ਫਗਵਾੜਾ ਪੁਲਸ ਵੱਲੋਂ ਨਸ਼ੇ ਵਾਲੀਆਂ ਗੋਲ਼ੀਆਂ ਸਮੇਤ ਨਾਈਜੀਰੀਅਨ ਗ੍ਰਿਫ਼ਤਾਰ

Wednesday, Jul 05, 2023 - 01:46 PM (IST)

ਫਗਵਾੜਾ (ਜਲੋਟਾ)-ਫਗਵਾੜਾ ਪੁਲਸ ਨੇ ਪਿੰਡ ਮਹੇੜੂ ਦੇ ਮਸ਼ਹੂਰ ਲਾਅ ਗੇਟ ਇਲਾਕੇ ਵਿਚ ਪੜ੍ਹਾਈ ਪੂਰੀ ਕਰ ਚੁੱਕੇ ਇਕ ਨਾਈਜੀਰੀਅਨ ਨਾਗਰਿਕ ਨੂੰ ਨਸ਼ੇ ਵਾਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਫਗਵਾੜਾ ਦੇ ਇਸ ਇਲਾਕੇ ’ਚ ਅਕਸਰ ਹੀ ਸਮਾਜ ਵਿਰੋਧੀ ਗਤੀਵਿਧੀਆਂ ਅਤੇ ਡਰੱਗਜ਼ ਆਦਿ ਵੇਚਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਅਤੇ ਕਈ ਮੌਕੇ ’ਤੇ ਪੁਲਸ ਵੱਲੋਂ ਵੱਡੇ ਖ਼ੁਲਾਸੇ ਵੀ ਕੀਤੇ ਜਾ ਚੁੱਕੇ ਹਨ। 

ਜਾਣਕਾਰੀ ਅਨੁਸਾਰ ਹੁਣ ਪੁਲਸ ਨੇ ਅਬਦੁਲਾਹੀ ਸ਼ੇਹੁ ਗੀਜ਼ਾਵਾ ਪੁੱਤਰ ਸ਼ੇਹੁ ਸ਼ੇਹੁ ਗੀਜ਼ਾਵਾ ਵਾਸੀ ਨਾਈਜੀਰੀਆ ਹਾਲ ਵਾਸੀ ਕਮਰਾ ਨੰਬਰ 304 ਲਿਵਿੰਗ ਕਿ ਪਿੰਡ ਮਹੇੜੂ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 209 ਦੇ ਕਰੀਬ ਨਸ਼ੇ ਵਾਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਹਨ। ਸੂਤਰਾਂ ਅਨੁਸਾਰ ਇਸੇ ਤਰਜ਼ ’ਤੇ ਹੋਰ ਵੀ ਕਈ ਵਿਦੇਸ਼ੀ ਨਾਗਰਿਕ ਲਾਅ ਗੇਟ ਇਲਾਕੇ ’ਚ ਆਪਣੇ ਨੈੱਟਵਰਕ ਰਾਹੀਂ ਨਸ਼ਾ ਆਦਿ ਵੇਚ ਰਹੇ ਹਨ, ਜਿਸ ਦੀ ਜਾਣਕਾਰੀ ਅਤੇ ਸੱਚਾਈ ਪੁਲਸ ਅਤੇ ਲੋਕਾਂ ਨੂੰ ਵੀ ਹੈ ਪਰ ਇੱਥੇ ਵੱਡੇ ਪੱਧਰ ’ਤੇ ਹੋ ਰਹੀਆਂ ਨਾਜਾਇਜ਼ ਗਤੀਵਿਧੀਆਂ ਤੋਂ ਬਾਅਦ ਵੀ ਪੁਲਸ ਕਾਰਵਾਈ ਨਾ-ਮਾਤਰ ਹੀ ਕੀਤੀ ਜਾ ਰਹੀ ਹੈ? ਇਹ ਖ਼ੁਲਾਸੇ ਅਤੇ ਗੰਭੀਰ ਦੋਸ਼ ਖ਼ੁਦ ਇਲਾਕੇ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਵੱਲੋਂ ਲਾਏ ਜਾ ਰਹੇ ਹਨ।

