ਲੋਹੀਆਂ ਪੁਲਸ ਨੇ ਦੇਸੀ ਪਿਸਤੌਲ ਸਣੇ 1 ਨੂੰ ਕੀਤਾ ਗ੍ਰਿਫ਼ਤਾਰ

Wednesday, Feb 14, 2024 - 02:33 PM (IST)

ਲੋਹੀਆਂ ਪੁਲਸ ਨੇ ਦੇਸੀ ਪਿਸਤੌਲ ਸਣੇ 1 ਨੂੰ ਕੀਤਾ ਗ੍ਰਿਫ਼ਤਾਰ

ਲੋਹੀਆਂ ਖਾਸ (ਸੁਖਪਾਲ ਸਿੰਘ ਰਾਜਪੂਤ) - ਮੁੱਖ ਥਾਣਾ ਅਫਸਰ ਇੰਸਪੈਕਟਰ ਬਖਸ਼ੀਸ਼ ਸਿੰਘ ਲੋਹੀਆਂ ਖਾਸ ਨੇ ਦੱਸਿਆ ਕਿ ਮਿਤੀ 13.02.2024 ਨੂੰ ਏ. ਐੱਸ. ਆਈ ਬਲਵਿੰਦਰ ਸਿੰਘ ਥਾਣਾ ਲੋਹੀਆ ਨੇ ਸਮੇਤ ਕਰਮਚਾਰੀਆ FCI ਗੋਦਾਮ ਨਜ਼ਦੀਕ ਵਿਖੇ ਪੁੱਜ ਕੇ ਸਪੈਸ਼ਲ ਨਾਕਾ ਬੰਦੀ ਕੀਤੀ ਗਈ। ਇਸ ਦੌਰਾਨ ਮੋਟਰਸਾਈਕਲ ਸਪਲੈਡਰ ਨੰਬਰੀ PB08-EN- 3605 ਰੰਗ ਕਾਲਾ ਪਰ ਸਵਾਰ ਹਰਜਿੰਦਰ ਸਿੰਘ ਉਰਫ ਜਿੰਦਰ ਪੁੱਤਰ ਲੇਟ ਜਸਵੀਰ ਸਿੰਘ ਵਾਸੀ ਚਿੱਟੀ ਥਾਣਾ ਲਾਂਬੜਾ ਜ਼ਿਲਾ ਜਲੰਧਰ ਨੂੰ ਕਾਬੂ ਕੀਤਾ ਹੈ। ਉਸ ਕੋਲੋਂ ਇੱਕ ਪਿਸਟਲ ਦੇਸੀ ਸਮੇਤ 01 ਰੋਦ ਜਿੰਦਾ 7.82 X 25 MM ਬਰਾਮਦ ਕੀਤਾ ਹੈ। 

ਇਹ ਵੀ ਪੜ੍ਹੋ: ਦਿੱਲੀ ਦੀਆਂ ਬਰੂਹਾਂ 'ਤੇ ਮੁੜ ਡਟੇ ਕਿਸਾਨ, ਭਾਜਪਾ ਦੇ ਸਿੱਖ ਆਗੂ ਤਾਲਮੇਲ ਕਾਇਮ ਕਰਨ 'ਚ ਰਹੇ ਨਾਕਾਮ

ਇਸ 'ਤੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਮੁਕੱਦਮਾ ਨੰਬਰ 12 ਮਿਤੀ 13.02.2024 ਜੁਰਮ 25-54-59 ਆਰਮ ਐਕਟ ਥਾਣਾ ਲੋਹੀਆ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿਚ ਲਿਆਂਦੀ ਹੈ। 

ਇਹ ਵੀ ਪੜ੍ਹੋ: ਹਾਈਟੈੱਕ ਹੋਏ ਨਸ਼ਾ ਸਮੱਗਲਰ, ਵ੍ਹਟਸਐੱਪ ਜ਼ਰੀਏ ਸ਼ੁਰੂ ਕੀਤੀ ਡੀਲਿੰਗ, ਇੰਝ ਹੁੰਦੈ ਰੇਟ ਤੇਅ ਤੇ ਗੰਦਾ ਧੰਦਾ

ਦੋਸ਼ੀ ਹਰਜਿੰਦਰ ਸਿੰਘ ਉਰਫ ਜਿੰਦਰ ਨੇ ਪੁੱਛਗਿੱਛ ਦੱਸਿਆ ਕਿ ਉਹ ਇਹ ਪਿਸਟਲ ਦੇਸੀ MP ਇੰਦੋਰ ਤੋਂ ਖਰੀਦ ਕੇ ਲਿਆਇਆ ਸੀ ਅਤੇ ਇਸ ਪਿਸਟਲ ਦੇਸੀ ਨਾਲ ਉਸ ਨੇ ਸੰਦੀਪ ਕੁਮਾਰ ਉਰਫ ਦਿੱਲੀ ਪੁੱਤਰ ਨਰਿੰਦਰ ਕੁਮਾਰ ਵਾਸੀ ਰਸੂਲਪੁਰ ਥਾਣਾ ਸਦਰ ਨਕੋਦਰ, ਜਿਸ ਨਾਲ ਉਸ ਦੀ ਦੁਸ਼ਮਣੀ ਚੱਲ ਰਹੀ ਹੈ, ਦਾ ਕੰਮ ਕੱਡਣਾ ਸੀ। ਉਸ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ। ਜਿਸ ਨੂੰ ਪੇਸ਼ ਅਦਾਲਤ ਕਰਕੇ ਉਸ ਦਾ ਪੁਲਸ ਰਿਮਾਡ ਹਾਸਲ ਕਰਕੇ ਉਸ ਪਾਸੋ ਗਹਿਰਾਈ ਨਾਲ ਪੁੱਛਗਿੱਛ ਕਰਕੇ ਅਜੇ ਹੋਰ ਵਾਰਦਾਤਾ ਟਰੇਸ ਹੋਣ ਦੀ ਅਤੇ ਹੋਰ ਬਰਾਮਦਗੀ ਹੋਣ ਦੀ ਆਸ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News