ਮਾਘੀ ਦੇ ਤਿਉਹਾਰ ਮੌਕੇ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਡੇਰਾ ਗੁਰੂਸਰ ਖੁੱਡਾ ਤੇ ਨੰਗਲ ਖੁੰਗਾ ਵਿਖੇ ਕਰਵਾਏ ਸਲਾਨਾ ਸਮਾਗਮ

Sunday, Jan 14, 2024 - 04:58 PM (IST)

ਮਾਘੀ ਦੇ ਤਿਉਹਾਰ ਮੌਕੇ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਡੇਰਾ ਗੁਰੂਸਰ ਖੁੱਡਾ ਤੇ ਨੰਗਲ ਖੁੰਗਾ ਵਿਖੇ ਕਰਵਾਏ ਸਲਾਨਾ ਸਮਾਗਮ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ )- ਨਿਰਮਲੇ ਭੇਖ ਸੰਪਰਦਾਇ ਨਾਲ ਸੰਬੰਧਿਤ ਡੇਰਾ ਗੁਰੂਸਰ ਖੁਡਾ ਧਰਮਸ਼ਾਲਾ ਜੌੜੀਆਂ ਢਾਬਾ ਵਿਖੇ ਅੱਜ ਮਾਘੀ ਦੇ ਪਵਿੱਤਰ ਤਿਉਹਾਰ ਮੌਕੇ 40 ਮੁਕਤੀਆਂ ਦੀ ਯਾਦ ਨੂੰ ਸਮਰਪਿਤ ਸਲਾਨਾ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਹੋਏ ਆਪਣੀ ਹਾਜ਼ਰੀ ਲਗਵਾਈ। ਮੁੱਖ ਸੇਵਾਦਾਰ ਨਿਰਮਲ ਭੇਖ ਰਤਨ ਸੰਤ ਬਾਬਾ ਤੇਜਾ ਸਿੰਘ ਜੀ ਤੇ  ਸੰਤ ਸੁਖਜੀਤ ਸਿੰਘ ਜੀ ਡੇਰਾ ਗੁਰੂਸਰ ਖੁੱਡਾ ਵਾਲਿਆਂ ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਸਭ ਤੋਂ ਪਹਿਲਾਂ 12  ਜਨਵਰੀ ਤੋਂ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਭਾਈ ਜੁਗਰਾਜ ਸਿੰਘ ਹਜੂਰੀ ਰਾਗੀ ਜਥਾ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਾਲੇ, ਭਾਈ ਬਲਜੀਤ ਸਿੰਘ ਡੇਰਾ ਗੁਰੂ ਸਰ ਖੁੱਡਾ, ਬੀਬੀ ਇੰਦਰਪ੍ਰੀਤ ਕੌਰ, ਕਵੀਸ਼ਰੀ ਜਥਾ ਭਾਈ ਜਗਦੀਪ ਸਿੰਘ ਵੜੈਚ ਤੇ ਸਾਥੀਆਂ ਨੇ ਸਮੂਹ ਸੰਗਤ ਨੂੰ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਅਤੇ ਮਨੋਹਰ ਸ਼ਬਦ ਕੀਰਤਨ ਦੁਆਰਾ ਨਿਹਾਲ ਕਰਦਿਆਂ ਗੁਰੂ ਚਰਨਾਂ ਨਾਲ ਜੋੜਿਆ।

