ਸਿਵਲ ਹਸਪਤਾਲ ਦੇ ਬਾਹਰੋਂ ਮੋਟਰਸਾਈਕਲ ਚੋਰੀ

Friday, Jul 03, 2026 - 03:43 PM (IST)

ਸਿਵਲ ਹਸਪਤਾਲ ਦੇ ਬਾਹਰੋਂ ਮੋਟਰਸਾਈਕਲ ਚੋਰੀ

ਜਲੰਧਰ (ਮਾਹੀ)-ਬਿਧੀਪੁਰ ਨੇੜੇ ਇਕ ਹਸਪਤਾਲ ਦੇ ਬਾਹਰ ਖੜ੍ਹੇ ਮੋਟਰਸਾਈਕਲ ਨੂੰ ਤਿੰਨ ਨੌਜਵਾਨਾਂ ਨੇ ਚੋਰੀ ਕਰ ਲਿਆ। ਮਕਸੂਦਾਂ ਪੁਲਸ ਸਟੇਸ਼ਨ ਦੀ ਪੁਲਸ ਨੂੰ ਇਸ ਘਟਨਾ ਦੀ ਸੂਚਨਾ ਮਿਲੀ। ਪੀੜਤ ਰੌਬਿਨ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਬਿਧੀਪੁਰ ਨੇੜੇ ਸ਼ਰਮਾ ਹਸਪਤਾਲ 'ਚ ਕੰਮ ਕਰ ਰਿਹਾ ਸੀ ਅਤੇ ਨਿੱਜੀ ਕੰਮ ਲਈ ਦੋ ਦਿਨਾਂ ਤੋਂ ਬਾਹਰ ਸੀ। ਇਸ ਦੌਰਾਨ ਉਸ ਨੇ ਆਪਣਾ ਮੋਟਰਸਾਈਕਲ ਹਸਪਤਾਲ ਦੇ ਬਾਹਰ ਖੜ੍ਹਾ ਕਰ ਦਿੱਤਾ। ਮੰਗਲਵਾਰ ਸਵੇਰੇ ਲਗਭਗ ਢਾਈ ਵਜੇ ਤਿੰਨ ਆਦਮੀ ਇਕ-ਇਕ ਕਰਕੇ ਹਸਪਤਾਲ ਦੇ ਗੇਟ ’ਤੇ ਆਏ ਅਤੇ ਮੋਟਰਸਾਈਕਲ ਦਾ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ: ਚਰਨਜੀਤ ਚੰਨੀ ਦੀ ਰਿਹਾਇਸ਼ 'ਤੇ ਨਾਰਾਜ਼ ਕਾਂਗਰਸੀ ਆਗੂਆਂ ਦੀ ਹੋਈ ਮੀਟਿੰਗ! ਲਿਆ ਗਿਆ ਵੱਡਾ ਫ਼ੈਸਲਾ

ਜਦੋਂ ਤਿੰਨ ਚੋਰ ਤਾਲਾ ਤੋੜਨ ’ਚ ਅਸਫ਼ਲ ਰਹੇ ਤਾਂ ਉਨ੍ਹਾਂ ’ਚੋਂ ਦੋ ਨੇ ਮੋਟਰਸਾਈਕਲ ਦਾ ਅਗਲਾ ਟਾਇਰ ਚੁੱਕ ਕੇ ਧੱਕਾ ਦੇ ਦਿੱਤਾ, ਜਿਸ ’ਤੇ ਕਿਸੇ ਵੀ ਦੁਕਾਨਦਾਰ ਜਾਂ ਹਸਪਤਾਲ ਦੇ ਸਟਾਫ਼ ਦਾ ਧਿਆਨ ਨਹੀਂ ਗਿਆ। ਰੌਬਿਨ ਨੇ ਕਿਹਾ ਕਿ ਜਦੋਂ ਉਹ ਸਵੇਰੇ ਵਾਪਸ ਆਇਆ ਤਾਂ ਉਸ ਦਾ ਮੋਟਰਸਾਈਕਲ ਹਸਪਤਾਲ ਦੇ ਗੇਟ ਤੋਂ ਗਾਇਬ ਸੀ। ਮਾਮਲੇ ਦੀ ਜਾਂਚ ਕਰਨ ਲਈ ਉਸ ਨੇ ਹਸਪਤਾਲ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ। ਉਸ ਨੇ ਕਿਹਾ ਕਿ ਜਾਂਚ ਕਰਨ ਤੋਂ ਬਾਅਦ ਪਤਾ ਚੋਰੀ ਬਾਰੇ ਪਤਾ ਲੱਗਾ। ਰੌਬਿਨ ਨੇ ਕਿਹਾ ਕਿ ਮੋਟਰਸਾਈਕਲ ਚੋਰੀ ਦੀ ਜਾਣਕਾਰੀ ਮਕਸੂਦਾਂ ਥਾਣੇ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News