ਪੂਰੇ ਸੂਬੇ ''ਚ ਸਭ ਤੋਂ ਵੱਧ ਪਾਵਨ ਨਗਰੀ ਦਾ ਵਿਕਾਸ ਹੋਇਆ : ਚੀਮਾ

02/20/2020 6:32:54 PM

ਸੁਲਤਾਨਪੁਰ ਲੋਧੀ (ਧੀਰ)— ਬਾਜਵਾ ਸਾਹਿਬ ਤੁਸੀਂ ਫਿਕਰ ਨਾ ਕਰੋ ਪਿੰਡਾਂ ਦੀ ਨੁਹਾਰ ਬਦਲਣ ਲਈ ਜੇ ਹੋਰ ਵੀ ਗ੍ਰਾਂਟਾਂ ਦੀ ਲੋੜ ਪਈ ਤਾਂ ਵੀ ਕੋਈ ਕਮੀ ਨਹੀਂ ਰਹਿਣ ਦੇਵਾਂਗਾ। ਇਹ ਸ਼ਬਦ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸਮਾਜ ਸੇਵਕ ਰੋਟੇ. ਅਜੀਤਪਾਲ ਸਿੰਘ ਬਾਜਵਾ ਨੂੰ ਪਿੰਡ ਮੰਗੂਪੁਰ ਦੇ ਵਿਕਾਸ ਸਬੰਧੀ ਚਰਚਾ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਿੰਦੇ ਕਹੇ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਨੇ ਪਿੰਡਾਂ ਦੇ ਵਿਕਾਸ ਵਾਸਤੇ ਦਿਲ ਖੋਲ੍ਹ ਕੇ ਗ੍ਰਾਂਟਾਂ ਜਾਰੀ ਕਰ ਦਿੱਤੀਆਂ, ਜਿਸ ਤਹਿਤ ਪਿੰਡਾਂ ਦੇ ਵਿਕਾਸ ਵਾਸਤੇ ਦਿਲ ਖੋਲ੍ਹ ਕੇ ਗ੍ਰਾਂਟਾਂ ਜਾਰੀ ਕਰ ਦਿੱਤੀਆਂ, ਜਿਸ ਤਹਿਤ ਪਿੰਡਾਂ ਦਾ ਵਿਕਾਸ ਵਾਸਤੇ ਦਿਲ ਖੋਲ੍ਹ ਕੇ ਗ੍ਰਾਂਟਾਂ ਜਾਰੀ ਕਰ ਦਿੱਤੀਆਂ, ਜਿਸ ਤਹਿਤ ਪਿੰਡਾਂ ਦਾ ਵਿਕਾਸ ਸ਼ਹਿਰਾਂ ਦੀ ਤਰਜ਼ 'ਤੇ ਆਧਾਰ 'ਤੇ ਹੋਵੇਗਾ। ਪਿੰਡਾਂ ਦਾ ਸੜਕਾਂ ਤਾਂ ਪਹਿਲਾਂ ਹੀ 18 ਫੁੱਟ ਚੌੜੀਆਂ ਕਰ ਦਿੱਤੀਆਂ ਗਈਆਂ ਹਨ। ਪਿੰਡਾਂ ਦੀ ਅੰਦਰੂਨੀ ਸੜਕਾਂ ਨੂੰ ਕੰਕਰੀਟ ਜਾਂ ਇੰਟਰਲਾਕਿੰਗ ਟਾਈਲਾਂ ਰਾਹੀਂ ਸੁੰਦਰ ਬਣਾਇਆ ਜਾਵੇਗਾ।

