ਪੁਲਾਂ ’ਤੇ ਲਿਖੇ ‘ਕਿਸਾਨ ਹੱਲ ਖ਼ਾਲਿਸਤਾਨ’ ਦੇ ਨਾਅਰੇ, ਪੁਲਸ ਨੇ ਮਿਟਵਾਏ

Monday, Apr 19, 2021 - 11:09 AM (IST)

ਪੁਲਾਂ ’ਤੇ ਲਿਖੇ ‘ਕਿਸਾਨ ਹੱਲ ਖ਼ਾਲਿਸਤਾਨ’ ਦੇ ਨਾਅਰੇ, ਪੁਲਸ ਨੇ ਮਿਟਵਾਏ

ਟਾਂਡਾ ਉੜਮੁੜ (ਪੰਡਿਤ, ਮੋਮੀ)-ਟਾਂਡਾ ਇਲਾਕੇ ਵਿਚ ਅਣਪਛਾਤੇ ਵਿਅਕਤੀਆਂ ਵੱਲੋਂ ਪੁਲਾਂ ’ਤੇ ਉਹ ਸ਼ਬਦ ਲਿਖੇ ਗਏ ਹਨ, ਜਿਸ ਨੂੰ ਲੈ ਕੇ ਸਰਕਾਰੀ ਹੁਕਮਾਂ ਮੁਤਾਬਿਕ ਪੁਲਸ ਪ੍ਰਸ਼ਾਸਨ ਇਤਰਾਜ਼ ਕਰਦਾ ਹੈ। ਟਾਂਡਾ ਹੁਸ਼ਿਆਰਪੁਰ ਰੋਡ ’ਤੇ ਪਿੰਡ ਓਹਡ਼ਪੁਰ ਅਤੇ ਨੈਨੋਵਾਲ ਵੈਦ ਦੇ ਪੁਲਾਂ ਅਤੇ ਅਨਾਜ ਮੰਡੀ ਸਾਹਮਣੇ ਹਾਈਵੇਅ ਦੇ ਅੰਡਰ ਪਾਸ ਨਜ਼ਦੀਕ ਕੰਧ ’ਤੇ ‘ਕਿਸਾਨ ਹੱਲ ਖ਼ਾਲਿਸਤਾਨ’ ਲਿਖਿਆ ਹੋਇਆ ਸੀ।

ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਨੇ ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੇ ਇਹ ਨਵੇਂ ਹੁਕਮ

PunjabKesari

ਐਤਵਾਰ ਜਦੋਂ ਇਸ ਦੀ ਭਿਣਕ ਟਾਂਡਾ ਪੁਲਸ ਨੂੰ ਲੱਗੀ ਤਾਂ ਥਾਣਾ ਮੁਖੀ ਟਾਂਡਾ ਇੰਸਪੈਕਟਰ ਬਿਕਰਮ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਇਨ੍ਹਾਂ ਲਿਖਤਾਂ ਨੂੰ ਫੌਰੀ ਤੌਰ ਉਤੇ ਮਿਟਵਾਇਆ। ਇਥੇ ਦੱਸ ਦੇਈਏ ਕਿ ਟਾਂਡਾ ਵਿਚ ਖ਼ਾਲਿਸਤਾਨੀ ਨਾਅਰੇ ਲਿਖਣ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਟਾਂਡਾ ਅਤੇ ਪੰਜਾਬ ਦੇ ਹੋਰ ਕਈ ਜ਼ਿਲ੍ਹਿਆਂ ਵਿਚ ਵੀ ਖ਼ਾਲਿਸਤਾਨੀ ਨਾਅਰੇ ਲਿਖੇ ਮਿਲ ਚੁੱਕੇ ਹਨ। 

ਇਹ ਵੀ ਪੜ੍ਹੋ : ਵੱਡੀ ਘਟਨਾ: ਕਰਤਾਰਪੁਰ ਥਾਣੇ 'ਚ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨੇ ਕਿਹਾ ਕਤਲ ਹੋਇਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


author

shivani attri

Content Editor

Related News