ਵਿਰੋਧੀ ਧਿਰ ਦੇ ਆਗੂ ਫਲਾਈਓਵਰ ਬੰਦ ਕਰਨ ਦੀਆਂ ਰਚ ਰਹੇ ਸਾਜ਼ਿਸ਼ਾਂ : ਹਰਜੋਤ ਸਿੰਘ

Monday, Sep 25, 2023 - 09:46 PM (IST)

ਵਿਰੋਧੀ ਧਿਰ ਦੇ ਆਗੂ ਫਲਾਈਓਵਰ ਬੰਦ ਕਰਨ ਦੀਆਂ ਰਚ ਰਹੇ ਸਾਜ਼ਿਸ਼ਾਂ : ਹਰਜੋਤ ਸਿੰਘ

ਨੰਗਲ (ਚੋਵੇਸ਼ ਲਟਾਵਾ) : ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਪਿਛਲੇ ਕਈ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਨੰਗਲ ਫਲਾਈਓਵਰ ਦਾ ਇਕ ਪਾਸਾ ਖੋਲ੍ਹਣ ਨਾਲ ਇਸ ਇਲਾਕੇ ਦੇ ਕਈ ਵੱਡੇ-ਵੱਡੇ ਵਿਰੋਧੀ ਆਗੂਆਂ ਨੂੰ ਬਹੁਤ ਤਕਲੀਫ਼ ਹੋ ਰਹੀ ਹੈ, ਉਥੇ ਉਹ ਆਪਣੇ ਸਿਆਸੀ ਰਸੂਖ ਨੂੰ ਵਰਤ ਕੇ ਫਲਾਈਓਵਰ ਨੂੰ ਮੁੜ ਬੰਦ ਕਰਵਾਉਣ ਦੀਆਂ ਸਾਜ਼ਿਸ਼ਾਂ ’ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਨੰਗਲ ਫਲਾਈਓਵਰ ਦਾ ਇਕ ਪਾਸਾ ਹਾਲ ਹੀ 'ਚ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਸੀ। ਇਸ ਨੂੰ ਲੈ ਕੇ ਜਿੱਥੇ ਆਮ ਲੋਕਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਕੁਝ ਲੋਕਾਂ ਵੱਲੋਂ ਇਸ ਫਲਾਈਓਵਰ ਦਾ ਕੰਮ ਅਜੇ ਅਧੂਰਾ ਹੋਣ ਕਰਕੇ ਇਸ ’ਤੇ ਆਵਾਜਾਈ ਸ਼ੁਰੂ ਹੋਣ ’ਤੇ ਰੋਸ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : CM ਭਗਵੰਤ ਮਾਨ ਪਹੁੰਚੇ ਵਾਹਗਾ ਬਾਰਡਰ, ਜਵਾਨਾਂ ਦੀ ਪਰੇਡ ਵੇਖ ਕਹੀ ਇਹ ਗੱਲ

ਇਸੇ ਰੋਸ ਦੇ ਚਲਦਿਆਂ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਅਚਾਨਕ ਨੰਗਲ ਦੇ ਫਲਾਈਓਵਰ 'ਤੇ ਪਹੁੰਚ ਕੇ ਪ੍ਰੈੱਸ ਕਾਨਫਰੰਸ ਕਰਕੇ ਵਿਰੋਧੀਆਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਸਮੇਂ ਦੌਰਾਨ ਕੋਈ ਵੀ ਮੰਤਰੀ ਫਲਾਈਓਵਰ 'ਤੇ ਨਹੀਂ ਪਹੁੰਚਿਆ ਤੇ ਨਾ ਹੀ ਨਗਰ ਕੌਂਸਲ ਦਾ ਕੋਈ ਐੱਮ.ਸੀ.। ਜਦੋਂ ਉਨ੍ਹਾਂ ਦੀ ਸਰਕਾਰ ਬਣੀ ਸੀ ਤਾਂ ਇਸ ਫਲਾਈਓਵਰ ਨੂੰ ਬਣਾਉਣ ਦੀਆਂ ਕਈ ਤਜਵੀਜ਼ਾਂ ਪੈਂਡਿੰਗ ਸਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਫਲਾਈਓਵਰ ਦਾ ਬਾਕੀ ਕੰਮ ਮੁਕੰਮਲ ਹੋਣ ਤੋਂ ਪਹਿਲਾਂ ਲੋਕਾਂ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ ਅਤੇ ਫਲਾਈਓਵਰ ’ਤੇ ਆਵਾਜਾਈ ਨੂੰ ਕੁਝ ਘੰਟਿਆਂ ਲਈ ਰੋਕ ਕੇ ਮੁੜ ਚਾਲੂ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਝੋਨੇ ਦੀ ਖਰੀਦ ਲਈ ਪੰਜਾਬ ਸਰਕਾਰ ਨੇ ਬਣਾਈ ਖਾਸ ਯੋਜਨਾ, ਸੁਣੋ ਹਰਚਰਨ ਬਰਸਟ ਦੀ 'ਜਗ ਬਾਣੀ' ਨਾਲ ਗੱਲਬਾਤ

ਬੈਂਸ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਫਲਾਈਓਵਰ ਦੇ ਦੂਜੇ ਪਾਸੇ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ। ਬੈਂਸ ਨੇ ਵਿਰੋਧੀਆਂ ’ਤੇ ਹਮਲੇ ਕਰਦਿਆਂ ਕਿਹਾ ਕਿ ਵਿਰੋਧੀਆਂ ਨੂੰ ਆਮ ਲੋਕਾਂ ਦੀ ਤਕਲੀਫ਼ ਦੀ ਕੋਈ ਪ੍ਰਵਾਹ ਨਹੀਂ ਹੈ, ਸਗੋਂ ਇਹ ਆਗੂ ਕ੍ਰੈਡਿਟ ਵਾਰ ’ਚ ਲੱਗੇ ਹੋਏ ਹਨ ਅਤੇ ਤਰ੍ਹਾਂ-ਤਰ੍ਹਾਂ ਦੀਆਂ ਸਾਜ਼ਿਸ਼ਾਂ ਘੜ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹੁਣ ਇਹ ਰੇਲਵੇ ਫਲਾਈ ਓਵਰ ਦੇ ਆਵਾਜਾਈ ਬੰਦ ਹੋਈ ਤਾਂ ਇਹ ਅਖੌਤੀ ਆਗੂ ਦੋਸ਼ੀ ਹੋਣਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News