ਸ਼ਹਿਰ ਦੀ ਸੁੰਦਰਤਾ ਨੂੰ ਖ਼ਰਾਬ ਹੋਣ ਤੋਂ ਰੋਕਣ ਲਈ ਵਿਧਾਇਕ ਚੀਮਾ ਦੀ ਅਗਵਾਈ ਹੇਠ ਲੱਗਾ ਧਰਨਾ

11/27/2020 1:45:10 PM

ਸੁਲਤਾਨਪੁਰ ਲੋਧੀ (ਧੀਰ, ਧੰਜੂ)— 551ਵੇਂ ਗੁਰਪੁਰਬ ਮੌਕੇ ਸ਼ਹਿਰ ਨੂੰ ਸਾਫ਼ ਅਤੇ ਸੁੰਦਰ ਬਣਾਉਣ 'ਚ ਜੁਟੇ ਪ੍ਰਸ਼ਾਸਨ ਨੂੰ ਬੀਤੀ ਰਾਤ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਵੱਡੀ ਗਿਣਤੀ 'ਚ ਮਵੇਸ਼ੀਆਂ ਦਾ ਝੁੰਡ ਤਲਵੰਡੀ ਚੌਧਰੀਆਂ 'ਚ ਦਾਖ਼ਲ ਹੋ ਗਿਆ। ਪਿੰਡ ਵਾਸੀਆਂ ਤੁਰੰਤ ਇੱਕਠੇ ਹੋ ਗਏ ਅਤੇ ਉਨ੍ਹਾਂ ਇਸ ਝੁੰਡ ਨੂੰ ਅੱਗੇ ਵੱਧਣ ਤੋਂ ਰੋਕਿਆ। ਖ਼ਬਰ ਮਿਲਦਿਆਂ ਹੀ ਪੁਲਸ ਫ਼ੋਰਸ ਵੀ ਵੱਡੀ ਗਿਣਤੀ 'ਚ ਪੁੱਜ ਗਈ ਅਤੇ ਉਨ੍ਹਾਂ ਨੂੰ ਅੱਗੇ ਵੱਧਣ ਤੋਂ ਰੋਕਿਆ।

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਆਏ ਰਾਜਾ ਵੜਿੰਗ ਨੇ ਡਾ. ਧਰਮਵੀਰ ਗਾਂਧੀ ਦੀ ਪੋਸਟ ਨੂੰ ਕੀਤਾ ਨਕਲ, ਹੋਏ ਟਰੋਲ

PunjabKesari

ਮਵੇਸ਼ੀਆ ਦੇ ਝੁੰਡ ਨਾਲ ਆ ਰਹੇ ਨਿਹੰਗ ਸਿੰਘ ਬਾਬਿਆਂ ਨੇ ਮਵੇਸ਼ੀਆਂ (ਗਾਵਾਂ) ਦੇ ਨਾਲ ਤਲਵੰਡੀ ਚੌਧਰੀਆਂ ਦੇ ਸਟੇਡੀਅਮ ਵਿਖੇ ਹੀ ਡੇਰਾ ਲਾ ਲਿਆ। ਨਿਹੰਗ ਸਿੰਘ ਬਾਬਾ ਬਕਾਲੇ ਤੋਂ ਆਏ ਸਨ ਅਤੇ ਉਹ ਗੁਰਪੁਰਬ ਮੌਕੇ ਮਵੇਸ਼ੀਆਂ ਨੂੰ ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣਾ ਚਾਹੁੰਦੇ ਹਨ ਪਰ ਇਸ ਨਾਲ ਸ਼ਹਿਰ ਦੀ ਸਾਰੀ ਸੁੰਦਰਤਾ ਅਤੇ ਕਿਸਾਨ ਭਰਾਵਾਂ ਦੀ ਫਸਲ ਵੀ ਉਹ ਖਰਾਬ ਕਰ ਜਾਂਦੇ ਸਨ। ਮਵੇਸ਼ੀਆਂ ਦੇ ਅੱਗੇ ਝੁੰਡ ਨੂੰ ਵੱਧਣ ਤੋਂ ਰੋਕਣ ਲਈ ਵੱਡੀ ਗਿਣਤੀ 'ਚ ਲੋਕ ਸਵੇਰੇ ਇੰਪਰੀਅਲ ਕੈਸਲ ਰਿਜ਼ੋਰਟ ਵਿਖੇ ਇੱਕਠੇ ਹੋ ਗਏ ਅਤੇ ਉਨ੍ਹਾਂ ਸਾਰਾ ਮਾਮਲਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਧਿਆਨ 'ਚ ਲਿਆਂਦਾ। ਜਿਨ੍ਹਾਂ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਲੋਕਾਂ ਨੇ ਪਿੰਡ ਤਲਵੰਡੀ ਚੌਧਰੀਆਂ ਬੱਸ ਅੱਡੇ 'ਚ ਮੁੱਖ ਸੜਕ 'ਤੇ ਧਰਨਾ ਲਗਾ ਦਿੱਤਾ।

ਇਹ ਵੀ ਪੜ੍ਹੋ: ਫਗਵਾੜਾ: ਮਾਤਾ ਵੈਸ਼ਨੋ ਦੇਵੀ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ

ਧਰਨੇ ਦੌਰਾਨ ਵੱਖ-ਵੱਖ ਬੁਲਾਰਿਆਂ ਵਾਇਸ ਚੇਅਰਮੈਨ ਹਰਜਿੰਦਰ ਸਿੰਘ ਜਿੰਦਾ, ਪਿਆਰਾ ਸਿੰਘ ਜੈਨਪੁਰੀ ਮੀਤ ਪ੍ਰਧਾਨ ਕਾਂਗਰਸ, ਮੰਗਲ ਸਿੰਘ ਭੱਟੀ ਵਾਇਸ ਚੇਅਰਮੈਨ, ਰਮੇਸ਼ ਡਡਵਿੰਡੀ ਆਦਿ ਨੇ ਸੰਬੋਧਨ ਕਰਦੇ ਕਿਹਾ ਕਿ ਜੇ ਇਹ ਮਵੇਸ਼ੀਆਂ ਦਾ ਝੁੰਡ ਅੱਗੇ ਵੱਧ ਗਿਆ ਤਾਂ ਸਾਰੀ ਸੁੰਦਰਤਾ ਨੂੰ ਇਸਨੇ ਖ਼ਰਾਬ ਕਰ ਦੇਣਾ ਹੈ। ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਬੀਤੇ ਸਾਲ 550 ਸਾਲਾ ਗੁਰਪੁਰਬ ਮੌਕੇ ਵੀ ਇਨ੍ਹਾਂ ਮਵੇਸ਼ੀਆਂ ਦੇ ਝੁੰਡ ਨੂੰ ਸ਼ਹਿਰ 'ਚ ਐਂਟਰੀ ਕਰਨ ਤੋਂ ਬਹੁਤ ਮੁਸ਼ਕਲ ਨਾਲ ਰੋਕਿਆ ਗਿਆ ਸੀ।

ਇਹ ਵੀ ਪੜ੍ਹੋ: ਪੰਜਾਬ ਪੁਲਸ ਅਧਿਕਾਰੀ ਦੇ ਇਸ ਵਿਆਹ ਦੀ ਹੋਈ ਚਾਰੋਂ ਪਾਸੇ ਚਰਚਾ, ਪੇਸ਼ ਕੀਤੀ ਅਨੋਖੀ ਮਿਸਾਲ

ਉਨ੍ਹਾਂ ਕਿਹਾ ਕਿ 550 ਸਾਲਾ ਗੁਰਪੁਰਬ ਮੌਕੇ ਲੱਖਾਂ ਦੀ ਤਦਾਦ 'ਚ ਸੰਗਤਾਂ ਦੇਸ਼ ਵਿਦੇਸ਼ ਤੋਂ ਨਤਮਸਤਕ ਹੋਣ ਲਈ ਆਈਆਂ ਸਨ ਅਤੇ ਸ਼ਹਿਰ ਨੂੰ ਬਹੁਤ ਸੁੰਦਰ ਸਜਾਇਆ ਗਿਆ ਸੀ। ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਲਈ ਫਲਦਾਰ ਪੌਦੇ ਵੀ ਲਗਾਏ ਗਏ ਸਨ। ਚੀਮਾ ਨੇ ਕਿਹਾ ਕਿ ਪਹਿਲਾਂ ਇਹ ਹਰ ਸਾਲ ਗੁਰਪੁਰਬ ਮੌਕੇ ਆਉਂਦੇ ਸਨ ਤੇ ਕਈ ਕਿਸਾਨਾਂ ਦੀ ਫਸਲਾਂ ਵੀ ਉਜਾੜ ਜਾਂਦੇ ਸਨ ਪਰ ਹੁਣ ਹਾਲਾਤ ਹੋਰ ਹਨ। ਕਿਸਾਨ ਵੀ ਪ੍ਰੇਸ਼ਾਨ ਹੈ, ਇਸ ਲਈ ਅਸੀਂ ਸਾਰਿਆਂ ਨੇ ਇਨ੍ਹਾਂ ਬਾਬਾ ਜੀ ਕੋਲੋਂ ਅਪੀਲ ਕੀਤੀ ਹੈ ਕਿ ਉਹ ਸਹਿਰ 'ਚ ਦਾਖਲ ਨਾ ਹੋਣ।
ਧਰਨੇ ਦੀ ਖ਼ਰਬ ਮਿਲਦਿਆਂ ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਹਰ ਹਾਲਤ 'ਚ ਉਨ੍ਹਾਂ ਨੂੰ ਸ਼ਹਿਰ 'ਚ ਦਾਖਲ ਹੋਣ ਤੋਂ ਰੋਕੇਗਾ ਅਤੇ ਇਸ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਤੇ ਐੱਸ. ਐੱਸ. ਪੀ. ਮੈਡਮ ਵੀ ਪਹੁੰਚ ਰਹੇ ਹਨ।

ਪ੍ਰਸ਼ਾਸਨ ਮਨਾਉਣ 'ਚ ਹੋਇਆ ਕਾਮਯਾਬ
ਇਸ ਸਬੰਧੀ ਐੱਸ. ਡੀ. ਐੱਮ. ਡਾ. ਚਾਰੂਮਿਤਾ ਨੇ ਕਿਹਾ ਕਿ ਪ੍ਰਸ਼ਾਸਨ ਬਾਬਾ ਨਿਹੰਗ ਸਿੰਘਾਂ ਨੂੰ ਮਵੇਸ਼ੀਆਂ ਦੇ ਝੁੰਡ ਨਾਲ ਸ਼ਹਿਰ 'ਚ ਦਾਖਲ ਹੋਣ ਤੋਂ ਰੋਕਣ 'ਚ ਕਾਮਯਾਬ ਹੋ ਗਿਆ ਹੈ ਅਤੇ ਹੁਣ ਉਹ ਪੱਸਣ, ਮਸੀਤਾਂ, ਝੱਲ ਲਈਵਾਲ ਰਸਤੇ ਰਾਹੀਂ ਨਿਕਲ ਜਾਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਦੀਪਤੀ ਉੱਪਲ, ਐੱਸ. ਐੱਸ. ਪੀ. ਕਪੂਰਥਲਾ ਮੈਡਮ ਕੰਵਰਦੀਪ ਕੌਰ, ਡੀ. ਐੱਸ. ਪੀ. ਸੁਲਤਾਨਪੁਰ ਸਰਵਨ ਸਿੰਘ ਬੱਲ, ਐੱਸ. ਐੱਚ. ਓ. ਸਰਬਜੀਤ ਸਿੰਘ, ਐੱਸ. ਐੱਚ. ਓ. ਤਲਵੰਡੀ ਚੌਧਰੀਆਂ ਇੰਸਪੈਕਟਰ ਜਸਬੀਰ ਸਿੰਘ ਆਦਿ ਵੱਡੀ ਗਿਣਤੀ 'ਚ ਪੁਲਸ ਫੋਸਰ ਮੌਜੂਦ ਸੀ।

