ਮਹਾਸ਼ਿਵਰਾਤਰੀ ਮੌਕੇ ਮੰਤਰੀ ਹਰਜੋਤ ਸਿੰਘ ਬੈਂਸ ਪ੍ਰਾਚੀਨ ਸ਼ਿਵ ਮੰਦਰ ਸ੍ਰੀ ਕੀਰਤਪੁਰ ਸਾਹਿਬ ਹੋਏ ਨਤਮਸਤਕ

Wednesday, Feb 26, 2025 - 06:43 PM (IST)

ਮਹਾਸ਼ਿਵਰਾਤਰੀ ਮੌਕੇ ਮੰਤਰੀ ਹਰਜੋਤ ਸਿੰਘ ਬੈਂਸ ਪ੍ਰਾਚੀਨ ਸ਼ਿਵ ਮੰਦਰ ਸ੍ਰੀ ਕੀਰਤਪੁਰ ਸਾਹਿਬ ਹੋਏ ਨਤਮਸਤਕ

ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਅੱਜ ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਹਲਕਾ ਵਿਧਾਇਕ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਜਿੱਥੇ ਵੱਖ-ਵੱਖ ਸ਼ਿਵ ਮੰਦਰਾਂ ਵਿਚ ਜਾ ਕੇ ਭਗਵਾਨ ਸ਼ਿਵ ਜੀ ਨੂੰ ਮੱਥਾ ਟੇਕਿਆ ਗਿਆ ਉੱਥੇ ਹੀ ਅੱਜ ਉਹ ਸ਼ਾਮ ਸਮੇਂ ਪ੍ਰਾਚੀਨ ਭਗਵਾਨ ਸ਼ਿਵ ਮੰਦਰ ਸ੍ਰੀ ਕੀਰਤਪੁਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਏ। ਇਸ ਮੌਕੇ ਉਨ੍ਹਾਂ ਨੇ ਸ਼ਿਵਲਿੰਗ 'ਤੇ ਦੁੱਧ ਅਤੇ ਬੇਲ ਪੱਤਰ ਅਰਪਣ ਕੀਤੇ।

ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਹ ਅੱਜ ਵੱਖ-ਵੱਖ ਪਿੰਡਾਂ, ਸ਼ਹਿਰਾਂ ਵਿਚ ਭਗਵਾਨ ਸ਼ਿਵ ਜੀ ਦੇ ਮੰਦਰਾਂ ਵਿਚ ਜਾ ਕੇ ਭਗਵਾਨ ਸ਼ਿਵ ਜੀ ਦੇ ਦਰਸ਼ਨ ਕਰ ਰਹੇ ਹਨ, ਉਨ੍ਹਾਂ ਨੂੰ ਕਾਫ਼ੀ ਸਕੂਨ ਮਿਲ ਰਿਹਾ ਹੈ। ਇਸ ਸਮੇਂ ਸਨਾਤਨ ਧਰਮ ਸਭਾ ਅਤੇ ਸ਼੍ਰੀ ਸਨਾਤਨ ਯੁਵਾ ਮੰਡਲ ਦੇ ਅਹੁਦੇਦਾਰਾਂ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਹਰਜੋਤ ਬੈਂਸ ਤੋਂ ਸ੍ਰੀ ਕੀਰਤਪੁਰ ਸਾਹਿਬ ਦੀ ਗਊਸ਼ਾਲਾ ਲਈ ਗ੍ਰਾਂਟ ਦੀ ਮੰਗ ਕੀਤੀ ਗਈ, ਜਿਸ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਉਨ੍ਹਾਂ ਨੂੰ ਮੰਗ ਮੰਨਣ ਦਾ ਭਰੋਸਾ ਦਿੱਤਾ ਗਿਆ।

ਇਹ ਵੀ ਪੜ੍ਹੋ : ਸ਼ਰਮਨਾਕ ! ਪੰਜਾਬ 'ਚ 3 ਨੌਜਵਾਨਾਂ ਨੇ ਵਿਦਿਆਰਥੀ ਨਾਲ ਕੀਤਾ ਕੁਕਰਮ, ਹੈਰਾਨ ਕਰੇਗਾ ਪੂਰਾ ਮਾਮਲਾ

