ਜ਼ਹਿਰੀਲੀ ਦਵਾਈ ਖਾਣ ਨਾਲ ਵਿਅਕਤੀ ਦੀ ਮੌਤ

05/15/2020 7:34:48 PM

ਦਸੂਹਾ, (ਝਾਵਰ)— ਸ਼ਰਾਬ ਦੇ ਨਸ਼ੇ 'ਚ ਤਰਲੋਚਨ ਸਿੰਘ ਪੁੱਤਰ ਸਵਰਨ ਸਿੰਘ ਨਿਵਾਸੀ ਸਾਊਥ ਸਿਟੀ ਦਸੂਹਾ ਵੱਲੋਂ ਗਲਤੀ ਨਾਲ ਕੋਈ ਜ਼ਹਿਰੀਲੀ ਦਵਾਈ ਖਾ ਲਈ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੁਰਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਪ੍ਰਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਦਸੂਹਾ ਦੀ ਪੁਲਸ ਨੇ ਧਾਰਾ 174 ਅਧੀਨ ਲੋੜੀਂਦੀ ਕਾਰਵਾਈ ਕੀਤੀ ਹੈ।


KamalJeet Singh

Content Editor

Related News