ਚੋਣਾਂ ਦੇ ਮੱਦੇਨਜ਼ਰ ਪੁਲਸ ਹੋਈ ਅਲਰਟ!
Wednesday, Apr 24, 2019 - 05:50 PM (IST)

ਜਲੰਧਰ (ਸ਼ੋਰੀ)— ਲੋਕ ਸਭਾ ਚੋਣਾਂ ਦੇ ਨੇੜੇ ਆਉਣ ਕਾਰਨ ਪੁਲਸ ਕਮਿਸ਼ਨਰੇਟ ਅਤੇ ਦਿਹਾਤੀ ਪੁਲਸ ਅਲਰਟ ਹੋ ਚੁੱਕੀ ਹੈ। ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਐੱਸ. ਐੱਚ. ਓ. ਸੁਖਦੇਵ ਸਿੰਘ ਦੇ ਨਾਲ ਭਾਰਗੋ ਕੈਂਪ ਇਲਾਕੇ 'ਚ ਫਲੈਗ ਮਾਰਚ ਕੱਢਿਆ। ਪੁਲਸ ਦੇ ਨਾਲ ਸਪੈਸ਼ਲ ਕਮਾਂਡੋ ਵੀ ਸੀ। ਐੱਸ. ਐੱਚ. ਓ. ਸੁਖਦੇਵ ਸਿੰਘ ਨੇ ਪੋਲਿੰੰਗ ਸਟੇਸ਼ਨਾਂ ਦੀ ਸੁਰੱਖਿਆ ਕਰਨ ਦੇ ਨਾਲ-ਨਾਲ ਇਲਾਕੇ ਦੇ ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ। ਪੁਲਸ ਦਾ ਮਕਸਦ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਬੇਖੌਫ ਹੋ ਕੇ ਵੋਟ ਦੇਣਾ ਹੈ। ਡੀ. ਐੱਸ. ਪੀ. ਫਿਲੌਰ ਦਵਿੰਦਰ ਅਤਰੀ ਨੇ ਥਾਣਾ ਗੋਰਾਇਆ 'ਚ ਐੱਸ. ਐੱਚ. ਓ. ਲਖਵੀਰ ਸਿੰਘ ਤੇ ਥਾਣੇ 'ਚ ਤਾਇਨਾਤ ਪੁਲਸ ਜਵਾਨਾਂ ਨਾਲ ਮੀਟਿੰਗ ਕੀਤੀ। ਡੀ. ਐੱਸ. ਪੀ. ਅਤਰੀ ਨੇ ਕਿਹਾ ਕਿ ਚੋਣ ਸ਼ਾਂਤਮਈ ਢੰਗ ਨਾਲ ਕਰਵਾਉਣ ਦੀ ਜ਼ਿੰਮੇਵਾਰੀ ਪੁਲਸ ਦੀ ਹੁੰਦੀ ਹੈ ਅਤੇ ਪੁਲਸ ਜਵਾਨ ਬਿਨਾਂ ਕਿਸੇ ਦਬਾਅ ਆਪਣਾ ਕੰਮ ਵਧੀਆ ਤਰੀਕੇ ਨਾਲ ਕਰਨ। ਦਿਨ-ਰਾਤ ਵਿਸ਼ੇਸ਼ ਨਾਕਾਬੰਦੀ ਕਰ ਕੇ ਨਸ਼ਾ ਸਮੱਗਲਰਾਂ 'ਤੇ ਨਕੇਲ ਕੱਸੀ ਜਾਵੇ ਅਤੇ ਚੋਣਾਂ ਦੌਰਾਨ ਸ਼ਾਂਤੀ ਭੰਗ ਕਰਨ ਵਾਲੇ ਲੋਕਾਂ ਦੇ ਖਿਲਾਫ ਪੁਲਸ ਪਹਿਲਾਂ ਤੋਂ ਹੀ ਸਖਤੀ ਕਰ ਕੇ ਉਨ੍ਹਾਂ ਦਾ ਕਲੰਦਰਾ ਤਿਆਰ ਕਰੇ। ਉਨ੍ਹਾਂ ਨੇ ਕਿਹਾ ਕਿ ਚੋਣਾਂ 'ਚ ਸ਼ਰਾਬ ਵੰਡਣ ਅਤੇ ਵੋਟਰਾਂ ਨੂੰ ਕਿਸੇ ਤਰ੍ਹਾਂ ਦਾ ਲਾਲਚ ਦੇਣ ਵਾਲਿਆਂ 'ਤੇ ਵੀ ਪੁਲਸ ਪੂਰੀ ਤਰ੍ਹਾਂ ਨਜ਼ਰ ਰੱਖੇ।