ਨਕੋਦਰ ਵਿਖੇ ਬੱਸ ਦੀ ਫੇਟ ਵੱਜਣ ਨਾਲ ਸਾਈਕਲ ਸਵਾਰ ਬਜ਼ੁਰਗ ਦੀ ਮੌਤ

Friday, Mar 08, 2024 - 12:19 PM (IST)

ਨਕੋਦਰ ਵਿਖੇ ਬੱਸ ਦੀ ਫੇਟ ਵੱਜਣ ਨਾਲ ਸਾਈਕਲ ਸਵਾਰ ਬਜ਼ੁਰਗ ਦੀ ਮੌਤ

ਨਕੋਦਰ (ਪਾਲੀ)-ਨਕੋਦਰ-ਮਹਿਤਪੁਰ ਰੋਡ ’ਤੇ ਬੀਤੇ ਿਦਨ ਰੇਲਵੇ ਫਾਟਕ ਨੇੜੇ ਬੱਸ ਦੀ ਫੇਟ ਵੱਜਣ ਨਾਲ ਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਗਈ। ਹਾਦਸੇ ਉਪਰੰਤ ਡਰਾਈਵਰ ਬੱਸ ਛੱਡ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਹੰਸ ਰਾਜ ਵਾਸੀ ਮੁਹੱਲਾ ਊਧਮ ਸਿੰਘ ਨਗਰ ਨਕੋਦਰ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਅਤੇ ਮੁਹੱਲਾ ਵਾਸੀਆਂ ਮੌਕੇ ’ਤੇ ਪਹੁੰਚੇ, ਜਿਨ੍ਹਾਂ ਲਾਸ਼ ਨੂੰ ਸੜਕ ਵਿਚ ਰੱਖ ਕੇ ਨਕੋਦਰ-ਮਹਿਤਪੁਰ ਰੋਡ ਜਾਮ ਕਰ ਕੇ ਧਰਨਾ ਲਾ ਦਿੱਤਾ ਅਤੇ ਮੰਗ ਕੀਤੀ ਕਿ ਜਿੰਨਾ ਚਿਰ ਬੱਸ ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਮੁਕੱਦਮਾ ਦਰਜ ਨਹੀਂ ਕੀਤਾ ਜਾਂਦਾ ਓਨਾ ਚਿਰ ਉਹ ਲਾਸ਼ ਨੂੰ ਸੜਕ ਵਿਚੋਂ ਨਹੀਂ ਚੁੱਕਣਗੇ।

ਇਹ ਵੀ ਪੜ੍ਹੋ: ਭਾਜਪਾ ਦੀਆਂ ਨਜ਼ਰਾਂ 2027 ’ਚ CM ਅਹੁਦੇ ’ਤੇ, ਅਕਾਲੀ ਦਲ ਕੇਂਦਰ ’ਚ 2 ਅਹਿਮ ਮੰਤਰਾਲਿਆਂ ਦਾ ਚਾਹਵਾਨ

PunjabKesari

ਨਕੋਦਰ-ਮਹਿਤਪੁਰ ਰੋਡ ਜਾਮ ਕਰਕੇ ਕੀਤੇ ਜਾ ਰਹੇ ਰੋਸ-ਪ੍ਰਦਰਸ਼ਨ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਨਕੋਦਰ ਕੁਲਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ, ਜਿਨ੍ਹਾਂ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਬੱਸ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਹੈ। ਡੀ. ਐੱਸ .ਪੀ. ਨਕੋਦਰ ਦੇ ਵਿਸ਼ਵਾਸ ਉਪਰੰਤ ਪਰਵਾਰਿਕ ਮੈਂਬਰਾਂ ਨੇ ਧਰਨਾ ਸਮਾਪਤ ਕੀਤਾ। ਮ੍ਰਿਤਕ ਦੇ ਲੜਕੇ ਪਰਮਜੀਤ ਵਾਸੀ ਮੁਹੱਲਾ ਊਧਮ ਸਿੰਘ ਨਗਰ ਨਕੋਦਰ ਦੇ ਬਿਆਨਾਂ ’ਤੇ ਬੱਸ ਡਰਾਈਵਰ ਲਖਵੀਰ ਕੁਮਾਰ ਵਾਸੀ ਪਿੰਡ ਪਾਂਸ਼ਟਾ ਫਗਵਾੜਾ ਦੇ ਖ਼ਿਲਾਫ਼ ਥਾਣਾ ਸਿਟੀ ਨਕੋਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਨਸ਼ਾ ਤਸਕਰਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ (ਵੀਡੀਓ)

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News