ਰੇਲ ਰੋਕੋ ਅੰਦੋਲਨ ਵਿੱਚ ਫਸੇ ਯਾਤਰੀਆਂ ਦੀ ਸੇਵਾ ਵੱਖ-ਵੱਖ ਸੋਸਾਇਟੀਆਂ ਨੇ ਕੀਤੀ
Monday, Oct 03, 2022 - 06:34 PM (IST)

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਦਿੱਤੇ ਗਏ ਗਏ ਰੇਲ ਰੋਕੋ ਅੰਦੋਲਨ ਦੌਰਾਨ ਰੇਲਵੇ ਸਟੇਸ਼ਨ ਚੋਲਾਂਗ 'ਤੇ ਯਾਤਰੀਆਂ ਨਾਲ ਭਰੀ ਇੰਦੌਰ-ਜੰਮੂ ਮਾਲਵਾ ਐਕਸਪ੍ਰੈਸ ਕਰੀਬ ਤਿੰਨ ਘੰਟੇ ਤੋਂ ਵੀ ਉੱਪਰ ਸਮੇਂ ਤਕ ਰੇਲਵੇ ਸਟੇਸ਼ਨ ਚੋਲਾਂਗ 'ਤੇ ਰੁਕੀ ਰਹੀ। ਜਿਸ ਕਾਰਨ ਗੱਡੀ ਵਿੱਚ ਸਵਾਰ ਔਰਤਾਂ, ਬੱਚਿਆਂ ਅਤੇ ਹੋਰਨਾਂ ਯਾਤਰੂਆਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: ਠੱਗਾਂ ਨੇ ਲੱਭਿਆ ਠੱਗੀ ਦਾ ਨਵਾਂ ਤਰੀਕਾ, ਵਟਸਐਪ ’ਤੇ ਕਪੂਰਥਲਾ ਦੇ DC ਦੀ ਤਸਵੀਰ ਲਗਾ ਇੰਝ ਕਰ ਰਹੇ ਨੇ ਠੱਗੀ
ਇਸ ਸਬੰਧੀ ਜਦੋਂ ਇਲਾਕੇ ਦੀਆਂ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਅਕਾਲ ਚੈਰੀਟੇਬਲ ਟਰੱਸਟ ਚੌਲਾਂਗ ਅਤੇ ਸਰਬੱਤ ਦਾ ਭਲਾ ਸੇਵਾ ਸੋਸਾਇਟੀ ਮੂਨਕ ਕਲਾਂ ਵਾਲਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੇ ਵਲੰਟਰੀਆਂ ਸਮੇਤ ਹਾਜ਼ਰ ਹੋ ਕੇ ਇਸ ਜਾਮ ਵਿੱਚ ਫਸੇ ਯਾਤਰੀਆਂ ਲਈ ਪੀਣ ਵਾਲਾ ਪਾਣੀ ਅਤੇ ਖਾਣ-ਪੀਣ ਦਾ ਹੋਰ ਸਾਮਾਨ ਉਪਲੱਬਧ ਕਰਾਇਆ। ਇਸ ਮੌਕੇ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਦੇ ਵਲੰਟੀਅਰ ਸੇਵਾਦਾਰ ਜਥੇਦਾਰ ਦਵਿੰਦਰ ਸਿੰਘ ਮੂਨਕਾਂ, ਅਕਾਲ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਜਹੂਰਾ, ਦਿਲਬਾਗ ਸਿੰਘ ਜਹੂਰਾ ਅਤੇ ਡਾ. ਕੁਲਵਿੰਦਰ ਸਿੰਘ ਨਰਵਾਲ ਅਤੇ ਹੋਰਨਾਂ ਸੇਵਾਦਾਰਾਂ ਦਾ ਰੇਲਵੇ ਯਾਤਰੂਆਂ ਨੇ ਧੰਨਵਾਦ ਕੀਤਾ। ਜਾਣਕਾਰੀ ਅਨੁਸਾਰ ਮਾਲਵਾ ਐਕਸਪ੍ਰੈੱਸ ਕਰੀਬ ਸਾਢੇ ਤਿੰਨ ਘੰਟੇ ਜਾਮ ਵਿੱਚ ਫਸੇ ਹੋਣ ਉਪਰੰਤ ਅਗਲੇ ਪੜਾਅ ਲਈ ਰਵਾਨਾ ਹੋਈ, ਜਿਸ 'ਤੇ ਗੱਡੀ ਵਿਚ ਸਵਾਰ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ।
ਇਹ ਵੀ ਪੜ੍ਹੋ: ਦੁਬਈ ’ਚ ਬੈਠ ਫੇਸਬੁੱਕ ’ਤੇ ਇਤਰਾਜ਼ਯੋਗ ਪੋਸਟਾਂ ਪਾ ਰਿਹਾ ਸੀ ਸ਼ਖ਼ਸ, ਟਾਰਗੇਟ 'ਤੇ ਰਾਜਨੇਤਾ ਸਣੇ ਨੇ ਇਹ ਲੋਕ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