ਇਹ ਵੀ ਪੜ੍ਹੋ- ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਵਿਆਹੁਤਾ, ਲਾਡਾਂ ਨਾਲ ਵਿਆਹੀ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਉਨ੍ਹਾਂ ਮੁਤਾਬਕ ਫਗਵਾੜਾ ਦਾ ਇਹ ਬਦਨਾਮ ਇਲਾਕਾ ਨਸ਼ਿਆਂ ਸਮੇਤ ਕਈ ਤਰ੍ਹਾਂ ਦੀਆਂ ਸਮਾਜ ਵਿਰੋਧੀ ਗਤੀਵਿਧੀਆਂ ਦਾ ਵੱਡਾ ਕੇਂਦਰ ਬਣ ਚੁੱਕਾ ਹੈ। ਇਥੇ ਵਿਦੇਸ਼ੀ ਕੁੜੀਆਂ ਸਮੇਤ ਵਿਦੇਸ਼ੀ ਮੂਲ ਦੇ ਕਈ ਲੋਕਾਂ ਵੱਲੋਂ ਉਹ ਸਭ ਖੁੱਲ੍ਹੇਆਮ ਕੀਤਾ ਜਾ ਰਿਹਾ ਹੈ ਜੋ ਕਾਨੂੰਨ ਖ਼ਿਲਾਫ਼ ਹੈ। ਸੜਕਾਂ ਦੇ ਹੁੱਲੜਬਾਜ਼ੀ ਅਤੇ ਅੱਧੀ ਰਾਤ ਤੋਂ ਬਾਅਦ ਵੀ ਇਥੇ ਸ਼ਰਾਬ ਦੇ ਠੇਕੇ ਖੁੱਲ੍ਹੇ ਰਹਿਣਾ ਆਮ ਗੱਲ ਹੈ। ਜਨਤਾ ਕਿਹ ਰਹੀ ਹੈ ਕਿ ਪੁਲਸ ਦੀ ਕਾਰਵਾਈ ਦਿਖਾਵੇ ਲਈ ਸਿਰਫ਼ ਕੁਝ ਮਿੰਟਾਂ ਲਈ ਹੁੰਦੀ ਹੈ ਅਤੇ ਫਿਰ ਸਥਿਤੀ ਪੁਰਾਣੇ ਪੈਟਰਨ ’ਤੇ ਵਾਪਸ ਆ ਜਾਂਦੀ ਹੈ। ਪੰਜਾਬ ਪੁਲਸ ਨੇ ਕਈ ਵਾਰ ਇਥੇ ਛਾਪੇ ਮਾਰੇ ਹਨ ਪਰ ਛਾਪੇਮਾਰੀ ਤੋਂ ਪਹਿਲਾਂ ਹੀ ਇਲਾਕੇ’ਚ ਗੈਰ-ਕਾਨੂੰਨੀ ਕੰਮ ਕਰਨ ਵਾਲੇ ਸ਼ਾਤਰ ਲੋਕਾਂ ਨੂੰ ਆਪਣੇ ਮਜ਼ਬੂਤ ਨੈੱਟਵਰਕ ਤੋਂ ਪਤਾ ਲੱਗ ਜਾਂਦਾ ਹੈ ਅਤੇ ਪੁਲਸ ਦੀ ਇਹ ਛਾਪੇਮਾਰੀ ਸਿਰਫ਼ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਦੀ ਸੁਰਖੀ ਬਣ ਕੇ ਰਹਿ ਜਾਂਦੀ ਹੈ? ਓਧਰ ਪੁਲਸ ਨੇ ਮੁਲਜ਼ਮ ਅਬਦੁਲਾਹੀ ਸ਼ੇਹੁ ਗੀਜ਼ਾਵਾ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ ’ਚ ਮੁਰਝਾਏ ਕਮਲ ਨੂੰ ਮੁੜ ਖਿੜਾਉਣ ਲਈ ਭਾਜਪਾ ਦਾ ‘ਜਾਖੜ ਪਲਾਨ’, ਚੁਣੌਤੀ-ਫਾਡੀ ਨੂੰ ਅੱਵਲ ਬਣਾਉਣਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News