ਲੋਕ ਸਭਾ ਚੋਣਾਂ ਦੌਰਾਨ ਚੈਕਿੰਗ ਟੀਮ ਨੇ 1.85 ਲੱਖ ਰੁਪਏ ਦੀ ਨਕਦੀ ਫੜੀ

04/25/2019 11:00:22 PM

ਬੇਗੋਵਾਲ,(ਰਜਿੰਦਰ) : ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਚੋਣ ਕਮਿਸ਼ਨ ਵਲੋਂ ਬਣਾਈ ਸਟੈਟਿਕ ਸਰਵੀਲੈਂਸ ਟੀਮ ਨੇ ਅੱਜ ਦੇਰ ਸ਼ਾਮ ਬੇਗੋਵਾਲ ਨੇੜੇ ਅੱਡਾ ਸਰੂਪਵਾਲ ਵਿਖੇ ਨਾਕਾਬੰਦੀ ਦੌਰਾਨ 1 ਲੱਖ 85 ਹਜ਼ਾਰ ਰੁਪਏ ਦੀ ਨਕਦੀ ਫੜਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਟੀਮ 'ਚ ਬਤੌਰ ਇੰਚਾਰਜ ਜਸਵਿੰਦਰ ਸਿੰਘ ਐੱਸ. ਡੀ. ਓ. ਪਾਵਰਕਾਮ ਆਪਣੀ ਟੀਮ ਤੇ ਪੁਲਸ ਪਾਰਟੀ ਨਾਲ ਚੈਕਿੰਗ ਕਰ ਰਹੇ ਸਨ। ਫੜੀ ਗਈ ਰਾਸ਼ੀ ਰਾਕੇਸ਼ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਦੀਨਾਨਗਰ ਦੀ ਹੈ, ਜੋ ਆਪਣੀ ਬਲੈਰੋ ਗੱਡੀ 'ਚ ਟਾਂਡਾ ਤੋਂ ਬੇਗੋਵਾਲ ਵੱਲ ਨੂੰ ਆ ਰਹੀ ਸੀ। ਇਸ ਬਾਰੇ ਪੁਸ਼ਟੀ ਕਰਦਿਆਂ ਐੱਸ. ਡੀ. ਐਮ. ਭੁਲੱਥ ਸਕੱਤਰ ਸਿੰਘ ਬੱਲ ਨੇ ਦੱਸਿਆ ਕਿ ਰਕਮ ਜ਼ਬਤ ਕਰ ਲਈ ਗਈ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


Related News