ਮੋਤਾ ਸਿੰਘ ਮਾਰਕੀਟ ''ਚ ਸਥਿਤ 3ਜੀ ਹਟ ਦਾ ਮਾਲਕ ਗ੍ਰਿਫਤਾਰ, ਹੁੱਕਾ ਤੇ ਈ-ਸਿਗਰੇਟ ਹੋਈ ਬਰਾਮਦ

12/12/2019 11:14:07 PM

ਜਲੰਧਰ,(ਮ੍ਰਿਦੁਲ) : ਮਾਡਲ ਟਾਊਨ ਪੁਲਸ ਨੇ ਪੀ. ਪੀ. ਆਰ. ਮਾਲ ਸਥਿਤ ਹੁੱਕਾ ਬਾਰ ਖਿਲਾਫ ਕਾਰਵਾਈ ਕਰਨ ਦੇ ਨਾਲ-ਨਾਲ ਹੋਲਸੇਲ ਵਿਚ ਹੁੱਕਾ ਫਲੇਵਰ ਅਤੇ ਹੁੱਕਾ ਸਪਲਾਈ ਕਰਨ ਵਾਲੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੋਤਾ ਸਿੰਘ ਨਗਰ ਮਾਰਕੀਟ ਵਿਚ 3 ਜੀ ਹਟ ਸ਼ਾਪ ਦੇ ਮਾਲਕ ਵਿਨੇ ਬਖਸ਼ੀ ਉਰਫ ਬਿੰਨੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋਂ 40 ਹੁੱਕੇ ਦੇ ਸ਼ੀਸ਼ੇ, ਫਲੇਵਰ ਅਤੇ 20 ਈ-ਸਿਗਰੇਟਾਂ ਬਰਾਮਦ ਕੀਤੀਆਂ ਗਈਆਂ ਹਨ।
ਏ. ਸੀ. ਪੀ. ਮਾਡਲ ਟਾਊਨ ਧਰਮਪਾਲ ਨੇ ਦੱਸਿਆ ਕਿ ਪੁਲਸ ਨੇ ਜਿਥੇ ਇਕ ਪਾਸੇ ਪੀ. ਪੀ. ਆਰ. ਮਾਲ ਵਿਚ ਸਥਿਤ ਹੁੱਕਾ ਬਾਰ 'ਤੇ ਕਾਰਵਾਈ ਕੀਤੀ ਗਈ, ਉਥੇ ਪੁਲਸ ਇਸ ਬਾਰ ਵਿਚ ਹੁੱਕਾ ਅਤੇ ਫਲੇਵਰ ਸਪਲਾਈ ਕਰਨ ਵਾਲਿਆਂ ਦੀ ਭਾਲ ਵੀ ਕਰ ਰਹੀ ਸੀ। ਐੱਸ. ਐੱਚ. ਓ. ਸੁਰਜੀਤ ਸਿੰਘ ਦੀ ਅਗਵਾਈ ਵਿਚ ਬੱਸ ਸਟੈਂਡ ਚੌਕੀ ਪੁਲਸ ਨੇ ਮੋਤਾ ਸਿੰਘ ਨਗਰ ਵਿਚ ਕੀਤੀ ਸਰਚ ਦੌਰਾਨ 3 ਜੀ ਹਟ ਦੇ ਮਾਲਕ ਵਿਨੇ ਬਖਸ਼ੀ ਉਰਫ ਬਿੰਨੀ ਨੂੰ ਗ੍ਰਿਫਤਾਰ ਕੀਤਾ, ਜਿਸ ਦੀ ਦੁਕਾਨ ਵਿਚੋਂ 40 ਹੁੱਕੇ, 20 ਈ-ਸਿਗਰੇਟ ਫਲੇਵਰ ਬਰਾਮਦ ਹੋਏ। ਇਥੋਂ ਹੋਰ ਸਾਮਾਨ ਮਿਲਣ ਦੀ ਵੀ ਉਮੀਦ ਹੈ ਕਿਉਂਕਿ ਮੁਲਜ਼ਮ ਨੇ ਕਾਫੀ ਸਾਮਾਨ ਸਟੋਰ ਕਰ ਕੇ ਰੱਖਿਆ ਹੈ। ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Related News