ਲੋਹਡ਼ੀ ’ਤੇ ਪਏ ਮੀਂਹ ਨਾਲ ਦੁਕਾਨਦਾਰਾਂ ਨੂੰ ਲੱਖਾਂ ਦਾ ਨੁਕਸਾਨ

01/14/2020 11:31:01 PM

ਦਸੂਹਾ, (ਸੰਜੇ ਰੰਜਨ)- ਸੋਮਵਾਰ ਲੋਹਡ਼ੀ ਵਾਲੇ ਦਿਨ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਪਏ ਮੀਂਹ ਨੇ ਪਤੰਗ-ਡੋਰ, ਮੂੰਗਫਲੀ-ਰਿਓੜੀਆਂ, ਗੱਚਕ ਅਤੇ ਲੋਹਡ਼ੀ ਸਬੰਧੀ ਹੋਰ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ। ਲੋਹਡ਼ੀ ਦੇ ਤਿਉਹਾਰ ’ਤੇ ਨੌਜਵਾਨ ਪਤੰਗਬਾਜ਼ੀ ਕਰਦੇ ਹਨ, ਜਿਸ ਲਈ ਪਤੰਗਾਂ ਅਤੇ ਡੋਰਾਂ ਦੀ ਖੁੱਲ੍ਹ ਕੇ ਖਰੀਦਦਾਰੀ ਕੀਤੀ ਜਾਂਦੀ ਹੈ। ਦੁਕਾਨਦਾਰਾਂ ਨੂੰ ਇਸ ਤਿਉਹਾਰ ਮੌਕੇ ਸਾਮਾਨ ਦੀ ਵਿਕਰੀ ਦੀ ਉਮੀਦ ਹੁੰਦੀ ਹੈ ਪਰ ਮੀਂਹ ਨੇ ਉਨ੍ਹਾਂ ਦੀਆਂ ਉਮੀਦਾਂ ’ਤੇ ਇਸ ਵਾਰ ਪਾਣੀ ਫੇਰ ਦਿੱਤਾ। ਮੀਂਹ ਕਾਰਣ ਨਾ ਤਾਂ ਪਤੰਗਾਂ ਵਿਕੀਆਂ ਅਤੇ ਨਾ ਹੀ ਡੋਰਾਂ। ਪਤੰਗਬਾਜ਼ੀ ਕਰਨ ਵਾਲੇ ਨੌਜਵਾਨ ਅਤੇ ਦੁਕਾਨਦਾਰ ਦੋਵੇਂ ਮਾਯੂਸ ਦਿਖਾਈ ਦਿੱਤੇ।

ਦੁਕਾਨਾਂ, ਰੇਹਡ਼ੀਆਂ ਅਤੇ ਸਟਾਲ ਲਾ ਕੇ ਮੂੰਗਫਲੀ-ਰਿਓੜੀਆਂ ਆਦਿ ਦਾ ਕੰਮ ਕਰਨ ਵਾਲਿਆਂ ਨੂੰ ਵੀ ਮੀਂਹ ਕਾਰਣ ਨੁਕਸਾਨ ਉਠਾਉਣਾ ਪਿਆ। ਮੀਂਹ ਕਾਰਣ ਗਾਹਕ ਘਰਾਂ ਵਿਚੋਂ ਹੀ ਘੱਟ ਨਿਕਲੇ। ਸਡ਼ਕਾਂ ਕੰਢੇ ਭੱਠੀਆਂ ਲਾ ਕੇ ਮੂੰਗਫਲੀ ਭੁੰਨਣ ਵਾਲਿਆਂ ਨੂੰ ਵੀ ਮੁਸ਼ਕਲ ਆਈ। ਕੁੱਲ ਮਿਲਾ ਕੇ ਲੋਹੜੀ ਦੇ ਤਿਉਹਾਰ ਮੌਕੇ ਕਾਰੋਬਾਰੀਆਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ।


Bharat Thapa

Content Editor

Related News