ਕਪੂਰਥਲਾ ਵਿਖੇ ਗੱਡੀ ਦੀ ਟੱਕਰ ਵੱਜਣ ਕਾਰਨ ਮੋਟਰਸਾਈਕਲ ਸਵਾਰ ਮੌਤ
Wednesday, Dec 28, 2022 - 01:43 PM (IST)

ਕਪੂਰਥਲਾ (ਭੂਸ਼ਣ/ਮਲਹੋਤਰਾ)-ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਸੜਕ ਹਾਦਸੇ ਦੌਰਾਨ ਮਾਰੇ ਗਏ ਇਕ ਵਿਅਕਤੀ ਦੇ ਮਾਮਲੇ ’ਚ ਕਾਰਵਾਈ ਕਰਦੇ ਹੋਏ ਇਕ ਮੁਲਜ਼ਮ ਨੂੰ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਹਰਪ੍ਰੀਤ ਕੌਰ ਪਤਨੀ ਕੁਲਵਿੰਦਰ ਵਾਸੀ ਤੰਨਾ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਨੇ ਥਾਣਾ ਕੋਤਵਾਲੀ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਬੀਤੇ ਦਿਨੀਂ ਉਸ ਦਾ ਪਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੀ ਮਾਤਾ ਕਮਲਜੀਤ ਕੌਰ ਦੇ ਨਾਲ ਕਪੂਰਥਲਾ ਸ਼ਹਿਰ ਤੋਂ ਆਪਣਾ ਨਿਜੀ ਕੰਮ ਕਰਕੇ ਪਿੰਡ ਲੱਖਣ ਦੇ ਪੱਡਾ ਵੱਲ ਜਾ ਰਿਹਾ ਸੀ।
ਇਹ ਵੀ ਪੜ੍ਹੋ : ਮਾਂ-ਪੁੱਤ ਦੇ ਕਾਰੇ ਨੂੰ ਜਾਣ ਹੋਵੋਗੇ ਹੈਰਾਨ, ਦਿੱਲੀ ਦੇ ਨੀਗਰੋ ਗਰੁੱਪ ਨਾਲ ਜੁੜ ਪੰਜਾਬ 'ਚ ਇੰਝ ਚਲਾਉਂਦੇ ਰਹੇ ਹੈਰੋਇਨ ਦਾ ਧੰਦਾ
ਇਸ ਦੌਰਾਨ ਉਹ ਆਪਣੇ ਭਰਾ ਲਵਪ੍ਰੀਤ ਸਿੰਘ ਦੇ ਮੋਟਰਸਾਈਕਲ ਦੇ ਪਿੱਛੇ ਬੈਠੀ ਸੀ। ਜਿਸ ਦੌਰਾਨ ਰਾਤ ਕਰੀਬ 8.30 ਵਜੇ ਜਦੋਂ ਉਸ ਦਾ ਪਤੀ ਪਿੰਡ ਭੀਲਾ ਮੋੜ ਦੇ ਕੋਲ ਪਹੁੰਚਿਆ ਤਾਂ ਸੁਭਾਨਪੁਰ ਵੱਲੋਂ ਆ ਰਹੀ ਇਕ ਗੱਡੀ ਨੰਬਰ ਪੀ.ਬੀ-13-ਬੀ.ਈ-9695 ਜਿਸ ਨੂੰ ਕੁਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਟਿੱਬਾ ਰੋਡ ਪ੍ਰੇਮ ਵਿਹਾਰ ਥਾਣਾ ਟਿੱਬਾ ਲੁਧਿਆਣਾ ਚਲਾ ਰਿਹਾ ਸੀ, ਨੇ ਉਸ ਦੇ ਪਤੀ ਦੇ ਮੋਟਰਸਾਇਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੇ ਪਤੀ ਨੂੰ ਕਾਫ਼ੀ ਸੱਟਾਂ ਲੱਗੀਆਂ ਅਤੇ ਉਸ ਦੀ ਮਾਤਾ ਨੂੰ ਵੀ ਕਾਫ਼ੀ ਸੱਟਾਂ ਲੱਗੀਆਂ ਅਤੇ ਮੋਟਰਸਾਇਕਲ ਵੀ ਅੱਗੋਂ ਟੁੱਟ ਗਿਆ। ਉਸ ਦਾ ਪਤੀ ਗੰਭੀਰ ਜ਼ਖ਼ਮੀ ਹੋਣ ਕਾਰਨ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ, ਜਦਕਿ ਉਸ ਦੀ ਮਾਤਾ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਹੈ ਅਤੇ ਇਸ ਦੌਰਾਨ ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਕੋਤਵਾਲੀ ਦੀ ਪੁਲਸ ਨੇ ਕੁਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਦੀ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ : ਸੁਖਬੀਰ ਨੂੰ ਲੋਕ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ ਸਨ, ਅਸੀਂ 24 ਘੰਟੇ ਕਰ ਰਹੇ ਹਾਂ ਜਨਤਾ ਦੀ ਸੇਵਾ: ਗੁਰਮੀਤ ਖੁੱਡੀਆਂ