ਡੇਰਾ ਸਿਰਸਾ ਮੁਖੀ ਦੇ ਮਾਮਲੇ 'ਚੋਂ ਬਚ ਨਿਕਲਣ ਦਾ ਸੱਚ ਬਾਦਲ ਲੋਕਾਂ ਨੂੰ ਦੱਸਣ:  ਪ੍ਰਗਟ ਸਿੰਘ

07/27/2020 7:42:24 PM

ਜਲੰਧਰ (ਮਹੇਸ਼)— ਡੇਰਾ ਸਿਰਸਾ ਮੁਖੀ ਰਾਮ ਰਹੀਮ ਵਿਰੁੱਧ ਪੰਜਾਬ ਵਿਚ 2007 ਵਿਚ ਦਰਜ ਕੀਤੇ ਇਕੋ-ਇਕ ਕੇਸ 'ਚੋਂ ਉਸ ਦੇ ਬਚ ਨਿਕਲਣ ਦੇ ਮਾਮਲੇ 'ਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਖ਼ਾਸ ਕਰਕੇ ਸਿੱਖ ਭਾਈਚਾਰੇ ਨੂੰ ਸੱਚ ਦੱਸਣ। ਬਾਦਲਾਂ ਨੇ 2007 ਵਿਚ ਸੌਦਾ ਸਾਧ ਨੂੰ ਕਾਨੂੰਨੀ ਨੱਥ ਪਾਈ ਹੁੰਦੀ ਤਾਂ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਉਸ ਦੀ ਹਿੰਮਤ ਨਾ ਹੁੰਦੀ।

ਇਹ ਵੀ ਪੜ੍ਹੋ: ਕਰਜ਼ੇ ਦੇ ਬੋਝ ਹੇਠ ਦੱਬੀ ਸ਼ਹੀਦ ਦੀ ਪਤਨੀ, ਢੇਰਾਂ ਤੋਂ ਕਬਾੜ ਚੁੱਕ ਕੇ ਕਰ ਰਹੀ ਹੈ ਗੁਜ਼ਾਰਾ
ਇਹ ਵੀ ਪੜ੍ਹੋ: ਹੁਸ਼ਿਆਰਪੁਰ: ਘਰ 'ਚ ਦਾਖ਼ਲ ਹੋ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਇਕ ਦੀ ਮੌਤ

ਉਕਤ ਵਿਚਾਰਾਂ ਦਾ ਪ੍ਰਗਟਾਵਾ ਜਲੰਧਰ ਛਾਉਣੀ ਹਲਕੇ ਦੇ ਵਿਧਾਇਕ ਪ੍ਰਗਟ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਮਈ 2007 ਵਿਚ ਸੌਦਾ ਸਾਧ ਨੂੰ ਦਿੱਤੀ ਗਈ ਪੋਸ਼ਾਕ ਦਾ ਮਾਮਲਾ ਅੱਜਕਲ ਿੲੰਨਾ ਗਰਮਾਇਆ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਾਰੀ ਤਾਕਤ ਸਫਾਈਆਂ ਦੇਣ 'ਤੇ ਝੋਕ ਦਿੱਤੀ ਹੈ। ਉਲਟਾ ਪੰਜਾਬ ਪੁਲਸ ਨੇ 27 ਜਨਵਰੀ 2012 ਨੂੰ ਚੁੱਪਚਾਪ ਬਠਿੰਡਾ ਦੀ ਅਦਾਲਤ ਵਿਚ ਕੇਸ ਰੱਦ ਕਰਨ ਦੀ ਅਰਜ਼ੀ ਦਾਇਰ ਕਰ ਦਿੱਤੀ, ਜਦਕਿ ਹਾਈ ਕੋਰਟ ਵਿਚ ਆਈ. ਜੀ. ਪੱਧਰ ਦੇ ਅਧਿਕਾਰੀ ਨੇ ਇਹ ਹਲਫਨਾਮਾ ਦਿੱਤਾ ਸੀ ਕਿ ਸੌਦਾ ਸਾਧ ਵਿਰੁੱਧ ਪੁਖਤਾ ਲੋੜੀਂਦੇ ਸਬੂਤ ਹਨ। ਬਠਿੰਡਾ ਅਦਾਲਤ ਨੇ ਪੰਜਾਬ ਪੁਲਸ ਦੀ ਉਹ ਰਿਪੋਰਟ ਸਵੀਕਾਰ ਕਰ ਲਈ, ਜਿਹੜੀ ਉਸ ਨੇ ਸੌਦਾ ਸਾਧ ਵਿਰੁੱਧ ਦਰਜ ਐੱਫ. ਆਈ. ਆਰ. ਨੂੰ ਰੱਦ ਕਰਨ ਬਾਰੇ ਦਿੱਤੀ ਸੀ। ਇਸੇ ਆਧਾਰ 'ਤੇ ਉਸ ਵਿਰੁੱਧ ਚੱਲਦਾ ਕੇਸ ਖਾਰਜ ਹੋ ਗਿਆ ਸੀ। ਬਾਦਲਾਂ ਵੱਲੋਂ ਸੌਦਾ ਸਾਧ ਨੂੰ ਪੰਜਾਬ ਵਿਚੋਂ ਬਚ ਕੇ ਨਿਕਲਣ ਦੇ ਦਿੱਤੇ ਸੁਖਾਲੇ ਰਾਹ ਕਾਰਣ ਉਸ ਦਾ ਹੌਸਲਾ ਿੲੰਨਾ ਵਧ ਗਿਆ ਕਿ ਸਵਾ ਸਾਲ ਬਾਅਦ ਹੀ ਉਸ ਨੇ ਅਕਤੂਬਰ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਤੱਕ ਕਰ ਦਿੱਤੀ।

