NGT ਨੇ ਕੂੜੇ ਸਬੰਧੀ ਜਲੰਧਰ ਨਿਗਮ ’ਤੇ ਠੋਕਿਆ ਜੁਰਮਾਨਾ, ਵਾਤਾਵਰਣ ਦੇ ਸੁਧਾਰ ’ਤੇ ਖ਼ਰਚ ਕਰਨੇ ਹੋਣਗੇ ਕਰੋੜਾਂ ਰੁਪਏ

Saturday, Aug 10, 2024 - 02:06 PM (IST)

ਜਲੰਧਰ (ਖੁਰਾਣਾ)–ਪਿਛਲੇ ਸਾਲ ਐੱਨ. ਜੀ. ਓ. ਅਲਫ਼ਾ ਮਹਿੰਦਰੂ ਫਾਊਂਡੇਸ਼ਨ ਦੇ ਪ੍ਰਧਾਨ ਰਮੇਸ਼ ਮਹਿੰਦਰੂ ਨੇ ਚੁਗਿੱਟੀ ਡੰਪ ਨੂੰ ਲੈ ਕੇ ਐੱਨ. ਜੀ. ਟੀ. ਵਿਚ ਸ਼ਿਕਾਇਤ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ, ਪ੍ਰਦੂਸ਼ਣ ਕੰਟਰੋਲ ਵਿਭਾਗ ਅਤੇ ਨਿਗਮ ਅਧਿਕਾਰੀਆਂ ’ਤੇ ਆਧਾਰਿਤ ਇਕ ਜੁਆਇੰਟ ਕਮੇਟੀ ਨੇ ਉਕਤ ਡੰਪ ਦਾ ਮੁਆਇਨਾ ਕਰਨ ਤੋਂ ਬਾਅਦ ਐੱਨ. ਜੀ. ਟੀ. ਨੂੰ ਰਿਪੋਰਟ ਭੇਜੀ ਸੀ। ਉਸ ਰਿਪੋਰਟ ਵਿਚ ਜਲੰਧਰ ਨਿਗਮ ਦੀਆਂ ਕਈ ਕਮੀਆਂ ਬਾਰੇ ਪਤਾ ਲੱਗਦੇ ਹੀ ਐੱਨ. ਜੀ. ਟੀ. ਨੇ ਸਖ਼ਤ ਰੁਖ਼ ਧਾਰਨ ਕਰ ਲਿਆ ਸੀ ਅਤੇ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਨੂੰ ਲਾਗੂ ਕਰਨ ਲਈ ਜਲੰਧਰ ਨਿਗਮ ਨੂੰ ਸਖ਼ਤ ਨਿਰਦੇਸ਼ ਦਿੱਤੇ ਸਨ।

ਇਹ ਵੀ ਪੜ੍ਹੋ- ਅਹਿਮ ਖ਼ਬਰ: ਸ਼ਾਨ-ਏ-ਪੰਜਾਬ ਸਣੇ 26 ਟਰੇਨਾਂ ਰੱਦ ਤੇ 25 ਡਾਇਵਰਟ, ਰੱਖੜੀ ਮੌਕੇ ਚੱਲਣਗੀਆਂ ਇਹ ਸਪੈਸ਼ਲ ਟਰੇਨਾਂ