PunjabKesari
ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਮੁੱਖ ਸੇਵਾਦਾਰ ਸੰਤ ਬਾਬਾ ਤੇਜਾ ਸਿੰਘ ਜੀ ਤੇ ਸੰਤ ਸੁਖਜੀਤ ਸਿੰਘ ਜੀ ਨੇ ਮਾਘ ਮਹੀਨੇ ਦੀ ਮਹੱਤਤਾ ਅਤੇ 40 ਮੁਕਤਿਆਂ ਦੇ ਕੁਰਬਾਨੀਆਂ ਭਰੇ ਇਤਿਹਾਸ ਤੇ ਚਾਨਣਾ ਪਾਇਆ ਅਤੇ ਸਮੂਹ ਸੰਗਤ ਨੂੰ ਸੇਵਾ ਤੇ ਸਿਮਰਨ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। 
ਇਸ ਮੌਕੇ ਬਾਬਾ ਪਾਲਾ ਸਿੰਘ, ਬਾਬਾ ਲਖਬੀਰ ਸਿੰਘ ਰੜਾ, ਹੈੱਡ ਗ੍ਰੰਥੀ ਜਸਵਿੰਦਰ ਸਿੰਘ ਸਾਬੀ, ਲਸ਼ਕਰ ਸਿੰਘ ਖੁੱਡਾ, ਤਰਲੋਕ ਸਿੰਘ ਖੁੱਡਾ, ਰਮੇਸ਼ਵਰ ਸਿੰਘ ਖੁੱਡਾ, ਦਿਲਦਾਰ ਸਿੰਘ ਨੀਟਾ, ਦਵਿੰਦਰ ਕਲਸੀਆ, ਪ੍ਰਿੰਸੀਪਲ ਰਾਜਵਿੰਦਰ ਕੌਰ, ਪ੍ਰਿੰਸੀਪਲ ਤਰਲੋਕ ਸਿੰਘ, ਮਨਪ੍ਰੀਤ ਸਿੰਘ ਸੈਣੀ, ਨਰਿੰਦਰ ਸਿੰਘ ਰੱਲਣ, ਜਥੇਦਾਰ ਗੁਰਦੀਪ ਸਿੰਘ ਖੁੱਡਾ, ਬਾਬਾ ਜਸਪ੍ਰੀਤ ਸਿੰਘ, ਜਸਵੀਰ ਸਿੰਘ ਖੁੱਡਾ, ਰਵਿੰਦਰ ਸਿੰਘ, ਕਰਤਾਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।  ਇਸੇ ਤਰ੍ਹਾਂ ਹੀ ਡੇਰਾ ਬਾਬਾ ਭਗਤ ਰਾਮ ਜੀ ਪਿੰਡ ਨੰਗਲ ਖੁੰਗਾ ਵਿਖੇ ਮਾਘੀ ਦਾ ਪਵਿੱਤਰ ਤਿਉਹਾਰ ਮਨਾਉਂਦੇ ਹੋਏ 40 ਮੁਕਤਿਆਂ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ।

PunjabKesari
ਮੁੱਖ ਸੇਵਾਦਾਰ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਨਰੇਸ਼ ਗਿਰ ਜੀ ਦੀ ਅਗਵਾਈ ਵਿੱਚ ਹੋਏ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਪ੍ਰਕਾਸ਼ ਕੀਤੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਕਰਵਾਏ ਗਏ ਸਮਾਗਮ ਵਿੱਚ ਵੱਖ-ਵੱਖ ਰਾਗੀ ਢਾਡੀ ਜਥਿਆਂ ਨੇ ਸਮੂਹ ਸੰਗਤ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ।  ਇਸ ਮੌਕੇ ਸੇਵਾਦਾਰ ਸੰਤ ਬਾਬਾ ਨਰੇਸ਼ ਗਿਰ ਜੀ, ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਤੇ ਸੈਕਟਰੀ ਜੈ ਸਿੰਘ ਨੇ ਸਮੂਹ ਸੰਗਤ ਨੂੰ ਮਾਘੀ ਦੇ ਪਵਿੱਤਰ ਤਿਉਹਾਰ ਮੌਕੇ ਮੁਬਾਰਕਬਾਦ ਦਿੱਤੀ ਅਤੇ ਸੇਵਾ ਸਿਮਰਨ ਨਾਲ ਜੁੜਣ ਲਈ ਕਿਹਾ। 

PunjabKesari
ਇਸ ਮੌਕੇ ਸੰਗਤ ਦੀ ਸੇਵਾ ਵਾਸਤੇ ਚਾਹ ਪਕੌੜਿਆਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਸਮਾਗਮ ਦੌਰਾਨ ਪਰਮਜੀਤ ਜੌਹਲ, ਲਾਲਾ ਨੰਗਲ ਦਾਤਾ, ਕੁਲਦੀਪ ਸਿੰਘ ਸੰਦੀਪ ਸਿੰਘ ਬਲਵੀਰ ਸਿੰਘ ਬੱਬੂ, ਦਵਿੰਦਰ ਸਿੰਘ, ਜਰਨੈਲ ਸਿੰਘ, ਹਰਜੀਤ ਸਿੰਘ ਮਨਜੀਤ ਸਿੰਘ ਮਲਕੀਤ ਸਿੰਘ ਰਣਜੀਤ ਸਿੰਘ, ਪਰਮਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Aarti dhillon

Content Editor

Related News