ਕਾਰ ਬੇਕਾਬੂ ਹੋਣ ਕਾਰਨ ਵਾਪਰਿਆ ਹਾਦਸਾ, ਮਾਂ-ਪੁੱਤ ਦੀ ਮੌਤ

Friday, Jul 12, 2019 - 08:40 PM (IST)

ਕਾਰ ਬੇਕਾਬੂ ਹੋਣ ਕਾਰਨ ਵਾਪਰਿਆ ਹਾਦਸਾ, ਮਾਂ-ਪੁੱਤ ਦੀ ਮੌਤ

ਸ੍ਰੀ ਅਨੰਦਪੁਰ ਸਾਹਿਬ, (ਦਲਜੀਤ ਸਿੰਘ)- ਮਾਤਾ ਨੈਣਾ ਦੇਵੀ ਮੰਦਰ ਨੇੜਲੇ ਪਿੰਡ ਘਵਾਂਡਲ ਵਿਖੇ ਸ਼ੁਕੱਰਵਾਰ ਇਕ ਕਾਰ ਦੇ 150 ਫੁੱਟ ਡੂੰਘੇ ਚੋਅ 'ਚ ਡਿੱਗ ਜਾਣ ਕਾਰਣ ਇਕ ਔਰਤ ਅਤੇ ਉਸ ਦੇ 11 ਮਹੀਨੇ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਉਕਤ ਘਟਨਾ ਉਦੋਂ ਵਾਪਰੀ ਜਦੋਂ ਸੰਦੀਪ ਕੌਸ਼ਲ ਪੁੱਤਰ ਪ੍ਰਕਾਸ਼ ਚੰਦ ਕੌਂਸਲ ਵਾਸੀ ਘਵਾਂਡਲ ਆਪਣੀ ਧਰਮ ਪਤਨੀ ਸ਼ਿਵਾਨੀ ਕੌਸ਼ਲ, ਪੁੱਤਰ ਅਵਿਸ਼ ਕੌਂਸਲ ਅਤੇ ਭੈਣ ਪੂਜਾ ਗੌਤਮ ਅਤੇ ਉਸ ਦੇ ਪੁੱਤਰ ਆਦਵਿਕ ਗੌਤਮ ਨਾਲ ਆਪਣੀ ਕਾਰ 'ਚ ਸਵਾਰ ਹੋ ਕੇ ਪੰਜਾਬ ਦੇ ਸ਼ਹਿਰ ਨੰਗਲ ਵੱਲ ਜਾ ਰਹੇ ਸਨ। ਇਸੇ ਦੌਰਾਨ ਉਕਤ ਸਥਾਨ 'ਤੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਡੂੰਘੇ ਚੋਅ 'ਚ ਡਿੱਗ ਪਈ। ਜਿਸ 'ਚ ਸਵਾਰ ਸ਼ਿਵਾਨੀ ਕੌਸ਼ਲ ਅਤੇ ਉਸ ਦੇ 11 ਮਹੀਨੇ ਦੇ ਪੁੱਤਰ ਅਵਿਸ਼ ਕੌਸ਼ਲ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਕਾਰ ਸਵਾਰ ਬਾਕੀ ਪਰਿਵਾਰਕ ਮੈਂਬਰਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਅਗਲੇਰੇ ਇਲਾਜ ਲਈ ਭੇਜ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਸਾਰ ਨੈਣਾ ਦੇਵੀ ਦੇ ਉਪ ਪੁਲਸ ਕਪਤਾਨ ਸੰਜੇ ਕੁਮਾਰ ਸ਼ਰਮਾ, ਏ.ਡੀ.ਐੱਮ. ਵਿਨੇ ਧੀਮਾਨ ਅਤੇ ਮੰਦਰ ਅਧਿਕਾਰੀ ਹੁਸਨ ਚੰਦ ਆਦਿ ਮੌਕੇ 'ਤੇ ਪਹੁੰਚ ਕੇ ਹਾਦਸੇ ਦੀ ਜਾਂਚ 'ਚ ਜੁੱਟ ਗਏ।


author

KamalJeet Singh

Content Editor

Related News