ਦੁਕਾਨ ਤੇ ਘਰ ਨੂੰ ਲੱਗੀ ਭਿਆਨਕ ਅੱਗ, ਲੋਕਾਂ ਨੇ ਬਚਾਈ ਮਾਂ-ਧੀ ਦੀ ਜਾਨ

Monday, Jun 29, 2026 - 02:22 PM (IST)

ਦੁਕਾਨ ਤੇ ਘਰ ਨੂੰ ਲੱਗੀ ਭਿਆਨਕ ਅੱਗ, ਲੋਕਾਂ ਨੇ ਬਚਾਈ ਮਾਂ-ਧੀ ਦੀ ਜਾਨ

ਜਲੰਧਰ (ਮਹੇਸ਼)-ਅਰਮਾਨ ਨਗਰ ਦਕੋਹਾ ਵਿਚ ਐਤਵਾਰ ਨੂੰ ਕਾਸਮੈਟਿਕ ਦੀ ਇਕ ਦੁਕਾਨ ਅਤੇ ਘਰ ਵਿਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਪੂਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉਕਤ ਘਰ ਵਿਚ ਮਾਂ-ਧੀ ਸੁੱਤੀਆਂ ਹੋਈਆਂ ਸਨ। ਸਵੇਰੇ ਜਦੋਂ ਸੈਰ ਕਰ ਰਹੇ ਲੋਕਾਂ ਨੇ ਅੱਗ ਲੱਗੀ ਹੋਈ ਵੇਖੀ ਤਾਂ ਰੌਲਾ ਪਾ ਦਿੱਤਾ ਅਤੇ ਮੁਸ਼ਕਿਲ ਨਾਲ ਮਾਂ-ਧੀ ਨੂੰ ਘਰੋਂ ਬਾਹਰ ਕੱਢ ਕੇ ਉਨ੍ਹਾਂ ਦੀ ਜਾਨ ਬਚਾਈ।

ਇਹ ਵੀ ਪੜ੍ਹੋ: ਪੰਜਾਬ ਦੇ 7 ਅਫ਼ਸਰਾਂ ਖ਼ਿਲਾਫ਼ ਸਖ਼ਤ ਐਕਸ਼ਨ! ਹੋਈ ਵੱਡੀ ਕਾਰਵਾਈ

ਲੋਕਾਂ ਮੁਤਾਬਕ ਜਿਸ ਤਰ੍ਹਾਂ ਦੁਕਾਨ ਅਤੇ ਉਸ ਦੇ ਉੱਪਰ ਬਣੇ ਹੋਏ ਕਮਰੇ ਵਿਚ ਅੱਗ ਫੈਲੀ ਹੋਈ ਸੀ, ਉਸ ਨਾਲ ਮਾਂ-ਧੀ ਦੀ ਜਾਨ ਵੀ ਜਾ ਸਕਦੀ ਸੀ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਦਕੋਹਾ ਚੌਕੀ ਦੀ ਪੁਲਸ ਅਤੇ ਸੀਨੀਅਰ ਡਿਪਟੀ ਮੇਅਰ ਵੀ ਮੌਕੇ ’ਤੇ ਪਹੁੰਚ ਗਏ ਸਨ। ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਫਾਇਰ ਬ੍ਰਿਗੇਡ ਦੀ ਗੱਡੀ ਵੱਲੋਂ ਉੱਥੇ ਆ ਕੇ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ।

ਘਰ ਦੇ ਮਾਲਕ ਅਜੀਤ ਗੁਪਤਾ ਪੁੱਤਰ ਲਾਲ ਪ੍ਰਸਾਦ ਗੁਪਤਾ ਨਿਵਾਸੀ ਅਰਮਾਨ ਨਗਰ ਦਕੋਹਾ ਨੇ ਦੱਸਿਆ ਕਿ ਸ਼ਾਰਟ-ਸਰਕਟ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ। ਦੁਕਾਨ ਅਤੇ ਘਰ ਦਾ ਲੱਖਾਂ ਰੁਪਏ ਦੀ ਕੀਮਤ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਵੱਲੋਂ ਰੌਲਾ ਨਾ ਪਾਇਆ ਜਾਂਦਾ ਤਾਂ ਉਨ੍ਹਾਂ ਦੀ ਪਤਨੀ ਕਵਿਤਾ ਅਤੇ ਧੀ ਮਿਸਟੀ ਦੀ ਜਾਨ ਵੀ ਜਾ ਸਕਦੀ ਸੀ।

ਇਹ ਵੀ ਪੜ੍ਹੋ: ਘਰੋਂ ਕੰਮ ਲਈ ਨਿਕਲਿਆ ਮਾਪਿਆਂ ਦਾ ਜਵਾਨ ਪੁੱਤ, ਹੁਣ ਮਿਲੀ ਲਾਸ਼ ਨੂੰ ਵੇਖ ਪਰਿਵਾਰ ਦੀਆਂ ਨਿਕਲੀਆਂ ਧਾਹਾਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News