''2019 ਲੋਕਸਭਾ ਚੋਣਾਂ ਦੀਆਂ ਤਿਆਰੀਆਂ ਮੁਕੰਮਲ''

Saturday, Feb 23, 2019 - 12:40 AM (IST)

''2019 ਲੋਕਸਭਾ ਚੋਣਾਂ ਦੀਆਂ ਤਿਆਰੀਆਂ ਮੁਕੰਮਲ''

ਜਲੰਧਰ,(ਸੋਨੂੰ): ਜਲੰਧਰ ਦੇ ਸਰਕਟ ਹਾਊਸ 'ਚ 2019 ਦੀਆਂ ਲੋਕਸਭਾ ਚੋਣਾਂ ਨੂੰ ਲੈ ਕੇ ਸੂਬੇ ਦੇ ਚੋਣ ਅਫਸਰ ਡਾਕਟਰ ਐਸ ਕਰੁਣਾ ਰਾਜੂ ਨੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਡਾਕਟਰ ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਲੋਕਸਭਾ ਚੋਣਾਂ ਦੀਆਂ ਸਾਰੀਆਂ ਤਿਆਰੀਆਂ ਖਤਮ ਹੋ ਚੁਕੀਆਂ ਹਨ ਅਤੇ ਫਾਈਨਲ ਵੋਟਰ ਸੂਚੀ ਵੀ ਤਿਆਰ ਹੋ ਗਈ ਹੈ। ਸੂਬੇ ਦੇ ਮੁੱਖ ਚੋਣ ਅਧਿਕਾਰੀ ਦੇ ਕਰੁਣਾ ਰਾਜੂ ਨੇ ਦੱਸਿਆ ਕਿ ਸੂਬੇ 'ਚ 23124 ਬੂਥ ਹਨ ਅਤੇ ਸਾਰੇ ਵੋਟਰ ਆਪਣੀ ਵੋਟ ਨੂੰ 2,3 ਮਾਰਚ ਨੂੰ ਚੈਕ ਕਰ ਸਕਦੇ ਹਨ ਅਤੇ 2,3 ਮਾਰਚ ਨੂੰ ਨਵੀਂ ਵੋਟਸ ਵੀ ਬਣ ਸਕਦੀ ਹੈ। ਅਜੇ ਈ. ਵੀ. ਐਮ. ਵੀ. ਵੀ. ਪੈਟ ਅਵੇਅਰਨੈਸ ਪ੍ਰੋਗਾਮ ਵੀ ਚੱਲ ਰਿਹਾ ਹੈ ਅਤੇ ਨਵੀਂ-ਨਵੀਂ ਜਾਣਕਾਰੀ ਐਪ ਵੀ ਇਲੈਕਸ਼ਨ ਸੀ ਵਿਜੀਲ ਦੇ ਨਾਮ ਨਾਲ ਲਾਂਚ ਕਰ ਰਿਹਾ ਹੈ। ਜਿਸ ਦੌਰਾਨ ਜੇਕਰ ਕੋਈ ਵੀ ਵਿਅਕਤੀ ਗਲਤ ਕਾਰਵਾਈ ਦੀ ਜਾਣਕਾਰੀ ਸ਼ੇਅਰ ਕਰਦਾ ਹੈ ਤਾਂ 100 ਮਿੰਟ ਅੰਦਰ ਜ਼ਿਲੇ ਦੇ ਡੀ. ਸੀ. ਇਸ ਬਾਰੇ ਕਾਰਵਾਈ ਕਰਨਗੇ ਅਤੇ ਇਸ ਬਾਰ ਆਮ ਜਨਤਾ ਲਈ 1950 ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਗਿਆ ਹੈ। ਜਿਸ ਰਾਹੀ ਕੋਈ ਵੀ  ਵਿਅਕਤੀ ਕੋਈ ਵੀ ਜਾਣਕਾਰੀ ਅਤੇ ਕੰਪਲੇਟ ਫਾਇਲ ਕਰ ਸਕਦੇ ਹਨ। ਜਿਸ ਨੂੰ ਰਜਿਸਟਰਡ ਕੀਤਾ ਜਾਵੇਗਾ ਅਤੇ ਇਸ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਉਥੇ ਹੈਰਾਨੀ ਦੀ ਗੱਲ ਇਹ ਹੈ ਕਿ ਸੂਬੇ 'ਚ ਸਿਰਫ 1000 ਓਵਰਸੀਜ ਜ਼ਰੀਏ ਹੋਣਗੇ ਅਤੇ ਇਸ ਦੀ ਫਰਸਟ ਲੇਵਲ ਦੀ ਟੈਸਟਿੰਗ ਹੋ ਚੁਕੀ ਹੈ।


Related News