ਇਹ ਕੇਸ ਪਿਛਲੇ ਇਕ ਸਾਲ ਤੋਂ ਚੱਲ ਰਿਹਾ ਸੀ, ਜਿਸ ਵਿਚ ਨਿਗਮ ਕਮਿਸ਼ਨਰ, ਡਿਪਟੀ ਕਮਿਸ਼ਨਰ ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਸਰਕਾਰ ਤੱਕ ਨੂੰ ਪਾਰਟੀ ਬਣਾਇਆ ਗਿਆ ਸੀ। ਉਸ ਮਾਮਲੇ ਦੀ ਸੁਣਵਾਈ ਅੱਜ ਆਨਲਾਈਨ ਪ੍ਰਕਿਰਿਆ ਜਰੀਏ ਹੋਈ, ਜਿਸ ਦੌਰਾਨ ਐੱਨ. ਜੀ. ਟੀ. ਦੇ ਪ੍ਰਿੰਸੀਪਲ ਬੈਂਚ ਨੇ ਜਲੰਧਰ ਨਗਰ ਨਿਗਮ ’ਤੇ ਕੂੜੇ ਨੂੰ ਲੈ ਕੇ ਜੁਰਮਾਨਾ ਠੋਕ ਦਿੱਤਾ ਹੈ। ਇਹ ਜੁਰਮਾਨਾ ਪ੍ਰਤੀ ਕਿਲੋ ਕੂੜੇ ਦੇ ਹਿਸਾਬ ਨਾਲ ਲਾਇਆ ਗਿਆ ਹੈ, ਜੋ ਲੱਖਾਂ ਰੁਪਏ ਵਿਚ ਕੈਲਕੁਲੇਟ ਕੀਤਾ ਗਿਆ ਹੈ ਕਿਉਂਕਿ ਐੱਨ. ਜੀ. ਟੀ. ਕੋਲ ਉਪਲੱਬਧ ਰਿਕਾਰਡ ਦੇ ਮੁਤਾਬਕ ਇਸ ਸਮੇਂ ਜਲੰਧਰ ਵਿਚ ਲਗਭਗ 15 ਲੱਖ ਟਨ ਪੁਰਾਣਾ ਕੂੜਾ ਪਿਆ ਹੋਇਆ ਹੈ। ਜਲੰਧਰ ਵਿਚੋਂ ਹਰ ਰੋਜ਼ 500 ਟਨ ਦੇ ਲਗਭਗ ਕੂੜਾ ਨਿਕਲਦਾ ਹੈ, ਜਿਸ ਵਿਚੋਂ ਵਧੇਰੇ ਨੂੰ ਨਿਗਮ ਪ੍ਰੋਸੈੱਸ ਹੀ ਨਹੀਂ ਕਰ ਪਾ ਰਿਹਾ।

ਇਸ ਕਾਰਨ ਜਲੰਧਰ ਵਿਚ ਕੂੜੇ ਦੇ ਢੇਰ ਲਗਾਤਾਰ ਵਧ ਰਹੇ ਹਨ, ਜਿਸ ਤੋਂ ਫਿਕਰਮੰਦ ਐੱਨ. ਜੀ. ਟੀ. ਨੇ ਵਾਤਾਵਰਣ ਮੁਆਵਜ਼ਾ ਦੇ ਨਾਂ ’ਤੇ ਜਲੰਧਰ ਨਿਗਮ ਨੂੰ ਜੁਰਮਾਨਾ ਲਾਇਆ ਹੈ। ਇਹ ਪੈਸਾ ਨਿਗਮ ਨੂੰ ਵਾਤਾਵਰਣ ਸੁਧਾਰ ’ਤੇ ਖ਼ਰਚ ਕਰਨਾ ਹੋਵੇਗਾ, ਜਿਸ ਦੀ ਨਿਗਰਾਨੀ ਐੱਨ. ਜੀ. ਟੀ. ਵੱਲੋਂ ਗਠਿਤ ਇਕ ਸਬ-ਕਮੇਟੀ ਜ਼ਰੀਏ ਕੀਤੀ ਜਾਵੇਗੀ। ਫਿਲਹਾਲ ਐੱਨ. ਜੀ. ਟੀ. ਦੇ ਪ੍ਰਿੰਸੀਪਲ ਬੈਂਚ ਵੱਲੋਂ ਦਿੱਤੇ ਗਏ ਆਰਡਰ ਆਨਲਾਈਨ ਅਪਲੋਡ ਨਹੀਂ ਹੋਏ ਹਨ ਪਰ ਪਤਾ ਲੱਗਾ ਹੈ ਕਿ ਸਬੰਧਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਹੈ। ਬੀਤੇ ਦਿਨ ਹੋਈ ਆਨਲਾਈਨ ਸੁਣਵਾਈ ਦੌਰਾਨ ਨਿਗਮ ਕਮਿਸ਼ਨਰ ਗੌਤਮ ਜੈਨ, ਜੁਆਇੰਟ ਕਮਿਸ਼ਨਰ ਪੁਨੀਤ ਸ਼ਰਮਾ ਅਤੇ ਅਸਿਸਟੈਂਟ ਕਮਿਸ਼ਨਰ ਰਾਜੇਸ਼ ਖੋਖਰ ਦੇ ਇਲਾਵਾ ਬਾਕੀ ਵਿਭਾਗਾਂ ਦੇ ਉੱਚ ਅਧਿਕਾਰੀ ਵੀ ਮੌਜੂਦ ਰਹੇ।

ਇਹ ਵੀ ਪੜ੍ਹੋ- ਵੱਡਾ ਖ਼ੁਲਾਸਾ: ਸਰਹੱਦ ਪਾਰੋਂ ਹੁਣ ਹਲਕੇ ਡਰੋਨ ਆਉਣ ਲੱਗੇ, ਫੜਨ ਲਈ  BSF ਨੇ ਅਪਣਾਈ ਨਵੀਂ ਰਣਨੀਤੀ 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News