ਕਪੂਰਥਲਾ ਵਿਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪਾਰਟਨਰ ’ਤੇ ਚਲਾਈ ਗੋਲ਼ੀ
Wednesday, Sep 15, 2021 - 10:33 AM (IST)

ਕਪੂਰਥਲਾ (ਭੂਸ਼ਣ/ਮਹਾਜਨ)-ਸਥਾਨਕ ਮਸਜਿਕ ਚੌਂਕ ’ਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਜਾਮਾ ਮਸਜਿਦ ਕੰਪਲੈਕਸ ’ਚ ਸਥਿਤ ਇਕ ਬਿਲਡਿੰਗ ’ਚ ਚੱਲ ਰਹੇ ਇਕ ਸਰਵਿਸ ਸੈਂਟਰ ਦੇ ਮਾਲਕ ਨੇ ਆਪਣੇ ਦਫ਼ਤਰ ’ਚ ਕਿਸੇ ਪੁਰਾਣੇ ਲੈਣ-ਦੇਣ ਨੂੰ ਲੈ ਕੇ ਆਏ ਆਪਣੇ ਪਾਰਟਨਰ ’ਤੇ ਗੋਲ਼ੀ ਚਲਾ ਦਿੱਤੀ। ਜਿਸ ਦੌਰਾਨ ਬਾਂਹ ’ਚ ਲੱਗੀ ਗੋਲ਼ੀ ਛਾਤੀ ’ਚ ਚਲੀ ਜਾਣ ਨਾਲ ਪੀੜਤ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਉਸ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਲੁਧਿਆਣਾ ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ: ਜਲੰਧਰ 'ਚ ਸੋਢਲ ਮੇਲੇ ਦੀ ਸੁਰੱਖਿਆ ਲਈ 24 ਘੰਟੇ ਡਿਊਟੀ ਦੌਰਾਨ 1000 ਮੁਲਾਜ਼ਮ ਰਹਿਣਗੇ ਤਾਇਨਾਤ
ਜਾਣਕਾਰੀ ਅਨੁਸਾਰ ਸਥਾਨਕ ਮਸਜਿਦ ਚੌਕ ਦੇ ਨੇਰੇ ਸੈਮਸੰਗ ਸਰਵਿਸ ਸੈਂਟਰ ਚਲਾਉਣ ਵਾਲੇ ਮਨਜੀਤ ਸਿੰਘ ਦੇ ਦਫ਼ਤਰ ’ਚ ਉਸ ਦਾ ਲੁਧਿਆਣਾ ਵਾਸੀ ਪਾਰਟਨਰ ਪ੍ਰਿੰਸ ਗਰੋਵਰ ਪੁੱਤਰ ਅਸ਼ਵਨੀ ਕੁਮਾਰ ਪੁਰਾਣੇ ਲੈਣ-ਦੇਣ ਦਾ ਹਿਸਾਬ ਮੰਗਣ ਲਈ ਉਸ ਦੇ ਕੋਲ ਆਇਆ। ਜਿਸ ਦੌਰਾਨ ਦੋਵੇਂ ਪਾਰਟਨਰਾਂ ’ਚ ਕਾਫ਼ੀ ਬਹਿਸ ਹੋਈ। ਇਕਦਮ ਤੈਸ਼ ’ਚ ਆਏ ਮਨਜੀਤ ਸਿੰਘ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਪ੍ਰਿੰਸ ਗਰੋਵਰ ’ਤੇ ਫਾਇਰਿੰਗ ਕਰ ਦਿੱਤੀ। ਜਿਸ ਦੌਰਾਨ ਰਿਵਾਲਵਰ ਤੋਂ ਕੱਢਿਆ ਇਕ ਫਾਇਰ ਪ੍ਰਿੰਸ ਗਰੋਵਰ ਦੀ ਬਾਂਹ ’ਚ ਲੱਗ ਕੇ ਛਾਤੀ ਦੇ ਅੰਦਰ ਚਲਾ ਗਿਆ। ਪ੍ਰਿੰਸ ਗਰੋਵਰ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਉਸ ਦੇ ਸਾਥੀ ਵੱਲੋਂ ਉਸ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਲੁਧਿਆਣਾ ਸ਼ਿਫਟ ਕਰ ਦਿੱਤਾ।
ਇਹ ਵੀ ਪੜ੍ਹੋ: ਜਲੰਧਰ: ਸ੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਤਿਆਰੀਆਂ ਸ਼ੁਰੂ, ਦਰਸ਼ਨਾਂ ਲਈ ਪੁੱਜਣ ਲੱਗੇ ਸ਼ਰਧਾਲੂ
ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸ਼ਹਿਬਾਜ ਸਿੰਘ, ਐੱਸ. ਐੱਚ. ਓ. ਸਿਟੀ ਗੌਰਵ ਧੀਰ ਅਤੇ ਐੱਸ. ਐੱਚ. ਓ. ਸਦਰ ਇੰਸਪੈਕਟਰ ਗੁਰਦਿਆਲ ਸਿੰਘ ਪੁਲਸ ਟੀਮ ਦੇ ਨਾਲ ਮੌਕੇ ’ਤੇ ਪਹੁੰਚੇ ਅਤੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ। ਪੁਲਸ ਨੇ ਮੁਲਜ਼ਮ ਮਨਜੀਤ ਸਿੰਘ ਨੂੰ ਹਿਰਾਸਤ ’ਚ ਲੈ ਲਿਆ ਹੈ। ਆਖਰੀ ਸਮਾਚਾਰ ਮਿਲਣ ਤੱਕ ਪੁਲਸ ਵੱਲੋਂ ਮਾਮਲੇ ਦੀ ਜਾਂਚ ਦਾ ਦੌਰ ਜਾਰੀ ਸੀ।
ਇਹ ਵੀ ਪੜ੍ਹੋ: ਜਲੰਧਰ: ਕਤਲ ਕੀਤੇ ਨਾਬਾਲਗ ਮੁੰਡੇ ਦੇ ਕੇਸ 'ਚ ਹੈਰਾਨੀਜਨਕ ਖ਼ੁਲਾਸਾ, ਚਾਚੇ ਨੇ ਦਿੱਤੀ ਸੀ ਭਤੀਜੇ ਦੀ ਸੁਪਾਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