇ ’ਚ ਦੁਕਾਨਦਾਰਾਂ ਵੱਲੋਂ ਕਈ ਤਰ੍ਹਾਂ ਦੇ ਗਿਫ਼ਟ ਹੈਂਪਰ ਨਾਲ ਦੁਕਾਨਾਂ ਨੂੰ ਸਜਾਇਆ ਜਾ ਰਿਹਾ ਹੈ। ਵਿਸ਼ੇਸ਼ ਕਰਕੇ ਬੇਕਰੀ ਦੀ ਦੁਕਾਨਾਂ ’ਤੇ ਅਜਿਹੇ ਕਈ ਗਿਫ਼ਟ ਉਪਲੱਬਧ ਹਨ, ਜਿਸ ਦੇ ਵੱਲ ਲੋਕ ਆਕਰਸ਼ਿਤ ਹੋ ਰਹੇ ਹਨ। ਇਸ ’ਚ ਚਾਕਲੇਟ, ਬਿਸਕੁਟ, ਜੂਸ, ਨਮਕੀਨ ਆਦਿ ਦੀ ਪੈਕਿੰਗ ਵੀ ਉਪਲੱਬਧ ਹੈ ਜੋ ਕਿ 150 ਤੋਂ ਲੈਕੇ 1000 ਰੁਪਏ ਤੱਕ ਵਿਕ ਰਹੇ ਹਨ, ਜਿਸ ਦੀ ਲੋਕਾਂ ਵੱਲੋਂ ਖ਼ੂਬ ਖ਼ਰੀਦਦਾਰੀ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ ਲੋਕਾਂ ਵਲੋਂ ਤੋਹਫ਼ੇ ਦੇਰੂਪ ’ਚ ਦਿੱਤੇ ਜਾਣ ਵਾਲੇ ਮਾਂ ਲਕਸ਼ਮੀ ਦੇ ਚਾਂਦੀ ਦੇ ਸਿੱਕਿਆਂ ਤੇ ਮੂਰਤੀ ਦੀ ਵੀ ਖਰੀਦਦਾਰੀ ਕੀਤੀ ਜਾ ਰਹੀ ਹੈ।

PunjabKesari

ਰੰਗ-ਬਿਰੰਗੇ ਦੀਵੇ ਲੋਕਾਂ ਨੂੰ ਖ਼ੂਬ ਲੁਭਾ ਰਹੇ ਹਨ
ਹਿੰਦੂ ਪਰੰਪਰਾ ਦੇ ਅਨੁਸਾਰ ਦੀਵਾਲੀ ਦੇ ਦਿਨ ਪੂਜਾ ’ਚ ਪ੍ਰਯੋਗ ਹੋਣ ਵਾਲੇ ਦੀਵੇ ਦੇ ਬਿਨਾਂ ਦੀਵਾਲੀ ਦਾ ਕੋਈ ਮਹੱਤਵ ਨਹੀਂ। ਅਜਿਹੇ ’ਚ ਬਾਜ਼ਾਰਾਂ ’ਚ ਲੋਕਾਂ ਨੂੰ ਲੁਭਾਉਣ ਦੇ ਲਈ ਰੰਗ ਬਿਰੰਗੇ, ਛੋਟੇ ਵੱਡੇ ਆਕਾਰ ’ਚ ਵੱਖ ਵੱਖ ਪ੍ਰਕਾਰ ਦੇ ਡਿਜਾਈਨਾਂ ’ਚ ਕਈ ਦੀਵੇ ਵੀ ਉਪਲੱਬਧ ਹਨ। ਬਾਜ਼ਾਰ ’ਚ ਰੰਗ ਬਿਰੰਗੇ ਫੈਂਸੀ ਦੀਵੇ 70 ਰੁਪਏ ਤੋਂ ਲੈ ਕੇ 150 ਰੁਪਏ ਤੱਕ ਵਿਕ ਰਹੇ ਹਨ। ਅਜਿਹੇ ’ਚ ਲੋਕਾਂ ਵਲੋਂ ਦੀਵਾਲੀ ਨੂੰ ਸਪੈਸ਼ਲ ਬਣਾਉਣ ਦੇ ਲਈ ਇਨ੍ਹਾਂ ਡਿਜਾਈਨਾਂ ਵਾਲੇ ਦੀਵਿਆਂ ਦੀ ਵੀ ਖ਼ਰੀਦਦਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਦੀਵਾਲੀ ਮੌਕੇ ਪੰਜਾਬ 'ਚ ਵੱਡਾ ਹਾਦਸਾ, ਦੋ ਕਾਰਾਂ ਦੀ ਭਿਆਨਕ ਟੱਕਰ ਦੌਰਾਨ ਵਾਹਨਾਂ ਦੇ ਉੱਡੇ ਪਰਖੱਚੇ

