ਖ਼ੁਦਕੁਸ਼ੀ ਕਰਨ ਵਾਲੀ ਵਿਆਹੁਤਾ ਔਰਤ ਦਾ 6 ਦਿਨ ਬਾਅਦ ਹੋਇਆ ਅੰਤਿਮ ਸੰਸਕਾਰ, ਪਰਿਵਾਰ ਨੇ ਲਾਏ ਕਤਲ ਦੇ ਦੋਸ਼

Saturday, Mar 02, 2024 - 11:31 AM (IST)

ਖ਼ੁਦਕੁਸ਼ੀ ਕਰਨ ਵਾਲੀ ਵਿਆਹੁਤਾ ਔਰਤ ਦਾ 6 ਦਿਨ ਬਾਅਦ ਹੋਇਆ ਅੰਤਿਮ ਸੰਸਕਾਰ, ਪਰਿਵਾਰ ਨੇ ਲਾਏ ਕਤਲ ਦੇ ਦੋਸ਼

ਫਗਵਾੜਾ (ਜਲੋਟਾ)-ਫਗਵਾੜਾ ਦੇ ਬਹੁਚਰਚਿਤ ਵਰਸ਼ਾ ਮਿਸ਼ਰਾ ਖ਼ੁਦਕੁਸ਼ੀ ਮਾਮਲੇ ’ਚ ਮ੍ਰਿਤਕਾ ਵਰਸ਼ਾ ਮਿਸ਼ਰਾ ਦੀ ਲਾਸ਼ ਦਾ ਕਰੀਬ 6 ਦਿਨਾਂ ਬਾਅਦ ਉਸ ਦੇ ਪੇਕੇ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪੁਲਸ ਨੇ ਮ੍ਰਿਤਕਾ ਦੇ ਪਤੀ ਮੁਲਜ਼ਮ ਰਵੀ ਮਿਸ਼ਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਉਥੇ ਹੀ ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਥਾਣਾ ਸਿਟੀ ਫਗਵਾੜਾ ਦੀ ਪੁਲਸ ਨੇ ਮ੍ਰਿਤਕਾ ਵਰਸ਼ਾ ਮਿਸ਼ਰਾ ਦੀ ਨਨਾਣ ਅਤੇ ਭਾਜਪਾ ਦੀ ਸਾਬਕਾ ਕੌਂਸਲਰ ਚੰਦਾ ਮਿਸ਼ਰਾ ਅਤੇ ਉਸ ਦੇ ਪਤੀ ਪ੍ਰਮੋਦ ਮਿਸ਼ਰਾ ਖ਼ਿਲਾਫ਼ ਦਰਜ ਹੋਈ ਪੁਲਸ ਐੱਫ਼. ਆਈ. ਆਰ. ’ਚ ਕਾਰਵਾਈ ਕੀਤੀ ਹੈ ਅਤੇ ਇਨ੍ਹਾਂ ਨੂੰ ਦਰਜ ਹੋਏ ਪੁਲਸ ਕੇਸ ’ਚ ਨਾਮਜ਼ਦ ਕੀਤਾ ਗਿਆ ਹੈ। ਹੁਣ ਉਨ੍ਹਾਂ ਨੂੰ ਪੁਲਸ ਤੋਂ ਇਨਸਾਫ਼ ਮਿਲਣ ਦੀ ਆਸ ਤਾਂ ਹੈ ਪਰ ਹਾਲੇ ਤੱਕ ਬਾਕੀ ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਨਹੀਂ ਕੀਤਾ ਹੈ। 

ਇਹ ਵੀ ਪੜ੍ਹੋ: ਅੱਜ ਜਲੰਧਰ ਦਾ ਦੌਰਾ ਕਰਨਗੇ CM ਕੇਜਰੀਵਾਲ ਤੇ CM ਭਗਵੰਤ ਮਾਨ, ਕਰ ਸਕਦੇ ਨੇ ਵੱਡੇ ਐਲਾਨ

ਉਨ੍ਹਾਂ ਫਿਰ ਦੋਸ਼ ਲਾਇਆ ਕਿ ਉਸ ਦੀ ਧੀ ਵਰਸ਼ਾ ਮਿਸ਼ਰਾ ਦਾ ਕਤਲ ਕੀਤਾ ਗਿਆ ਸੀ ਅਤੇ ਉਸ ਨੂੰ ਮਾਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਪੱਖੇ ਨਾਲ ਲਟਕਾ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਮਾਮਲੇ ’ਚ ਥਾਣਾ ਸਿਟੀ ਫਗਵਾੜਾ ਦੀ ਪੁਲਸ ਇਸ ਮਾਮਲੇ ਨੂੰ ਖ਼ੁਦਕੁਸ਼ੀ ਮੰਨ ਕੇ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਜਲਦੀ ਹੀ ਡਰੈੱਸ ਕੋਡ 'ਚ ਨਜ਼ਰ ਆਉਣਗੇ ਆਟੋ ਚਾਲਕ, ਟਰੈਫਿਕ ਪੁਲਸ ਵੱਲੋਂ ਹਦਾਇਤਾਂ ਜਾਰੀ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News