ਪ੍ਰਵਾਸੀ ਔਰਤ ਨੇ ਪੁਲ ਤੋਂ ਕਾਲੀ ਵੇਈਂ ''ਚ ਮਾਰੀ ਛਾਲ, ਲੋਕਾਂ ਨੇ ਬਚਾਇਆ
Sunday, Mar 09, 2025 - 07:35 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ )- ਅੱਜ ਦੁਪਹਿਰ ਪਿੰਡ ਪੁਲ ਪੁਖ਼ਤਾ ਨੇੜੇ ਇਕ ਪ੍ਰਵਾਸੀ ਔਰਤ ਨੇ ਖ਼ੁਦਕੁਸ਼ੀ ਕਰਨ ਲਈ ਪੁਲ ਤੋਂ ਵੇਈਂ ਵਿਚ ਛਾਲ ਮਾਰ ਦਿੱਤੀ। ਇਸ ਦੌਰਾਨ ਰਾਂਹਗੀਰ ਅਤੇ ਸਥਾਨਕ ਲੋਕਾਂ ਨੂੰ ਇਸ ਦਾ ਪਤਾ ਚੱਲਣ 'ਤੇ ਉਨ੍ਹਾਂ ਉੱਦਮ ਕਰਕੇ ਔਰਤ ਨੂੰ ਪਾਣੀ ਵਿੱਚੋਂ ਕੱਢਿਆ। ਬੇਹੋਸ਼ੀ ਦੀ ਹਾਲਤ ਵਿਚ ਔਰਤ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹੋਰ ਸੂਬੇ ਨਾਲ ਸੰਬੰਧਤ ਇਹ ਔਰਤ ਆਪਣੇ ਪਤੀ ਨਾਲ ਪਿੰਡ ਸਹਿਬਾਜ਼ਪੁਰ ਦੀ ਵਾਸੀ ਹੈ। ਔਰਤ ਅਜਿਹਾ ਕਿਨ੍ਹਾਂ ਕਾਰਨਾਂ ਕਰਕੇ ਕੀਤਾ ਫਿਲਹਾਲ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ। ਪਿੰਡ ਪੁਲ ਪੁਖ਼ਤਾ ਦੇ ਸਰਪੰਚ ਲਹੋਰਾ ਸਿੰਘ ਨੇ ਇਸ ਦੀ ਸੂਚਨਾ ਟਾਂਡਾ ਪੁਲਸ ਨੂੰ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਬਾਰੇ ਵੱਡੀ ਅਪਡੇਟ, ਫਿਰ ਬਦਲੇਗਾ ਮੌਸਮ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e