ਚੀਮਾ ਨੇ ਦੱਸਿਆ ਕਿ ਪਿੰਡਾਂ 'ਚ ਛੱਪੜਾਂ ਦਾ ਵੀ ਵਿਕਾਸ ਕੀਤਾ ਜਾਵੇਗਾ ਅਤੇ ਬਰਸਾਤੀ ਪਾਣੀ ਦੇ ਹੱਲ ਲਈ ਸੀਵਰੇਜ ਵੀ ਪਾਏ ਜਾਣਗੇ। ਵਾਟਰ ਸਪਲਾਈ ਦੀ ਜਿਨ੍ਹਾਂ ਪਿੰਡਾਂ 'ਚ ਕਮੀ ਹੈ, ਉਸ ਨੂੰ ਦੂਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਪਿੰਡਾਂ 'ਚ ਐੱਲ. ਈ. ਡੀ. ਲਾਈਟਾਂ ਲਗਾਈਆਂ ਜਾ ਰਹੀਆਂ ਹਨ ਤੇ ਹਰ ਪਿੰਡ 'ਚ ਸੀ. ਸੀ. ਟੀ. ਵੀ. ਕੈਮਰੇ ਵੀ ਪੰਚਾਇਤਾਂ ਦੇ ਸਹਿਯੋਗ ਨਾਲ ਲਗਾਏ ਜਾਣਗੇ। ਹਰ ਪਿੰਡ ਨੂੰ ਜਾਣ ਵਾਲੇ ਰਸਤੇ ਦੇ ਦਿਸ਼ਾ ਸੂਚਕ ਬੋਰਡ ਲਗਾਏ ਜਾਣਗੇ ਤਾਂ ਕਿ ਬਾਹਰ ਤੋਂ ਆਏ ਕਿਸੇ ਵੀ ਵਿਅਕਤੀ ਨੂੰ ਕੋਈ ਪ੍ਰੇਸ਼ਾਨੀ ਨਾ ਪੇਸ਼ ਆਵੇ। ਵਿਧਾਇਕ ਚੀਮਾ ਨੇ ਕਿਹਾ ਕਿ ਹਲਕੇ ਦਾ ਵਿਕਾਸ ਕਰਵਾਉਣਾ ਮੇਰਾ ਮੁੱਖ ਮੰਤਵ ਹੈ। ਇਸ ਲਈ ਹੁਣ ਤਕ ਮੈਨੂੰ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੂਰਾ ਸਹਿਯੋਗ ਦਿੱਤਾ ਹੈ ਅਤੇ ਪਾਵਨ ਨਗਰੀ ਦੇ ਵਿਕਾਸ ਲਈ ਪੂਰੇ ਸੂਬੇ 'ਚੋਂ ਕਿਸੇ ਵੀ ਹਲਕੇ ਤੋਂ ਜ਼ਿਆਦਾ ਫੰਡ ਦੇ ਕੇ ਰਿਕਾਰਡ ਤੋੜ ਵਿਕਾਸ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਮੈਂ ਗੱਲਾਂ ਕਰਨ 'ਚ ਨਹੀਂ ਬਲਕਿ ਕੰਮ ਕਰਨ 'ਚ ਵਿਸ਼ਵਾਸ ਰੱਖਦਾ ਹਾਂ ਤੇ ਹਮੇਸ਼ਾ ਸਹੀ ਵਿਅਕਤੀ ਦਾ ਸਾਥ ਦਿੱਤਾ ਹੈ ਚਾਹੇ ਉਹ ਵਿਰੋਧੀ ਧਿਰ ਦਾ ਹੀ ਕਿਉਂ ਨਾ ਹੋਵੇ। ਵਿਧਾਇਕ ਚੀਮਾ ਨੇ ਕਿਹਾ ਕਿ ਹੁਣ ਇਸ ਵਿਕਾਸ ਨੂੰ ਬਰਕਰਾਰ ਰੱਖਣ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਹੁਣ ਤਾਂ ਮੁੱਖ ਸੜਕਾਂ ਨੂੰ ਵੀ ਚੌੜਾ ਕਰ ਦਿੱਤਾ ਹੈ ਤੇ ਫਿਰ ਹੁਣ ਬਰਮਾਂ ਨੂੰ ਨਾਲ ਮਿਲਾਉਣ ਦਾ ਕੋਈ ਤੁਕ ਨਹੀਂ ਹੈ। ਹਰੇਕ ਪਿੰਡ 'ਚ ਕਿਸਾਨਾਂ ਨੂੰ ਖੁੱਦ ਸੀ ਇਸ 'ਚ ਸਹਿਯੋਗ ਦੇਣਾ ਚਾਹੀਦਾ ਹੈ। ਇਸ ਉਪਰੰਤ ਜੈਲਦਾਰ ਅਜੀਤਪਾਲ ਸਿੰਘ ਬਾਜਵਾ ਨੇ ਵਿਧਾਇਕ ਚੀਮਾ ਵੱਲੋਂ ਪਿੰਡ ਦੇ ਵਿਕਾਸ ਵਾਸਤੇ ਦਿੱਤੀ ਗ੍ਰਾਂਟ ਅਤੇ ਹੋਰ ਦੇਣ ਦੇ ਭਰੋਸੇ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਸ਼ਹਿਰੀ ਪ੍ਰਧਾਨ ਕਾਂਗਰਸ ਸੰਜੀਵ ਮਰਵਾਹਾ, ਰਵੀ ਪੀ. ਏ., ਬਲਜਿੰਦਰ ਸਿੰਘ ਪੀ. ਏ. ਆਦਿ ਵੀ ਹਾਜ਼ਰ ਸਨ।


shivani attri

Content Editor

Related News