ਨੌਜਵਾਨ ਪੀੜ੍ਹੀ ਨੂੰ ਦਿੱਤੀ ਬਜ਼ੁਰਗਾਂ ਦੀ ਸੇਵਾ ਕਰਨ ਦੀ ਪ੍ਰੇਰਣਾ

12/09/2019 1:20:24 PM

ਜਲੰਧਰ (ਸੋਨੂੰ)— ਕ੍ਰਿਸ਼ਨਾ ਵੈੱਲਫੇਅਰ ਸੁਸਾਇਟੀ ਵੱਲੋਂ ਸ਼੍ਰੀ ਮਹਾਲਕਸ਼ਮੀ ਮੰਦਿਰ 'ਚ ਆਯੋਜਿਤ ਸ਼੍ਰੀਮਦ ਭਾਗਵਤ ਮਹਾਪੁਰਾਣ ਕਥਾ ਹਫਤਾ ਦੇ ਪਹਿਲੇ ਦਿਨ ਨੌਜਵਾਨ ਪੀੜ੍ਹੀ ਨੂੰ ਬਜ਼ੁਰਗਾਂ ਦੀ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ ਗਈ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਪਹੁੰਚੇ। ਇਸ ਮੌਕੇ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਅਤੇ ਸਾਬਕਾ ਸੀ. ਪੀ. ਐੱਸ. ਕੇ. ਡੀ. ਭੰਡਾਰੀ ਦੇ ਹੱਥੋਂ 21 ਬਜ਼ੁਰਗਾਂ ਨੂੰ ਸਨਮਾਨਤ ਕੀਤਾ ਗਿਆ। ਇਸ ਤੋਂ ਪਹਿਲਾਂ ਪੰਡਿਤ ਦਿਵੇਸ਼ ਸ਼ਰਮਾ ਵੱਲੋਂ ਵਿਧਿਵਤ ਮੁੱਖ ਸਾਧੂ ਰਾਮ ਮਿੱਤਲ, ਵਿਜੇ ਮਿੱਤਲ, ਵਿਨੀਤ ਧੀਰ, ਕੌਂਸਲਰ ਸ਼ਵੇਤਾ ਧੀਰ, ਭਰਤ ਰਹੇਜਾ, ਕ੍ਰਿਸ਼ਨਾ ਰਹੇਜਾ, ਪਾਰਥ, ਪ੍ਰਦੀਪ ਰਹੇਜਾ, ਰਮੇਸ਼ ਲਾਲ, ਕਿਸ਼ਨ ਲਾਲ ਅਰੋੜਾ ਆਦਿ ਵੱਲੋਂ ਪੂਜਨ ਕਰਵਾਇਆ ਗਿਆ। 

PunjabKesari

ਦਿਵਿਆ ਜੋਤੀ ਜਾਗ੍ਰਿਤੀ ਸੰਸਥਾ ਤੋਂ ਸੁਆਮੀ ਸੱਜਣਾਨੰਦ, ਸੁਆਮੀ ਸਦਾਨੰਦ ਦੀ ਦੇਖਭਾਲ 'ਚ ਆਯੋਜਿਤ ਭਾਗਵਤ ਕਥਾ ਦੇ ਮਹੱਤਵ ਅਤੇ ਕਪਿਲ ਦੇਵਾਹੁਤੀ ਸੰਵਾਦ 'ਤੇ ਪ੍ਰਕਾਸ਼ ਪਾਉਂਦੇ ਹੋਏ ਵਿਸ਼ਵ ਪ੍ਰਸਿੱਧ ਭਾਗਵਤ ਭਾਸਕਰ ਸਾਧਵੀ ਭਾਗਿਆਸ਼੍ਰੀ ਭਾਰਤੀ ਨੇ ਕਿਹਾ ਕਿ ਆਧੁਨਿਕ ਯੁੱਗ 'ਚ ਧਨਵਾਨ ਵਿਅਕਤੀ ਦੇ ਨਾਲ ਸਾਰੇ ਲੋਕ ਜੁੜਦੇ ਹਨ ਅਤੇ ਪੈਸਾ ਨਾ ਹੋਣ 'ਤੇ ਸਾਰੇ ਰਿਸ਼ਤੇ ਵੀ ਖਤਮ ਹੋ ਜਾਂਦੇ ਹਨ। 

PunjabKesari

ਉਨ੍ਹਾਂ ਕਿਹਾ ਕਿ ਸ਼੍ਰੀਮਦ ਭਾਗਵਤ ਮਹਾਪੁਰਾਣ ਕਥਾ ਜਿਵੇਂ ਆਯੋਜਨ ਮਨੁੱਖ ਨੂੰ ਜਾਗਰੂਕ ਕਰਨ ਲਈ ਕੀਤੇ ਜਾਂਦੇ ਹਨ, ਜਿਸ ਨਾਲ ਜੀਵਨ 'ਚ ਕਾਫੀ ਬਦਲਾਅ ਆਉਂਦਾ ਹੈ। ਇਸ ਮੌਕੇ ਸਾਧਵੀ ਭਾਰਤੀ, ਰਿਚਾ ਭਾਰਤੀ, ਸ਼ਰਨ ਭਾਰਤੀ, ਸਤਿੰਦਰ ਭਾਰਤੀ, ਹਰਵਿੰਦਰ ਭਾਰਤੀ ਆਦਿ ਨੇ ਭਜਨਾਂ ਨਾਲ ਸੰਗਤ ਨੂੰ ਪ੍ਰਭੂ ਨਾਲ ਜੋੜਿਆ। ਪ੍ਰਭੂ ਆਰਤੀ ਤੋਂ ਬਾਅਦ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ, ਸਾਬਕਾ ਸੀ. ਪੀ. ਐੱਸ. ਕੇ. ਡੀ. ਭੰਡਾਰੀ, ਸ਼੍ਰੀ ਮਹਾਲਕਸ਼ਮੀ ਮੰਦਿਰ ਟਰੱਸਟੀ ਪ੍ਰਧਾਨ ਦਰਸ਼ਨ ਲਾਲ ਸ਼ਰਮਾ, ਮਹੰਤ ਗੋਵਰਧਨ ਦਾਸ, ਰਵਿੰਦਰ ਖੁਰਾਣਾ, ਰਮੇਸ਼ ਸਹਿਗਲ ਸਮੇਤ ਸਾਰੇ ਹੋਰਾਂ ਨੂੰ ਆਯੋਜਕਾਂ ਵੱਲੋਂ ਵਿਸ਼ੇਸ਼ ਸਨਮਾਨ ਨਾਲ ਨਵਾਜਿਆ ਗਿਆ।


shivani attri

Content Editor

Related News