ਤੇਜ਼ ਹਨੇਰੀ ਕਰਕੇ ਤੀਜੀ ਮੰਜ਼ਿਲ ’ਤੇ ਵੈਲਡਿੰਗ ਦਾ ਕੰਮ ਕਰ ਰਹੇ 2 ਮਜ਼ਦੂਰ ਡਿੱਗੇ, ਇਕ ਦੀ ਮੌਤ
Friday, Jul 15, 2022 - 06:37 PM (IST)

ਫਗਵਾੜਾ (ਜਲੋਟਾ)-ਫਗਵਾੜਾ ’ਚ ਚੱਲੀ ਤੇਜ਼ ਹਨੇਰੀ ਉਸ ਵੇਲੇ ਜਾਨਲੇਵਾ ਸਾਬਤ ਹੋਈ, ਜਦੋਂ ਇਕ ਸਾਈਟ ’ਤੇ ਤੀਜੀ ਮੰਜ਼ਿਲ ’ਤੇ ਵੈਲਡਿੰਗ ਦਾ ਕੰਮ ਕਰ ਰਹੇ 2 ਮਜ਼ਦੂਰ ਤੇਜ਼ ਹਵਾ ਵੀ ਲਪੇਟ ’ਚ ਆਉਣ ਤੋਂ ਬਾਅਦ ਹੇਠਾਂ ਡਿੱਗ ਪਏ।
ਜਾਣਕਾਰੀ ਮੁਤਾਬਕ ਇਕ ਮਜ਼ਦੂਰ ਜਿਸ ਦੀ ਪਛਾਣ ਵਿਜੇ ਮੱਲ ਵਾਸੀ ਜ਼ਿਲ੍ਹਾ ਗੋਰਖਪੁਰ ਉੱਤਰ ਪ੍ਰਦੇਸ਼ ਵਜੋਂ ਹੈ, ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ, ਜਦਕਿ ਉਸ ਦਾ ਸਾਥੀ ਮਜ਼ਦੂਰ ਰਾਜਨ ਓਮ ਪ੍ਰਕਾਸ਼ ਵਾਸੀ ਉੱਤਰ ਪ੍ਰਦੇਸ਼ ਗੰਭੀਰ ਰੂਪ ’ਚ ਜ਼ਖ਼ਮੀ ਹੋਇਆ ਹੈ। ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਸਥਾਨਕ ਸਿਵਲ ਹਸਪਤਾਲ ਦੇ ਸਰਕਾਰੀ ਡਾਕਟਰਾਂ ਨੇ ਉਸ ਨੂੰ ਅਗੇਤੇ ਇਲਾਜ ਲਈ ਜਲੰਧਰ ਦੇ ਵੱਡੇ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਹੈ।