ਕੌਮੀ ਟਰੇਡ ਯੂਨੀਅਨਾਂ ਦੇ ਸੱਦੇ ''ਤੇ ਡੀ. ਸੀ. ਦਫ਼ਤਰ ਦੇ ਬਾਹਰ ਕੀਤੀ ਹੜਤਾਲ
Wednesday, Mar 30, 2022 - 11:58 AM (IST)

ਸੰਗਰੂਰ (ਵਿਜੈ ਕੁਮਾਰ ਸਿੰਗਲਾ)- ਅੱਜ ਇਥੇ ਕੇਂਦਰੀ ਟ੍ਰੇਡ ਯੂਨੀਅਨਾਂ ਅਤੇ ਆਜ਼ਾਦ ਫੈਡਰੇਸ਼ਨਾਂ ਦੇ ਸੱਦੇ 'ਤੇ ਸਕੀਮ ਵਰਕਰਾਂ, ਆਗਣਵਾੜੀ ਯੂਨੀਅਨ ਪੰਜਾਬ ਸੀਟੂ ਐੱਲ. ਆਈ. ਸੀ ਅਤੇ ਬਿਜਲੀ ਟਾਰਾਸਪੋਟ ਤੋਂ ਇਲਾਵਾ ਪ੍ਰਾਈਵੇਟ ਇੰਡਸਟਰੀ ਵਰਕਰਾਂ ਨੇ ਹੜਤਾਲ਼ ਕਰਨ ਉਪਰੰਤ ਡੀ. ਸੀ. ਦਫ਼ਤਰ ਸੰਗਰੂਰ ਦੇ ਗੇਟ 'ਤੇ ਸਾਥੀ ਸੀਤਾ ਸ਼ਰਮਾ ਏਟਕ, ਮਨਦੀਪ ਕੁਮਾਰੀ (ਸੀਟੂ) ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਗਿਆ। ਹੜਤਾਲ ਦੀਆ ਮੁੱਖ ਮੰਗਾ ਵਿੱਚ 44 ਕਿਰਤ ਕਾਨੂੰਨ ਨੂੰ ਤੋੜ ਕੇ ਬਣਾਏ 4 ਲੇਬਰ ਕੋਡ ਤੁਰੰਤ ਵਾਪਸ ਕੀਤੇ ਜਾਣ। ਸਕੀਮ ਵਰਕਰਾਂ ਨੂੰ ਪੱਕਾ ਕੀਤਾ ਜਾਵੇ। ਘੱਟ ਤੋ ਘੱਟ ਉਜਰਤ 25000ਰੁਪਏ ਕੀਤੀ ਜਾਵੇ। ਪਰਵੀਜਨਾਂ ਰਾਹੀਂ ਦੇਸ਼ ਨੂੰ ਵੇਚਣਾ ਬੰਦ ਕੀਤਾ ਜਾਵੇ। ਕਿਸਾਨਾਂ ਨਾਲ ਅੰਦੋਲਨ ਦੀ ਸਮਾਪਤੀ ਦੇ ਕੀਤੇ ਵਾਅਦੇ ਤੁਰੰਤ ਪੂਰੇ ਕੀਤੇ ਜਾਣ।
ਇਹ ਵੀ ਪੜ੍ਹੋ: ਕੈਨੇਡਾ ਤੋਂ ਪੁੱਜੀ ਇਕਲੌਤੇ ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
ਬੀ. ਬੀ. ਐੱਮ. ਬੀ. ਦੇ ਵਿਧਾਨ ਵਿੱਚ ਕੀਤੀਆਂ ਸੋਧਾਂ ਵਾਪਸ ਲਈਆਂ ਜਾਣ। ਨਵੀਂ ਪੰਜਾਬ ਸਰਕਾਰ ਸਰਕਾਰੀ ਮੁਲਾਜ਼ਮਾਂ ਦੇ ਮਸਲੇ ਹੱਲ ਕਰੇ ਆਂਗਣਵਾੜੀ, ਆਸ਼ਾ, ਮਿਡ-ਡੇ-ਮੀਲ ਵਰਕਰਾਂ ਦੀ ਤਨਖ਼ਾਹ ਵਾਧੇ ਮੁਤਾਬਕ ਦੁੱਗਣੀ ਕੀਤੀ ਜਾਵੇ। NPS ਰੱਦ ਕਰਕੇ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਇਸ ਇਕੱਠ ਨੂੰ ਕਿਸਾਨ ਆਗੂ ਮੇਲਾ ਸਿੰਘ ਪੁੰਨਾਂਵਾਲ, ਸਵਰਨ ਅਕਬਰਪੁਰ, ਗੁਰਵਿੰਦਰ ਸਿੰਘ ਗੁਰਦੀਪ ਸਿੰਘ ਉਗਰਾਹਾਂ, ਸਵਰਨ ਸਿੰਘ ਹਰਜੀਤ ਸਿੰਘ ਬਾਲੀਆ ਮਹਿੰਦਰ ਸਿੰਘ ਨਵਨੀਤ ਸਿੰਘ, ਸੁਖਦੇਵ ਸਿੰਘ ਉੱਭਾਵਾਲ ਬਿੱਕਰ ਸਿੰਘ ਸੁਖਵਿੰਦਰ ਸਿੰਘ ਗੁਰਚਰਨ ਸਿੰਘ ਕੁਲਵੰਤ ਸਿੰਘ ਰਜਿੰਦਰ ਸਿੰਘ, ਹੰਸ ਰਾਜ ਸੰਬੋਧਨ ਕਰਦਿਆਂ ਟਰੇਡ ਯੂਨੀਅਨਾਂ ਦੀ ਹੜਤਾਲ ਦਾ ਸਮਰਥਨ ਕਰਦਿਆਂ ਲੜਾਈ ਵਿੱਚ ਅੰਗ ਸੰਗ ਰਹਿਣ ਦਾ ਵਿਸ਼ਵਾਸ ਦਵਾਇਆ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ 'ਚ ਯਾਦਵਿੰਦਰ ਯਾਦਾ ਗ੍ਰਿਫ਼ਤਾਰ, ਸਾਹਮਣੇ ਆਈ ਇਹ ਗੱਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