ਕਪੂਰਥਲਾ ਜ਼ਿਲ੍ਹੇ ''ਚ ਇਕ ਹਫਤੇ ’ਚ 67 ਤੋਂ 127 ਤਕ ਪਹੁੰਚੀ ਕੋਵਿਡ-19 ਮਰੀਜ਼ਾਂ ਦੀ ਗਿਣਤੀ

Monday, Nov 30, 2020 - 01:25 AM (IST)

ਕਪੂਰਥਲਾ ਜ਼ਿਲ੍ਹੇ ''ਚ ਇਕ ਹਫਤੇ ’ਚ 67 ਤੋਂ 127 ਤਕ ਪਹੁੰਚੀ ਕੋਵਿਡ-19 ਮਰੀਜ਼ਾਂ ਦੀ ਗਿਣਤੀ

ਕਪੂਰਥਲਾ, (ਮਹਾਜਨ)- ਕੋਰੋਨਾ ’ਚ ਬੀਤੇ ਦਿਨੀਂ ਅਚਾਨਕ ਆਈ ਗਿਰਾਵਟ ਦੇ ਬਾਅਦ ਬਦਲਦੇ ਮੌਸਮ ਦੌਰਾਨ ਦੁਬਾਰਾ ਫਿਰ ਤੋਂ ਇਸਦੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋਣ ਲੱਗਾ ਹੈ। ਬੀਤੇ ਹਫਤੇ ਦੌਰਾਨ ਜਿੱਥੇ ਜ਼ਿਲੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 67 ਤਕ ਪਹੁੰਚ ਚੁੱਕੀ ਸੀ, ਉੱਥੇ ਹੁਣ ਹੋਲੀ-ਹੋਲੀ ਦੁਬਾਰਾ ਇਨ੍ਹਾਂ ਦੀ ਗਿਣਤੀ ’ਚ ਵਾਧਾ ਹੋਣ ਨਾਲ ਕੋਵਿਡ-19 ਮਰੀਜ਼ਾਂ ਦੀ ਗਿਣਤੀ ਦੁਗਣੀ ਹੋ ਕੇ 127 ਤਕ ਪਹੁੰਚ ਗਈ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਜੇਕਰ ਅਜੇ ਵੀ ਸਿਹਤ ਵਿਭਾਗ ਤੇ ਲੋਕਾਂ ਨੇ ਇਸ ਪ੍ਰਤੀ ਆਪਣੀ ਗੰਭੀਰਤਾ ਨਾ ਦਿਖਾਈ ਤਾਂ ਇਸਦੇ ਨਤੀਜੇ ਆਉਣ ਵਾਲੇ ਦਿਨਾਂ ’ਚ ਘਾਤਕ ਹੋ ਸਕਦੇ ਹਨ। ਐਤਵਾਰ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਜ਼ਿਲੇ ’ਚ 23 ਨਵੇਂ ਕੋਵਿਡ-19 ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਪਾਜ਼ੇਟਿਵ ਮਰੀਜ਼ਾਂ ’ਚੋਂ ਕਪੂਰਥਲਾ ਸਬ ਡਵੀਜ਼ਨ ਤੋਂ 10 ਮਰੀਜ਼ ਪਾਜ਼ੇਟਿਵ ਪਾਏ ਗਏ। ਜਿਸ ’ਚ 8 ਮਰੀਜ਼ ਇੱਕਲੇ ਆਰ. ਸੀ. ਐੱਫ. ਨਾਲ ਸਬੰਧਤ ਹਨ। ਉੱਥੇ ਹੀ 7 ਮਰੀਜ਼ ਫਗਵਾਡ਼ਾ ਸਬ-ਡਵੀਜ਼ਨ ਨਾਲ ਤੇ 1 ਭੁਲੱਥ ਸਬ ਡਵੀਜ਼ਨ ਨਾਲ ਸਬੰਧਤ ਹੈ। ਜਦਕਿ ਜਲੰਧਰ ਨਾਲ 4 ਤੇ ਨੂਰਮਹਿਲ ਨਾਲ 1 ਸਬੰਧਤ ਹੈ।

ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਕੋਰੋਨਾ ਦਾ ਕਹਿਰ ਭਾਵੇਂ ਜ਼ਿਲੇ ’ਚ ਜਾਰੀ ਹੈ। ਪਰ ਖੁਸ਼ਕਿਸਮਤੀ ਇਹ ਹੈ ਕਿ ਕੋਰੋਨਾ ਦੇ ਕਾਰਨ ਹੋਣ ਵਾਲੀਆਂ ਮੌਤਾਂ ’ਚ ਕੁਝ ਦਿਨਾਂ ਤੋਂ ਅੰਕੁਸ਼ ਲੱਗ ਗਿਆ ਹੈ ਉੱਥੇ ਹੀ ਰੋਜ਼ਾਨਾ ਸਾਹਮਣੇ ਆ ਰਹੇ ਨਵੇਂ ਮਰੀਜ਼ਾਂ ’ਤੇ ਵੀ ਅੰਕੁਸ਼ ਲਗਾਉਣ ਲਈ ਲੋਕਾਂ ਨੂੰ ਸੁਚੇਣ ਹੋਣ ਦੇ ਨਾਲ-ਨਾਲ ਸਰਕਾਰ ਤੇ ਵਿਭਾਗ ਦਾ ਸਾਥ ਦੇਣਾ ਪਵੇਗਾ। ਉਨ੍ਹਾਂ ਦੱਸਿਆ ਕਿ ਕੋਵਿਡ ਕਾਰਣ ਸਿਹਤ ਵਿਭਾਗ ਦੀਆਂ ਟੀਮਾਂ ਦੀ ਨਿਗਰਾਨੀ ਹੇਠ ਇਲਾਜ ਕਰਵਾ ਰਹੇ ਮਰੀਜ਼ਾਂ ’ਚੋਂ 10 ਦੇ ਠੀਕ ਹੋਣ ’ਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਟੀਮਾਂ ਵੱਲੋਂ ਐਤਵਾਰ ਨੂੰ ਕੁੱਲ 396 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਜਿਸ ’ਚ ਕਪੂਰਥਲਾ ਤੋਂ 10, ਫਗਵਾਡ਼ਾ ਤੋਂ 8, ਭੁਲੱਥ ਤੋਂ 43, ਬੇਗੋਵਾਲ ਤੋਂ 55, ਢਿਲਵਾਂ ਤੋਂ 70, ਕਾਲਾ ਸੰਘਿਆਂ ਤੋਂ 51, ਫੱਤੂਢੀਂਗਾ ਤੋਂ 25, ਪਾਂਛਟਾ ਤੋਂ 114 ਤੇ ਟਿੱਬਾ ਤੋਂ 20 ਲੋਕਾਂ ਦੇ ਸੈਂਪਲ ਲਏ ਗਏ।

ਕੋਰੋਨਾ ਅਪਡੇਟ

ਕੁੱਲ ਮਾਮਲੇ4409

ਠੀਕ ਹੋਏ4100

ਐਕਟਿਵ ਮਾਮਲੇ126

ਕੁੱਲ ਮੌਤਾਂ181


author

Bharat Thapa

Content Editor

Related News