ਕ੍ਰੇਟਾ ਗੱਡੀ ’ਚੋਂ 2 ਕਰੋੜ ਤੋਂ ਵੱਧ ਦੀ ਹਵਾਲਾ ਰਾਸ਼ੀ ਬਰਾਮਦ, ਭਾਰਤੀ ਕਰੰਸੀ ਦੇ ਨਾਲ-ਨਾਲ ਮਿਲੀ ਵਿਦੇਸ਼ੀ ਕਰੰਸੀ

Monday, Jul 22, 2024 - 12:03 PM (IST)

ਕ੍ਰੇਟਾ ਗੱਡੀ ’ਚੋਂ 2 ਕਰੋੜ ਤੋਂ ਵੱਧ ਦੀ ਹਵਾਲਾ ਰਾਸ਼ੀ ਬਰਾਮਦ, ਭਾਰਤੀ ਕਰੰਸੀ ਦੇ ਨਾਲ-ਨਾਲ ਮਿਲੀ ਵਿਦੇਸ਼ੀ ਕਰੰਸੀ

ਜਲੰਧਰ (ਜ.ਬ.)-ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਰੇਲਵੇ ਰੋਡ ’ਤੇ ਨਾਕਾਬੰਦੀ ਦੌਰਾਨ ਰੋਕੀ ਕਾਲੇ ਰੰਗ ਦੀ ਕ੍ਰੇਟਾ ਗੱਡੀ ’ਚੋਂ ਦੋ ਕਰੋੜ ਰੁਪਏ ਤੋਂ ਵੱਧ ਦੀ ਹਵਾਲਾ ਰਾਸ਼ੀ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਰਾਸ਼ੀ ’ਚ ਭਾਰਤੀ ਦੇ ਨਾਲ-ਨਾਲ ਵਿਦੇਸ਼ੀ ਕਰੰਸੀ ਵੀ ਹੈ। ਫਿਲਹਾਲ ਪੁਲਸ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਕਰ ਰਹੀ ਪਰ ਜਲਦ ਪੁਲਸ ਦੇ ਉੱਚ ਅਧਿਕਾਰੀ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਦਾ ਖ਼ੁਲਾਸਾ ਕਰਨਗੇ।

ਸੂਤਰਾਂ ਦੀ ਮੰਨੀਏ ਤਾਂ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਰੇਲਵੇ ਕਾਲੋਨੀ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕਾਲੇ ਰੰਗ ਦੀ ਕ੍ਰੇਟਾ ਗੱਡੀ ਵਿਚ ਕਾਫ਼ੀ ਨਕਦੀ ਹੈ, ਜੋ ਹਵਾਲਾ ਨਾਲ ਜੁੜੀ ਹੈ। ਏ. ਐੱਸ. ਆਈ. ਵਿਨੈ ਕੁਮਾਰ ਦੀ ਅਗਵਾਈ ਵਿਚ ਪੁਲਸ ਪਾਰਟੀ ਨੇ ਨਾਕਾ ਲਾ ਕੇ ਕਾਲੇ ਰੰਗ ਦੀ ਕ੍ਰੇਟਾ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਚਾਲਕ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਤੋਂ ਅਲਰਟ ਪੁਲਸ ਨੇ ਕਾਰ ਰੁਕਵਾ ਲਈ।

ਇਹ ਵੀ ਪੜ੍ਹੋ- ਹਾਦਸੇ ਨੇ ਉਜਾੜ ਦਿੱਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 24 ਸਾਲਾ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ

ਸੂਤਰਾਂ ਦੀ ਮੰਨੀਏ ਤਾਂ ਕਾਰ ’ਚ ਦੋ ਲੋਕ ਸਵਾਰ ਸਨ। ਪੁਲਸ ਟੀਮ ਨੇ ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 2 ਕਰੋੜ ਰੁਪਏ ਤੋਂ ਵੱਧ ਦੀ ਭਾਰਤੀ ਅਤੇ ਵਿਦੇਸ਼ੀ ਕਰੰਸੀ ਬਰਾਮਦ ਹੋਈ। ਗੱਡੀ ਵਿਚ ਸਵਾਰ ਵਿਅਕਤੀ ਕਰੰਸੀ ਬਾਰੇ ਕੁਝ ਨਹੀਂ ਦੱਸ ਸਕੇ। ਪੁਲਸ ਨੇ ਗੱਡੀ ਅਤੇ ਦੋਵਾਂ ਵਿਅਕਤੀਆਂ ਨੂੰ ਨਕਦੀ ਸਮੇਤ ਥਾਣਾ ਨਵੀਂ ਬਾਰਾਦਰੀ ਲਿਆਂਦਾ ਅਤੇ ਥਾਣੇ ਦੇ ਗੇਟ ਬੰਦ ਕਰ ਦਿੱਤੇ।

ਪੁਲਸ ਵੱਲੋਂ ਦੇਰ ਰਾਤ ਉਕਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਸੀ। ਮੁਲਜ਼ਮਾਂ ਤੋਂ ਇਹ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਨਕਦੀ ਕਿਸ ਦੀ ਸੀ ਅਤੇ ਕਿੱਥੇ ਪਹੁੰਚਾਈ ਜਾਣੀ ਸੀ। ਪੁਲਸ ਜਾਂਚ ਵਿਚ ਜਲਦ ਵੱਡਾ ਖ਼ੁਲਾਸਾ ਕਰ ਸਕਦੀ ਹੈ। ਫਿਲਹਾਲ ਪੁਲਸ ਨੇ ਇਸ ਮਾਮਲੇ ਵਿਚ ਚੁੱਪ ਧਾਰੀ ਹੋਈ ਹੈ। ਥਾਣਾ ਨਵੀਂ ਬਾਰਾਦਰੀ ਦੇ ਐੱਸ. ਐੱਚ. ਓ. ਕਮਲਜੀਤ ਸਿੰਘ ਤੋਂ ਲੈ ਕੇ ਏ. ਐੱਸ. ਆਈ. ਵਿਨੈ ਕੁਮਾਰ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਅਤੇ ਫ਼ੋਨ ਵੀ ਨਹੀਂ ਚੁੱਕਿਆ। ਥਾਣੇ ਦੇ ਅੰਦਰ ਵੀ ਕਿਸੇ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਸੀ। ਜਲਦ ਕਮਿਸ਼ਨਰੇਟ ਪੁਲਸ ਦੇ ਸੀਨੀਅਰ ਅਧਿਕਾਰੀ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਮਾਮਲੇ ਸਬੰਧੀ ਖ਼ੁਲਾਸਾ ਕਰ ਸਕਦੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਕਾਰ 'ਚ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਨੌਜਵਾਨ 'ਤੇ ਚਲਾਈਆਂ ਗੋਲ਼ੀਆਂ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News