ਲੁੱਟ ਦੀ ਵਾਰਦਾਤ ਵਿਚ ਜ਼ਖ਼ਮੀ ਵਿਅਕਤੀ ਨੇ PGI ’ਚ ਤੋੜਿਆ ਦਮ
Friday, Mar 14, 2025 - 05:45 PM (IST)

ਜਲੰਧਰ (ਸੁਨੀਲ)-2 ਦਿਨ ਪਹਿਲਾਂ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ’ਤੇ ਰਾਏਪੁਰ ਰਸੂਲਪੁਰ ਤੋਂ ਬੱਲਾਂ ਜਾਂਦੇ ਸਮੇਂ ਲੁਟੇਰਿਆਂ ਨੇ ਨਹਿਰ ਦੇ ਸੂਏ ਨੇੜੇ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਕੁੱਟ ਕੇ ਖੇਤਾਂ ਵਿਚ ਸੁੱਟਿਆ ਸੀ। ਪੁਲਸ ਨੂੰ ਘਟਨਾ ਦੀ ਸੂਚਨਾ ਮਿਲਣ ’ਤੇ ਐੱਸ. ਐੱਚ. ਓ. ਮਕਸੂਦਾਂ ਬਲਬੀਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਪਹੁੰਚਾਇਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਸਿਵਲ ਹਲਪਤਾਲ 'ਚ ਪਈਆਂ ਭਾਜੜਾਂ, ਬਾਥਰੂਮ ’ਚੋਂ ਮਿਲਿਆ ਅਜਿਹਾ ਕਿ ਵੇਖ ਉੱਡੇ ਹੋਸ਼
ਮ੍ਰਿਤਕ ਦੇ ਭਤੀਜੇ ਜਗਸੀਰ ਪੁਤਰ ਰਾਜੀਵ ਨਿਵਾਸੀ ਸ਼ੇਰਗੜ੍ਹ ਥਾਣਾ ਪਾਤੜਾਂ ਪਟਿਆਲਾ ਨੇ ਪੁਲਸ ਨੂੰ ਦੱਸਿਆ ਕਿ ਜਦ ਉਹ ਆਪਣੇ ਤਾਏ ਨੂੰ ਸਿਵਲ ਹਸਪਤਾਲ ਜਲੰਧਰ ਤੋਂ ਰੈਫਰ ਹੋਣ ’ਤੇ ਚੰਡੀਗੜ੍ਹ ਪੀ. ਜੀ. ਆਈ. ਲਿਜਾ ਰਹੇ ਸਨ ਕਿ ਰਸਤੇ ਵਿਚ ਉਨ੍ਹਾਂ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਤਾਏ ਕੋਲ ਜੋ ਗੱਡੀ ਅਤੇ ਨਕਦੀ ਸੀ ਉਹ ਅਣਪਛਾਤੇ ਲੋਕ ਲੈ ਗਏ, ਜਿਸ ਦਾ ਅਜੇ ਤੱਕ ਪੁਲਸ ਪਤਾ ਨਹੀਂ ਲਾ ਸਕੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਤਾਏ ਦਾ ਕਤਲ ਕੀਤਾ ਗਿਆ ਹੈ ਅਤੇ ਉਹ ਐੱਸ. ਐੱਸ. ਪੀ. ਦਿਹਾਤੀ ਗੁਰਮੀਤ ਸਿੰਘ ਤੋਂ ਗੁਹਾਰ ਲਗਾਉਂਦੇ ਹਨ ਕਿ ਕਾਤਲਾਂ ਨੂੰ ਜਲਦ ਤੋਂ ਜਲਦੀ ਕਾਬੂ ਕਰਕੇ ਜੇਲ੍ਹ ਵਿਚ ਸੁੱਟਿਆ ਜਾਵੇ। ਪੁਲਸ ਨੇ ਬਿਆਨ ਲੈ ਕੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਇਹ ਜ਼ਿਲ੍ਹੇ ਹੋ ਜਾਣ ਸਾਵਧਾਨ! ਚੱਲਣ ਲੱਗੀਆਂ ਠੰਡੀਆਂ ਹਵਾਵਾਂ, ਤੂਫ਼ਾਨ ਤੇ ਮੀਂਹ ਦਾ Alert
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e