ਸ਼ਰਾਬ ਪੀ ਕੇ ਸੁੱਤੇ ਵਿਅਕਤੀ ਦੀ ਕਮਰੇ ''ਚੋਂ ਮਿਲੀ ਲਾਸ਼

01/11/2020 3:55:16 PM

ਜਲੰਧਰ (ਵਰੁਣ)— ਸ਼ਰਾਬ ਪੀ ਕੇ ਸੁੱਤੇ ਵਿਅਕਤੀ ਦੀ ਦੁਪਹਿਰ ਸਮੇਂ ਉਸ ਦੇ ਕਮਰੇ 'ਚੋਂ ਲਾਸ਼ ਮਿਲੀ ਹੈ। ਮ੍ਰਿਤਕ ਦੇ ਨੱਕ ਵਿਚੋਂ ਖੂਨ ਨਿਕਲ ਰਿਹਾ ਸੀ। ਪੁਲਸ ਦਾ ਕਹਿਣਾ ਹੈ ਕਿ ਵਿਅਕਤੀ ਦੀ ਮੌਤ ਬ੍ਰੇਨ ਹੈਮਰੇਜ ਨਾਲ ਹੋਈ ਜਾਪਦੀ ਹੈ। ਮ੍ਰਿਤਕ ਦੀ ਪਛਾਣ ਰਛਪਾਲ ਸਿੰਘ (42) ਪੱਤਰ ਨਾਰਾਇਣ ਦਾਸ ਵਾਸੀ ਢਿੱਲਵਾਂ ਹਾਲ ਵਾਸੀ ਹਰਗੋਬਿੰਦ ਨਗਰ ਦੇ ਤੌਰ 'ਤੇ ਹੋਈ ਹੈ।

ਥਾਣਾ-8 ਦੇ ਇੰਚਾਰਜ ਸੁਖਜੀਤ ਸਿੰਘ ਨੇ ਦੱਿਸਆ ਕਿ ਮ੍ਰਿਤਕ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ ਤੇ ਮਜ਼ਦੂਰੀ ਕਰਦਾ ਸੀ। ਵੀਰਵਾਰ ਦੀ ਰਾਤ ਨੂੰ ਉਹ ਸ਼ਰਾਬ ਪੀ ਕੇ ਸੌਂ ਗਿਆ ਤੇ ਦੁਪਹਿਰ ਤੱਕ ਉਹ ਕਮਰੇ ਵਿਚੋਂ ਬਾਹਰ ਨਹੀਂ ਆਇਆ ਤਾਂ ਗੁਆਂਢੀਆਂ ਨੇ ਆ ਕੇ ਵੇਖਿਆ ਕਿ ਰਛਪਾਲ ਦੇ ਨੱਕ ਵਿਚੋਂ ਖੂਨ ਨਿਕਲ ਰਿਹਾ ਸੀ। ਉਨ੍ਹਾਂ ਇਸ ਦੀ ਸੂਚਨਾ ਥਾਣਾ ਨੰਬਰ-8 ਵਿਚ ਦਿੱਤੀ। ਇੰਸਪੈਕਟਰ ਸੁਖਜੀਤ ਿਸੰਘ ਦਾ ਕਹਿਣਾ ਹੈ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ।


shivani attri

Content Editor

Related News