ਵਿਧਾਇਕ ਜਸਵੀਰ ਰਾਜਾ ਨੇ ਰੇਹੜੀ ਫੜ੍ਹੀ ਵਾਲਿਆਂ ਦੀਆਂ ਸੁਣੀਆਂ ਮੁਸ਼ਕਿਲਾਂ
Thursday, Apr 21, 2022 - 04:28 PM (IST)

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਵਿਧਾਇਕ ਹਲਕਾ ਹਲਕਾ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਅਤੇ ਸ਼ਹਿਰ ਦੇ ਵੱਖ-ਵੱਖ ਫਲ-ਫਰੂਟ,, ਸਬਜ਼ੀ ਵਿਕਰੇਤਾ ਅਤੇ ਰੇਹੜੀ-ਫੜ੍ਹੀ ਵਾਲਿਆਂ ਦੀ ਇਕ ਵਿਸ਼ੇਸ਼ ਮੀਟਿੰਗ ਸਥਾਨਕ ਬੀ. ਡੀ. ਪੀ. ਓ. ਦਫ਼ਤਰ ਟਾਂਡਾ ਵਿਖੇ ਬੀ. ਡੀ .ਪੀ. ਓ. ਦਫ਼ਤਰ ਦੇ ਅਧਿਕਾਰੀ ਅਤੇ ਮਾਰਕੀਟ ਕਮੇਟੀ ਟਾਂਡਾ ਦੇ ਅਧਿਕਾਰੀਆਂ ਦੀ ਹਾਜ਼ਰੀ ਵਿਚ ਹੋਈ। ਮੀਟਿੰਗ ਦੌਰਾਨ ਸਮੂਹ ਫਲ-ਫਰੂਟ ਅਤੇ ਸਬਜ਼ੀ ਵਿਕਰੇਤਾ ਅਤੇ ਰੇਹੜੀ ਫੜ੍ਹੀਆਂ ਵਾਲਿਆਂ ਨੇ ਆਪਣੀ ਪਿਛਲੇ ਲੰਬੇ ਸਮੇਂ ਮੁਸ਼ਕਿਲ ਅਤੇ ਮੰਗ ਨੂੰ ਦੁਹਰਾਇਆ ਅਤੇ ਦੱਸਿਆ ਕਿ ਉਨ੍ਹਾਂ ਕੋਲੋਂ ਵੱਡੀ ਰਕਮ ਦੇ ਰੂਪ ਵਿੱਚ ਹਰ ਮਹੀਨੇ ਪਰਚੀ ਫ਼ੀਸ ਦਾ ਹਵਾਲਾ ਦੇ ਕੇ ਵਸੂਲੀ ਕੀਤੀ ਜਾਂਦੀ ਹੈ ਜਿਸ ਨੂੰ ਉਹ ਦੇਣ ਵਿੱਚ ਅਸਮਰੱਥ ਇਸ ਤੇ ਸਮੂਹ ਦੁਕਾਨਦਾਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਇਸ ਪਰਚੀ ਸਿਸਟਮ ਤੋਂ ਰਾਹਤ ਦਿੱਤੀ ਜਾਵੇ। ਜਿਸ 'ਤੇ ਮਾਰਕੀਟ ਕਮੇਟੀ ਦੇ ਸੈਕਟਰੀ ਸੁਰਿੰਦਰ ਪਾਲ ਸਿੰਘ, ਮੰਡੀ ਸੁਪਰਵਾਈਜ਼ਰ ਆਕਾਸ਼ਦੀਪ, ਪੰਚਾਇਤ ਅਫ਼ਸਰ ਬਲਵਿੰਦਰਪਾਲ ਸਿੰਘ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਫਲ-ਫਰੂਟ ਅਤੇ ਸਬਜ਼ੀ ਵਿਕਰੇਤਾ ਨੂੰ ਬਹੁਤ ਹੀ ਘੱਟ ਇਕ ਤੈਅ ਰੇਟ ਮੁਤਾਬਕ ਫ਼ੀਸ ਦੇਣ ਲਈ ਕਿਹਾ ਗਿਆ, ਜਿਸ 'ਤੇ ਸਾਰੀਆਂ ਨਹੀਂ ਆਪਣੀ ਸਹਿਮਤੀ ਪ੍ਰਗਟਾਈ।
ਇਹ ਵੀ ਪੜ੍ਹੋ: ਸੋਢਲ ਰੋਡ ’ਤੇ ਫਤਿਹ ਗੈਂਗ ਦੇ ਮੈਂਬਰਾਂ ਵੱਲੋਂ ਕੀਤੀ ਗਈ ਗੁੰਡਾਗਰਦੀ ਦੇ ਮਾਮਲੇ 'ਚ ਸਾਹਮਣੇ ਆਈ ਇਹ ਗੱਲ
ਜਦਕਿ ਇਸ ਮੌਕੇ ਰੇਹੜੀ ਫੜੀ ਵਾਲਿਆਂ ਪਾਸੋਂ ਵਸੂਲੀ ਕਰਨ ਤੋਂ ਛੋਟ ਦਿੱਤੀ ਗਈ। ਇਸ ਮੌਕੇ ਵਿਧਾਇਕ ਜਸਵੀਰ ਰਾਜਾ ਨੇ ਦੱਸਿਆ ਕਿ ਪਹਿਲਾਂ ਇਹ ਦੁਕਾਨਦਾਰ ਵੱਡੀ ਰਕਮ ਦੇਣ ਲਈ ਮਜਬੂਰ ਸਨ ਅਤੇ ਵਾਰ-ਵਾਰ ਇਹ ਮੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਇਸ ਤੋਂ ਰਾਹਤ ਦਿੱਤੀ ਜਾਵੇ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਜੇਕਰ ਤੈਅ ਰੇਟ ਤੋਂ ਵੱਧ ਕਿਸੇ ਵੀ ਅਧਿਕਾਰੀ ਨੇ ਵਸੂਲੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਕੌਂਸਲਰ ਜਗਜੀਵਨ ਜੱਗੀ, ਸੁਖਵਿੰਦਰ ਸਿੰਘ ਅਰੋੜਾ, ਰਾਜਾ ਸੁਖਵਿੰਦਰ ਸਿੰਘ ਕੋਟਲਾ, ਪ੍ਰੇਮ ਜੈਨ, ਪ੍ਰੇਮ ਪਡਵਾਲ, ਕੇਸ਼ਵ ਸਿੰਘ ਸੈਣੀ , ਅਵਤਾਰ ਸਿੰਘ, ਬਲਜੀਤ ਸੈਣੀ, ਗੋਲਡੀ ਵਰਮਾ, ਮਨੀਪਾਲ ਸਿੰਘ ਆਦਿ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਜਲੰਧਰ 'ਚ ਹੈਰਾਨ ਕਰਦੀ ਘਟਨਾ, ਕੁੜੀ ਨਾਲ ਗੈਂਗਰੇਪ ਤੋਂ ਬਾਅਦ ਬਣਾਈ ਵੀਡੀਓ, ਜਦ ਖੁੱਲ੍ਹਾ ਭੇਤ ਤਾਂ ਉੱਡੇ ਸਭ ਦੇ ਹੋਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