ਕਾਰਗਿਲ ਵਿਜੈ ਦਿਵਸ ਦੇ ਸਬੰਧ ''ਚ ਕੱਢੀ ਗਈ ਸਾਈਕਲ ਰੈਲੀ

07/21/2019 1:37:48 PM

ਜਲੰਧਰ (ਸੋਨੂੰ)— ਕਾਰਗਿਲ ਵਿਜੈ ਦਿਵਸ ਦੇ ਮੌਕੇ 'ਤੇ ਬੀ .ਐੱਸ. ਐੱਫ. ਫਰੰਟੀਅਰ ਹੈੱਡਕੁਆਰਟਰ 'ਚ ਇਕ ਹਫਤੇ ਤੱਕ ਕਾਰਗਿਲ ਦੀ ਲੜਾਈ ਅਤੇ ਵਿਜੈ ਦਿਵਸ ਨੂੰ ਲੈ ਕੇ ਪ੍ਰੋਗਰਾਮ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ ਜਲੰਧਰ ਫਰੰਟੀਅਰ ਦੇ ਡੀ.ਆਈ.ਜੀ. ਮਧੁਸੂਦਨ ਸ਼ਰਮਾ ਨੇ ਦੱਸਿਆ ਕਿ ਪੂਰਾ ਹਫਤਾ ਚੱਲਣ ਵਾਲੇ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਕਾਰਗਿਲ 'ਚ ਸ਼ਹੀਦ ਹੋਏ ਸੈਨਾ ਦੇ ਜਵਾਨਾਂ ਅਤੇ ਅਫਸਰਾਂ ਨੂੰ ਸ਼ਰਧਾਜਲੀ ਦੇ ਕੇ ਕੀਤੀ ਗਈ।

PunjabKesari

ਇਸ ਦੇ ਨਾਲ ਹੀ ਬੀ. ਐੱਸ. ਐੱਫ. ਹੈੱਡਕੁਆਰਟਰ ਤੋਂ ਬੱਸ ਸਟੈਂਡ ਸ਼ਹੀਦੀ ਸਮਾਰਕ ਤੱਕ ਸਾਈਕਲ ਰੈਲੀ ਕੱਢੀ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਪੂਰੇ ਹਫਤੇ 'ਚ ਵੱਖ-ਵੱਖ ਪ੍ਰੋਗਰਾਮ ਸਕੂਲੀ ਬੱਚਿਆਂ ਵੱਲੋਂ ਪੇਂਟਿੰਗ, ਸ਼ਹੀਦਾਂ ਲਈ 5 ਕਿਲੋਮੀਟਰ ਦੀ ਦੌੜ, ਖੂਨਦਾਨ ਕੈਂਪ ਅਤੇ ਹੋਰ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਹੈ।


shivani attri

Content Editor

Related News