ਨੰਗਲ ਡੈੱਮ ''ਤੇ ਵਾਪਰਿਆ ਹਾਦਸਾ, ਟਰੱਕ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ

09/06/2020 6:48:57 PM

ਨੰਗਲ (ਗੁਰਭਾਗ ਸਿੰਘ)— ਬੀਤੀ ਰਾਤ ਨੰਗਲ ਡੈਮ 'ਤੇ ਇਕ ਟਰੱਕ ਦੀ ਚਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਟਰੱਕ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਸ਼ਨੀਵਾਰ ਰਾਤ 11 ਵਜੇ ਦੇ ਕਰੀਬ ਇਕ ਟਰੱਕ ਚਾਲਕ ਸੀਮੈਂਟ ਦੇ ਭਰੇ ਟਰੱਕ ਨੂੰ ਲੈ ਕੇ ਮਹਿਤਪੁਰ ਵੱਲ ਨੂੰ ਜਾ ਰਿਹਾ ਸੀ ਕਿ ਨੰਗਲ ਡੈਮ 'ਤੇ ਪੈਦਲ ਚੱਲ ਰਿਹਾ ਕਰੀਬ 40 ਸਾਲ ਦਾ ਨੌਜਵਾਨ ਟਰੱਕ ਦੇ ਟਾਇਰਾਂ ਹੇਠਾਂ ਆ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੇ ਸਰੀਰ ਦੇ ਬੁਰੀ ਤਰ੍ਹਾਂ ਚਿੱਥੜੇ ਉੱਡ ਚੁੱਕੇ ਸਨ। ਦੇਖਣ ਵਾਲਿਆਂ ਕੋਲੋ ਲਾਸ਼ ਦੀਆਂ ਤਸਵੀਰਾਂ ਵੀ ਨਹੀਂ ਵੇਖੀਆਂ ਜਾ ਰਹੀਆਂ ਹਨ। ਪੁਲਸ ਘਟਨਾ ਵਾਲੀ ਥਾਂ 'ਤੇ ਪੁੱਜੀ।

ਟਰੱਕ ਨੂੰ ਪੁਲਸ ਨੇ ਕਬਜ਼ੇ 'ਚ ਲੈ ਲਿਆ ਹੈ ਅਤੇ ਟਰੱਕ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ । ਇਹ ਜਾਣਕਾਰੀ ਏ. ਐੱਸ. ਆਈ. ਸੋਹਣ ਸਿੰਘ ਨੇ ਦਿੱਤੀ। ਏ. ਐੱਸ. ਆਈ. ਨੇ ਕਿਹਾ ਕਿ ਧਾਰਾ 279/340 ਦਾ ਮਾਮਲਾ ਦਰਜ ਕਰਕੇ ਲਾਸ਼ ਨੂੰ ਸ਼ਨਾਖਤ ਲਈ ਮੌਰਚਰੀ 'ਚ ਰੱਖਿਆ ਗਿਆ।


shivani attri

Content Editor

Related News