ਕਿਰਨ ਦੀਪ ਸੈਣੀ ਬਣੀ ਨੈਸ਼ਨਲ ਰਾਈਫਲ ਸ਼ੂਟਿੰਗ ਮੁਕਾਬਲੇ ''ਚ ਚੈਂਪੀਅਨ

Wednesday, Jan 29, 2020 - 06:39 PM (IST)

ਕਿਰਨ ਦੀਪ ਸੈਣੀ ਬਣੀ ਨੈਸ਼ਨਲ ਰਾਈਫਲ ਸ਼ੂਟਿੰਗ ਮੁਕਾਬਲੇ ''ਚ ਚੈਂਪੀਅਨ

ਟਾਂਡਾ ਉੜਮੁੜ (ਮੋਮੀ)— ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਨਾਲ ਸਬੰਧਤ ਪਿੰਡ ਗੰਭੋਵਾਲ ਦੀ ਏਅਰ ਰਾਈਫਲ ਸ਼ੂਟਰ ਕਿਰਨਦੀਪ ਸੈਣੀ ਨੇ ਨੈਸ਼ਨਲ ਚੈਂਪੀਅਨ ਹੋਣ ਦਾ ਮਾਣ ਹਾਸਲ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਗੰਭੋਵਾਲ ਤੋਂ ਸੈਲਫ ਹੈਲਪ ਗਰੁੱਪ ਦੇ ਪ੍ਰਧਾਨ ਨਿਸ਼ੂ ਨਿਕਸ ਅਤੇ ਸਰਪੰਚ ਰਾਜ ਕੁਮਾਰੀ ਨੇ ਦੱਸਿਆ ਕਿ ਕਿਰਨਦੀਪ ਸੈਣੀ ਪੁੱਤਰੀ ਪੁੱਤਰੀ ਚਰਨਜੀਤ ਸਿੰਘ ਸੈਣੀ ਨੇ ਨਵੀਂ ਦਿੱਲੀ ਵਿਖੇ ਹੋਈ ਨੈਸ਼ਨਲ ਨੂੰ ਸਿੱਖ ਰਾਈਫਲ ਏਅਰ ਸ਼ੂਟਿੰਗ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ।

PunjabKesari

ਉਨ੍ਹਾਂ ਹੋਰ ਦੱਸਿਆ ਕਿ ਕਰਨਦੀਪ ਸੈਣੀ ਦੀ ਇਸ ਸ਼ਾਨਦਾਰ ਉਪਲੱਬਧੀ ਅਤੇ ਪਿੰਡ 'ਚ ਖੁਸ਼ੀ ਦੀ ਲਹਿਰ ਹੈ ਅਤੇ ਕਿਰਨਦੀਪ ਸੈਣੀ ਨੂੰ ਪਿੰਡ ਵਾਸੀਆਂ ਵੱਲੋਂ ਪਿੰਡ ਪਹੁੰਚਣ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਜਾਵੇਗਾ। ਇਸ ਮੌਕੇ ਕਿਰਨਦੀਪ ਸੈਣੀ ਦੇ ਚਾਚਾ ਬਲਦੇਵ ਸਿੰਘ, ਪੰਚ ਤਰਲੋਚਨ ਸਿੰਘ, ਪੰਚ ਸੁਨੀਤਾ ਰਾਣੀ, ਪੰਚ ਕੁਲਜੀਤ ਸਿੰਘ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।


author

shivani attri

Content Editor

Related News