ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਮਾਹਿਲਪੁਰ ਵਾਸੀਆਂ ਨਾਲ ਮਨਾਈ ਰਵਿਦਾਸ ਜਯੰਤੀ

Monday, Feb 24, 2020 - 06:50 PM (IST)

ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਮਾਹਿਲਪੁਰ ਵਾਸੀਆਂ ਨਾਲ ਮਨਾਈ ਰਵਿਦਾਸ ਜਯੰਤੀ

ਮਾਹਿਲਪੁਰ— ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਮਾਹਿਲਪੁਰ ਵਾਰਡ ਨੰਬਰ 2 ਦੇ ਵਾਸੀਆਂ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਇਆ। ਮਿਲੀ ਜਾਣਕਾਰੀ ਮੁਤਾਬਕ ਮਾਹਿਲਪੁਰ ਵਾਰਡ ਨੰਬਰ 2 ਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 643 ਪ੍ਰਕਾਸ਼ ਦਿਹਾੜੇ ਮੌਕੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

PunjabKesari

ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਨਿਮਿਸ਼ਾ ਮਹਿਤਾ ਨੇ ਸੰਗਤ ਨੂੰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ। ਨਿਮਿਸ਼ਾ ਨੇ ਕਿਹਾ ਕਿ ਭਗਵਾਨ ਦਾ ਅਵਤਾਰ ਹੋਣ ਦੇ ਬਾਵਜੂਦ ਗੁਰੂ ਰਵਿਦਾਸ ਜੀ, ਜੋ ਅਪਾਰ ਸ਼ਕਤੀ ਦੇ ਮਾਲਕ ਸਨ, ਉਨ੍ਹਾਂ ਨੇ ਹੁਕਮਾਂ ਅਤੇ ਹੰਕਾਰੀਆਂ ਨੂੰ ਵੰਗਾਰਨ ਦੀ ਥਾਂ ਆਪਣੀ ਬਾਣੀ ਅਤੇ ਕੰਮਾਂ ਨਾਲ ਉਨ੍ਹਾਂ ਦਾ ਹੰਕਾਰ ਤੋੜਿਆ ਅਤੇ ਜਗਤ ਨੂੰ ਪ੍ਰੇਮ ਅਤੇ ਮਾਨਵਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਵੀ ਮਾਨਵਤਾ ਨਾਲ ਪ੍ਰੇਮ ਕਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਕਮੇਟੀ ਦੀ ਪ੍ਰਧਾਨ ਰੀਨਾ, ਐੱਮ. ਸੀ. ਜਤਿੰਦਰ ਕੁਮਾਰ ਸੋਨੂੰ, ਸੱਤਿਆ ਦੇਵੀ, ਤਰਸੇਮ ਲਾਲ ਤੋਂ ਇਲਾਵਾ ਅਨੇਕਾਂ ਹੋਰ ਸ਼ਾਮਲ ਸਨ।


author

shivani attri

Content Editor

Related News