PunjabKesari

ਰੰਗ-ਬਿਰੰਗੀ ਚਾਈਨੀਜ ਲਾਇਟਾਂ ਦੀ ਚਮਕ ਲੋਕਾਂ ਨੂੰ ਕਰ ਰਹੀ ਹੈ ਆਕਰਸ਼ਿਤ
ਦੀਵਾਲੀ ’ਤੇ ਲੋਕਾਂ ਵੱਲੋਂ ਆਪਣੇ ਘਰਾਂ ਨੂੰ ਸਜਾਉਣ ਦੇ ਲਈ ਵੱਖ ਵੱਖ ਪ੍ਰਕਾਰ ਦੇ ਸਾਮਾਨ ਦੀ ਖ਼ਰੀਦਦਾਰੀ ਕੀਤੀ ਜਾ ਰਹੀ ਹੈ। ਇਨ੍ਹਾਂ ਦਿਨਾਂ ’ਚ ਬਜਾਰਾਂ ’ਚ ਜਗ੍ਹਾ-ਜਗ੍ਹਾ ਲੱਗੀ ਰੰਗੀਨ ਚਾਈਨੀਜ ਲਾਈਟਾਂ ਦੀ ਚਮਕ ਵੀ ਲੋਕਾਂ ਨੂੰ ਆਪਣੇ ਵੱਖ ਆਕਰਸ਼ਿਤ ਕਰ ਰਹੀ ਹੈ। ਇਹ ਚਾਈਨੀਜ ਲਾਇਟਾਂ 70 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਮਾਰਕੀਟ ’ਚ ਉਪਲੱਬਧ ਹਨ, ਜਿਸ ਦੀ ਚਮਕ ਨੂੰ ਵੇਖ ਕੇ ਲੋਕ ਉਨ੍ਹਾਂ ਦੀ ਖ਼ਰੀਦਦਾਰੀ ਵੀ ਕਰ ਰਹੇ ਹਨ।

ਮਠਿਆਈਆਂ ਦੀ ਦੁਕਾਨਾਂ ’ਤੇ ਭਾਰੀ ਭੀੜ
ਦੀਵਾਲੀ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ’ਚ ਮਠਿਆਈ ਦੀਆਂ ਦੁਕਾਨਾਂ ਵੀ ਵੱਖ-ਵੱਖ ਤਰ੍ਹਾਂ ਦੀ ਰੰਗ-ਬਿਰੰਗੀ ਮਠਿਆਈਆਂ ਨਾਲ ਸਜੀਆਂ ਹੋਈਅ ਹਨ, ਜਿਸ ਦੀ ਖ਼ਰੀਦਦਾਰੀ ਲਈ ਲੋਕਾਂ ਦੀ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ। ਅਜਿਹੇ ’ਚ ਲੋਕਾਂ ਵਲੋਂ ਆਪਣੇ ਸਗੇ ਸਬੰਧੀਆਂ ਤੇ ਰਿਸ਼ਤੇਦਾਰਾਂ ਨੂੰ ਗਿਫ਼ਟ ਦੇਣ ਦੇ ਨਾਲ-ਨਾਲ ਮਠਿਆਈ ਦੀ ਵੀ ਖ਼ਰੀਦਦਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਦੀਵਾਲੀ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਕੰਮ ਕਰਦੇ ਸਮੇਂ ਡਰਾਈਵਰ ਨਾਲ ਵਾਪਰਿਆ ਭਾਣਾ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


shivani attri

Content Editor

Related News