ਹੁਣ RCF ਕਪੂਰਥਲਾ ਵਿਚ ਬਣਨਗੇ ਵੰਦੇ ਮਾਤਰਮ ਭਾਰਤ ਟਰੇਨ ਦੇ ਡੱਬੇ
Monday, Sep 18, 2023 - 12:49 PM (IST)

ਕਪੂਰਥਲਾ (ਮੱਲ੍ਹੀ)-ਦੇਸ਼ ਦੀ ਹਾਈਟੈੱਕ ਵੰਦੇ ਮਾਤਰਮ ਭਾਰਤ ਟਰੇਨ ਦੇ ਸਲੀਪਰ ਵਰਜਨ ਡੱਬਿਆਂ ਦਾ ਨਿਰਮਾਣ ਆਰ. ਸੀ. ਐੱਫ਼. (ਕਪੂਰਥਲਾ) ਵਿਖੇ ਹੋਣ ਜਾ ਰਿਹਾ ਹੈ। ਭਾਰਤੀ ਰੇਲਵੇ ਬੋਰਡ ਵੱਲੋਂ ਆਰ. ਸੀ. ਐੱਫ਼. ਪ੍ਰਸ਼ਾਸਨ ਨੂੰ ਮਿਲੇ ਆਰਡਰ ਤੋਂ ਬਾਅਦ ਜ਼ਰੂਰੀ ਪਰ ਤੇਜ਼ੀ ਨਾਲ ਚੱਲ ਰਿਹਾ ਹੈ। ਵੰਦੇ ਮਾਤਰਮ ਭਾਰਤ ਟਰੇਨ ਦੇ ਸਲੀਪਰ ਡੱਬੇ ਵਾਤਾਅਨਕੂਲ ਸੁਵਿਧਾ ਨਾਲ ਲੈਸ ਹੋਣਗੇ, ਰੋਜ਼ਾਨਾ ਯਾਤਰਾ ਕਰਨ ਵਾਲ਼ੇ ਯਾਤਰੀਆਂ ਲਈ ਇਹ ਬਹੁਤ ਆਰਾਮਦਾਇਕ ਸੁਵਿਧਾ ਸਾਬਤ ਹੋਵੇਗੀ ਅਤੇ ਉਤਪਾਦਨ ਇਕਾਈ ਵਿਚ ਜਿਗ ਅਤੇ ਸ਼ੈੱਡ ਬਣ ਕੇ ਤਿਆਰ ਹੋ ਗਏ ਹਨ।
ਆਰ. ਸੀ. ਐੱਫ਼. ਦੇ ਜਨਰਲ ਮੈਨੇਜਰ ਅਸ਼ੇਸ਼ ਅਗਰਵਾਲ ਨੇ ਦੱਸਿਆ ਕਿ ਰੇਲਵੇ ਬੋਰਡ ਨਵੀਂ ਦਿੱਲੀ ਵੱਲੋਂ ਮਿਲੇ ਆਦੇਸ਼ਾਂ ਅਨੁਸਾਰ ਸਲੀਪਰ ਵਰਜਨ ਦੇ 16 ਟਰੇਨ ਦੇ ਸੈੱਟ ਬਣਾਉਣ ਦਾ ਕੰਮ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ। ਆਰ. ਸੀ. ਐੱਫ਼. ਦੇ ਡਿਜ਼ਾਈਨ ਵਿਭਾਗ ਵੱਲੋਂ ਵੰਦੇ ਭਾਰਤ ਡਿੱਬੇ ਦਾ ਆਕਰਸ਼ਕ ਡਿਜ਼ਾਈਨ ਬਣਾਉਣ ਦਾ ਕੰਮ ਸ਼ੁਰੂ ਹੈ ਅਤੇ ਡਿਜ਼ਾਈਨ ਤਿਆਰ ਹੁੰਦੇ ਸਾਰ ਹੀ ਮਨਜ਼ੂਰੀ ਲਈ ਰੇਲਵੇ ਬੋਰਡ ਨਵੀਂ ਦਿੱਲੀ ਨੂੰ ਭੇਜ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰੇਲਵੇ ਬੋਰਡ ਵੱਲੋਂ ਹਰੀ ਝੰਡੀ ਮਿਲਦੇ ਸਾਰ ਹੀ ਇਸ ਦੇ ਨਿਰਮਾਣ ਕਾਰਜ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ- ਮਹਿੰਗੇ ਇਲਾਜ ਤੋਂ ਵਾਂਝੇ ਰਹਿਣ ਵਾਲੇ ਲੋਕਾਂ ਲਈ ਵੱਡੀ ਰਾਹਤ, ਪੰਜਾਬ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਇਹ ਖ਼ਾਸ ਸਕੀਮ
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਰੇਲਵੇ ਬੋਰਡ ਨਵੀਂ ਦਿੱਲੀ, ਭਾਰਤੀ ਰੇਲ ਦੇ ਵਿਹੜੇ ਵਿਚ ਸ਼ੁਮਾਰ ਹੋਣ ਵਾਲੀ ਪ੍ਰੀਮੀਅਮ ਵੰਦੇ ਮਾਤਰਮ ਭਾਰਤ ਟਰੇਨ ਬਣਾਉਣ ਲਈ ਵਿਸ਼ੇਸ਼ ਤੌਰ ਉੱਤੇ ਰੇਲ ਕੋਚ ਫੈਕਟਰੀ ਕਪੂਰਥਲਾ ਦੀ ਚੋਣ ਕੀਤੀ ਗਈ ਹੈ ਅਤੇ 16 ਟਰੇਨ ਬਣਾਉਣ ਦੀ ਜ਼ਿੰਮੇਵਾਰੀ ਆਰ. ਸੀ. ਐੱਫ਼. (ਕਪੂਰਥਲਾ) ਨੂੰ ਸੌਂਪੀ ਗਈ ਹੈ।
ਇਹ ਵੀ ਪੜ੍ਹੋ- ਸਪਾ ਸੈਂਟਰ 'ਚ ਹੋਈ ਰੇਡ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਸ਼ਿਵ ਸੈਨਾ ਦਾ ਆਗੂ ਇੰਝ ਕਰਵਾਉਂਦਾ ਰਿਹਾ ਗੰਦਾ ਧੰਦਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