ਨੂਰਮਹਿਲ ਵਿਖੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਹੋ ਪਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Sunday, Apr 16, 2023 - 02:19 PM (IST)

ਨੂਰਮਹਿਲ ਵਿਖੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਹੋ ਪਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਨੂਰਮਹਿਲ (ਸ਼ਰਮਾ)- ਅਵਤਾਰ ਚੰਦ ਪੁੱਤਰ ਜੋਗਿੰਦਰ ਪਾਲ ਵਾਸੀ ਕੋਟ ਬਾਦਲ ਖਾਂ ਹਾਲ ਵਾਸੀ ਮੁਹੱਲਾ ਖਟੀਕਾਂ, ਨੂਰਮਹਿਲ ਵੱਲੋਂ ਆਪਣੇ ਘਰ ਅੰਦਰ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ। ਸਥਾਨਕ ਪੁਲਸ ਥਾਣੇ ਅੰਦਰ ਦਰਜ ਕਰਾਈ ਐੱਫ਼. ਆਈ. ਆਰ. ਅਨੂਸਾਰ ਮ੍ਰਿਤਕ ਦੇ ਪਿਤਾ ਜੋਗਿੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਦੇ ਹੀ ਪਿੰਡ ਦੇ ਵਸਨੀਕ ਅੰਮ੍ਰਿਤਪਾਲ ਪੁੱਤਰ ਧਰਮਿੰਦਰ ਸਿੰਘ ਦੇ ਉਸ ਦੀ ਨੂੰਹ ਰੇਨੂੰ ਪਤਨੀ ਅਵਤਾਰ ਚੰਦ ਨਾਲ ਨਾਜਾਇਜ਼ ਸੰਬੰਧ ਸਨ ਅਤੇ ਇਸੇ ਕਰਕੇ ਹੀ ਉਸ ਦਾ ਪੁੱਤਰ ਅਤੇ ਨੂੰਹ ਪਿੰਡ ਛੱਡ ਕੇ ਨੂਰਮਹਿਲ ਵਿਖੇ ਮੁਹੱਲਾ ਖਟੀਕਾਂ ਵਿਖੇ ਕਿਰਾਏ ਦਾ ਮਕਾਨ ਲੈ ਕੇ ਰਹਿਣ ਲੱਗ ਪਏ।

ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਦੇ CBI ਅੱਗੇ ਪੇਸ਼ ਹੋਣ ਨੂੰ ਲੈ ਕੇ CM ਭਗਵੰਤ ਮਾਨ ਦਾ ਵੱਡਾ ਬਿਆਨ

ਇੱਥੇ ਵੀ ਅੰਮ੍ਰਿਤਪਾਲ ਅਤੇ ਉਸ ਦੀ ਨੂੰਹ ਰੇਨੂੰ ਦਾ ਮਿਲਣਾ-ਜੁਲਣਾ ਜਾਰੀ ਰਿਹਾ। ਬਿਆਨਾਂ ’ਚ ਜੋਗਿੰਦਰਪਾਲ ਨੇ ਆਪਣੇ ਹੀ ਪਿੰਡ ਦੇ ਇਕ ਹੋਰ ਵਿਅਕਤੀ ਕਰਮਜੀਤ ਪੁੱਤਰ ਅਜੈਬ ਸਿੰਘ ’ਤੇ ਵੀ ਦੋਸ਼ ਲਾਇਆ ਕਿ ਕਰਮਜੀਤ ਹੀ ਉਕਤ ਅੰਮ੍ਰਿਤਪਾਲ ਨੂੰ ਸ਼ਹਿ 'ਤੇ ਪੈਸੇ ਮੁਹੱਈਆ ਕਰਵਾਉਂਦਾ ਸੀ। ਉਸ ਨੇ ਕਿਹਾ ਕਿ ਉਸ ਦੇ ਪੁੱਤਰ ਦੀ ਮੌਤ ਲਈ ਉਸ ਦੀ ਨੂੰਹ ਰੇਨੂੰ, ਅੰਮ੍ਰਿਤਪਾਲ ਅਤੇ ਕਰਮਜੀਤ ਹੀ ਜ਼ਿੰਮੇਵਾਰ ਹਨ। ਮ੍ਰਿਤਕ ਦੇ ਪਿਤਾ ਨੇ ਪੁਲਸ ਪ੍ਰਸ਼ਾਸਨ ਤੋਂ ਉਕਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਨੇ ਬਿਆਨਕਰਤਾ ਦੇ ਬਿਆਨਾਂ ’ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਦੇਸ਼ ਦੀ ਸਿਆਸਤ ਕਰਵਟ ਲੈਣ ਲੱਗੀ, ਮੋਦੀ ਦਾ ਮੁਕਾਬਲਾ ਕਰਨ ’ਚ ਸਿਰਫ਼ ਕੇਜਰੀਵਾਲ ਸਮਰੱਥ: ਸੁਸ਼ੀਲ ਕੁਮਾਰ ਰਿੰਕੂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News