ਇਹ ਵੀ ਪੜ੍ਹੋ: ਕਿਸਾਨਾਂ ਨੂੰ ਹਰਿਆਣਾ ਸਰਹੱਦ 'ਤੇ ਰੋਕੇ ਜਾਣ ਨੂੰ ਲੈ ਕੇ ਕੈਪਟਨ ਦੀ ਖੱਟੜ ਨੂੰ ਖ਼ਾਸ ਅਪੀਲ

ਇਹ ਵੀ ਬੈਠੇ ਧਰਨੇ 'ਤੇ
ਮਵੇਸ਼ੀਆਂ ਦੇ ਝੁੰਡ ਨੂੰ ਅੱਗੇ ਵਧਣ ਤੋਂ ਰੋਕਣ ਲਈ ਲੋਕਾਂ ਨਾਲ ਜ਼ਿਲਾ ਪ੍ਰੀਸ਼ਦ ਵਾਇਸ ਚੇਅਰਮੈਨ ਹਰਜਿੰਦਰ ਸਿੰਘ ਜਿੰਦਾ, ਸੰਮਤੀ ਚੇਅਰਮੈਨ ਰਜਿੰਦਰ ਸਿੰਘ ਤਕੀਆ, ਸਰਪੰਚ ਗੁਰਵਿੰਦਰ ਗੋਰਾ, ਸਰਪੰਚ ਰਾਜੂ ਢਿੱਲੋਂ, ਸਰਪੰਚ ਡਾ. ਨਰਿੰਦਰ ਸਿੰਘ, ਜਗਜੀਤ ਸਿੰਘ ਚੰਦੀ, ਸਰਪੰਚ ਡਾ. ਦਵਿੰਦਰ ਸਿੰਘ, ਸਰਪੰਚ ਲਾਭ ਸਿੰਘ ਨਬੀਪੁਰ, ਸਰਪੰਚ ਗੁਰਦੇਵ ਸਿੰਘ ਪੱਪਾ, ਗੋਗਾ ਸਰਪੰਚ, ਦਲਬੀਰ ਸਿੰਘ ਚੀਮਾ, ਸਰਪੰਚ ਜੋਬਨਪ੍ਰੀਤ ਸਿੰਘ, ਸਰਪੰਚ ਗੁਲਜਾਰ ਸਿੰਘ ਮਿਆਣੀ, ਡਾ. ਸ਼ਿੰਗਾਰਾ ਸਿੰਘ, ਐੱਸ. ਐੱਸ., ਜੋਹਲ, ਰੁਪਿੰਦਰ ਸੇਠੀ, ਅਮਰੀਕ ਭਾਰਜ, ਰੌਕੀ ਮੜੀਆ, ਸਰਪੰਚ ਗੁਰਵਿੰਦਰ ਮੀਰੇ, ਐੱਸ. ਸੀ. ਸੈੱਲ ਚੇਅਰਮੈਨ ਕੁਲਬੀਰ ਸਿੰਘ, ਬਲਵਿੰਦਰ ਲੱਡੂ, ਸੁਖਜਿੰਦਰ ਸਿੰਘ ਲੋਧੀਵਾਲ, ਰਵੀ ਪੀ. ਏ., ਬਲਜਿੰਦਰ ਪੀ. ਏ., ਸਰਪੰਚ ਬਖਸ਼ੀਸ਼ ਸਿੰਘ. ਸਾਬਕਾ ਪੰਚਾਇਤ ਅਫ਼ਸਰ ਪ੍ਰੇਮ ਕੁਮਾਰ ਆਦਿ ਵੀ ਹਾਜ਼ਰ ਸਨ।


shivani attri

Content Editor shivani attri