ਵਿਧਾਇਕ ਪ੍ਰਗਟ ਸਿੰਘ ਨੇ ਦੋਸ਼ ਲਾਇਆ ਕਿ ਬਾਦਲਾਂ ਵੱਲੋਂ ਸੌਦਾ ਸਾਧ ਵਿਰੁੱਧ ਚਲਾਨ ਪੇਸ਼ ਨਾ ਕਰਨ ਤੋਂ ਇਹ ਗੱਲ ਸਾਫ਼ ਨਜ਼ਰ ਆ ਰਹੀ ਹੈ ਕਿ 2009 ਦੀਆਂ ਲੋਕ ਸਭਾ ਚੋਣਾਂ ਵਿਚ ਉਸ ਨਾਲ ਅੰਦਰਖਾਤੇ ਵੋਟਾਂ ਦਾ ਸੌਦਾ ਤੈਅ ਹੋਇਆ ਹੋਵੇਗਾ। 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਦੇ ਡੇਢ ਸਾਲ ਬਾਅਦ 2017 ਵਿਚ ਅਕਾਲੀ ਦਲ ਨੇ ਡੇਰੇ ਦੀਆਂ ਵੋਟਾਂ ਲਈਆਂ ਸਨ, ਿਜਸ ਦਾ ਖੁਲਾਸਾ ਹੁਣ ਖੁਦ ਡੇਰਾ ਪ੍ਰੇਮੀਆਂ ਨੇ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਬਾਦਲ ਸਰਕਾਰ ਨੇ ਸੌਦਾ ਸਾਧ ਵਿਰੁੱਧ 2007 ਵਾਲੇ ਕੇਸ ਵਿਚ ਈਮਾਨਦਾਰੀ ਨਾਲ ਪੈਰਵੀ ਕੀਤੀ ਹੁੰਦੀ ਤਾਂ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਸੀ ਹੋਣੀ।
ਇਹ ਵੀ ਪੜ੍ਹੋ:  ਜ਼ਿਲ੍ਹਾ ਜਲੰਧਰ 'ਚ ਮੁੜ ਫਟਿਆ ਕੋਰੋਨਾ ਬੰਬ, ਵੱਡੀ ਗਿਣਤੀ 'ਚ ਮਿਲੇ ਨਵੇਂ ਮਾਮਲੇ
ਇਹ ਵੀ ਪੜ੍ਹੋ: ਟਾਂਡਾ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਬੈਂਕ 'ਚੋਂ ਲੁਟੇਰਿਆਂ ਨੇ ਕੀਤੀ ਲੱਖਾਂ ਦੀ ਲੁੱਟ


shivani attri

Content Editor

Related News