ਇਸ ਮੌਕੇ ਉਨ੍ਹਾਂ ਕਿਹਾ ਕਿ ਸ੍ਰੀ ਕੀਰਤਪੁਰ ਸਾਹਿਬ ਦੀ ਨਗਰੀ ਦਾ ਉਹ ਸਰਬ ਪੱਖੀ ਵਿਕਾਸ ਕਰਵਾ ਰਹੇ ਹਨ। ਇਸ ਨਗਰੀ ਵਿਚ ਸਕੂਲ ਆਫ਼ ਐਮੀਨੈਂਸ, ਪੀ. ਐੱਚ. ਸੀ. ਸ੍ਰੀ ਕੀਰਤਪੁਰ ਸਾਹਿਬ, ਸੀਵਰੇਜ ਟਰੀਟਮੈਂਟ ਪਲਾਟ ਆਦਿ ਦਾ ਕੰਮ ਚੱਲ ਰਿਹਾ ਹੈ, ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਵੱਲੋਂ ਹੋਰ ਕਈ ਪ੍ਰਾਜੈਕਟਾਂ ਦਾ ਕੰਮ ਕੀਰਤਪੁਰ ਸਾਹਿਬ ਵਿਖੇ ਸ਼ੁਰੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਵਿਦੇਸ਼ ਜਾ ਰਹੇ ਨੌਜਵਾਨਾਂ ਲਈ ਮਿਸਾਲ ਬਣਿਆ ਸ਼ਖ਼ਸ, ਕੈਨੇਡਾ ਤੋਂ ਪਰਤ ਰੈਸਟੋਰੈਂਟ ਖੋਲ੍ਹ ਡਾਲਰਾਂ ਤੋਂ ਵੱਧ ਕਰ ਰਿਹੈ ਕਮਾਈ

ਇਸ ਮੌਕੇ ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਸੁਨੀਲ ਦੱਤ ਦਿਵੇਦੀ, ਸ਼੍ਰੀ ਸਨਾਤਨ ਯੁਵਾ ਮੰਡਲ ਦੇ ਪ੍ਰਧਾਨ ਅਮਿਤ ਕੁਮਾਰ ਚਾਵਲਾ, ਅਸ਼ੋਕ ਬੇਦੀ, ਸਰਬਜੀਤ ਸਿੰਘ ਭਟੋਲੀ ਸਾਬਕਾ ਟਰੱਕ ਯੂਨੀਅਨ ਪ੍ਰਧਾਨ, ਮਨੀਸ਼ ਬਾਵਾ ਜ਼ਿਲਾ ਪ੍ਰਧਾਨ ਟਰਾਂਸਪੋਰਟ ਵਿੰਗ, ਜਸਵੀਰ ਸਿੰਘ ਰਾਣਾ ਜ਼ਿਲਾ ਪ੍ਰਧਾਨ ਸਪੋਰਟਸ ਵਿੰਗ, ਗਫੂਰ ਮੁਹੰਮਦ ਜਨਰਲ ਸਕੱਤਰ, ਕੁਲਵੰਤ ਸਿੰਘ ਬਲਾਕ ਪ੍ਰਧਾਨ, ਸਤੀਸ਼ ਬਾਵਾ, ਗਗਨ ਭਾਰਜ਼, ਗੁਰਚਰਨ ਬਾਵਾ, ਪ੍ਰਕਾਸ਼ ਕੌਰ, ਮਾਨ ਸਿੰਘ ਸੈਣੀ, ਚੰਦਰ ਮੋਹਨ ਕੋਸ਼ਲ, ਰਾਮਪਾਲ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਮੁਲਾਜ਼ਮ ਦਾ ਸ਼ਰਮਨਾਕ ਕਾਰਾ, ਨਸ਼ੇ 'ਚ ਟੱਲੀ ASI ਨੇ ਨੌਜਵਾਨਾਂ ’ਤੇ ਚੜ੍ਹਾ 'ਤੀ ਗੱਡੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News