ਬੋਲਣ ''ਚ ਅਸਮਰਥ ਖਿਡਾਰਣ ਮਲਿਕਾ ਹਾਂਡਾ ਦਾ ਜਲੰਧਰ ਪੁੱਜਣ ''ਤੇ ਸ਼ਾਨਦਾਰ ਸੁਆਗਤ

Wednesday, Dec 04, 2019 - 06:13 PM (IST)

ਬੋਲਣ ''ਚ ਅਸਮਰਥ ਖਿਡਾਰਣ ਮਲਿਕਾ ਹਾਂਡਾ ਦਾ ਜਲੰਧਰ ਪੁੱਜਣ ''ਤੇ ਸ਼ਾਨਦਾਰ ਸੁਆਗਤ

ਜਲੰਧਰ (ਸੋਨੂੰ) — ਬੋਲਣ ਅਤੇ ਸੁਣਨ 'ਚ ਅਸਮਰਥ ਮਲਿਕਾ ਹਾਂਡਾ ਇੰਟਰਨੈਸ਼ਨਲ ਚੈੱਸ ਚੈਂਪੀਅਨ ਨੂੰ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਬੈਸਟ ਚੈੱਸ ਖਿਡਾਰਣ ਦਾ ਐਵਾਰਡ ਦਿੱਤਾ ਸੀ। ਐਵਾਰਡ ਹਾਸਲ ਕਰਕੇ ਅੱਜ ਮਲਿਕਾ ਦੇ ਜਲੰਧਰ ਪੁੱਜਣ 'ਤੇ ਸ਼ਾਨਦਾਰ ਸੁਆਗਤ ਕੀਤਾ ਗਿਆ। ਇਕ ਪਾਸੇ ਜਿੱਥੇ ਉਸ ਨੇ ਐਵਾਰਡ ਮਿਲਣ ਦੀ ਖੁਸ਼ੀ ਜ਼ਾਹਰ ਕੀਤੀ, ਉਥੇ ਹੀ ਪੰਜਾਬ ਸਰਕਾਰਪ 'ਤੇ ਅਣਦੇਖੀ ਕਰਨ ਦੀ ਵੀ ਗੱਲ ਆਖੀ। ਮਲਿਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਅੱਗੇ ਨੀ ਖੇਡਾਂ ਦੀ ਤਿਆਰੀ ਪੂਰੇ ਜ਼ੋਰਾਂ 'ਤੇ ਕਰੇਗੀ। ਮਲਿਕਾ ਦਾ ਮਾਤਾ ਰੇਨੂੰ ਹਾਂਡਾ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੀ ਬੇਟੀ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਉੱਪ ਰਾਸ਼ਟਰਪਤੀ ਨੇ ਨੈਸ਼ਨਲ ਐਵਾਰਡ ਨਾਲ ਉਸ ਨੂੰ ਸਨਮਾਨਤ ਕੀਤਾ ਹੈ। ਨੈਸ਼ਨਲ ਐਵਾਰਡ ਮਿਲਣ ਨਾਲ ਪੂਰੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ। 

PunjabKesari

ਪੰਜਾਬ ਸਰਕਾਰ ਵੱਲੋਂ ਮਦਦ ਮਿਲਣ ਦੇ ਪੁੱਛੇ ਗਏ ਸਵਾਲ 'ਤੇ ਰੇਨੂੰ ਹਾਂਡਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਨੇ ਉਨ੍ਹਾਂ ਵੱਲ ਕੋਈ ਧਿਆਨ ਦਿੱਤਾ ਹੈ ਹਾਲਾਂਕਿ ਬੋਲਣ ਅਤੇ ਸੁਣਨ 'ਚ ਅਸਮਰਥ ਹੋਣ ਦੇ ਨਾਤੇ ਉਸ ਨੇ ਚੈੱਸ 'ਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।

PunjabKesari

ਅਜਿਹੇ 'ਚ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਖਿਡਾਰੀਆਂ ਵੱਲ ਵਿਸ਼ੇਸ਼ ਧਿਆਨ ਦੇਵੇ ਕਿਉਂਕਿ ਜੇਕਰ ਕਿਸੇ ਹੋਰ ਪ੍ਰਦੇਸ਼ 'ਚ ਖਿਡਾਰੀ ਜਿੱਤ ਜਾਂਦਾ ਹੈ ਤਾਂ ਉਸ ਨੂੰ ਰਾਸ਼ਟਰੀ ਸਰਕਾਰ ਤਾਂ ਜੋ ਸਨਮਾਨ ਦਿੰਦੀ ਹੈ ਪਰ ਸੂਬਾ ਸਰਕਾਰ ਦੀ ਉਸ ਵੀ ਉਸ ਵੱਲ ਖਾਸ ਧਿਆਨ ਦਿੰਦੀ ਹੈ। ਰੇਨੂੰ ਹਾਂਡਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਾਰੇ ਖਿਡਾਰੀਆਂ ਵੱਲੋਂ ਸਰਕਾਰ ਧਿਆਨ ਦੇਵੇ। ਖਾਸ ਕਰਕੇ ਬੋਲਣ ਅਤੇ ਸੁਣਨ 'ਚ ਅਸਮਰਥ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਉਨ੍ਹਾਂ ਨੂੰ ਪੁਰਸ਼ ਸਹਿਣ ਲਈ ਕੁਝ ਨਾ ਕੁਝ ਆਸ਼ਿਰਵਾਦ ਰੂਪ 'ਚ ਜ਼ਰੂਰ ਦੇਣਾ ਚਾਹੀਦਾ ਹੈ।


author

shivani attri

Content Editor

Related News