ਮੌਸਮ ਬਦਲਦਿਆਂ ਹੀ ''ਭਗਵਾਨ ਜੀ'' ਦੇ ਕੱਪੜਿਆਂ ''ਚ ਵੀ ਆਇਆ ਬਦਲਾਅ

11/16/2019 2:23:34 PM

ਜਲੰਧਰ— ਮੌਸਮ 'ਚ ਤਬਦੀਲੀ ਆਉਣ ਕਰਕੇ ਠੰਡ ਵੱਧਦੀ ਜਾ ਰਹੀ ਹੈ। ਵੱਧਦੀ ਠੰਡ ਨੂੰ ਦੇਖਦੇ ਹੋਏ ਜਿੱਥੇ ਲੋਕਾਂ ਨੇ ਗਰਮ ਕੱਪੜੇ ਕੱਢ ਲਏ ਹਨ, ਉਥੇ ਹੀ ਮੌਸਮ 'ਚ ਬਦਲਾਅ ਦਾ ਅਸਰ ਜਗਤ ਦੇ ਪਾਲਣਹਾਰ ਦੇ ਕੱਪੜਿਆਂ 'ਚ ਵੀ ਦੇਖਣ ਨੂੰ ਮਿਲਿਆ ਹੈ। ਸ਼ਹਿਰ ਦੇ ਸਾਰੇ ਪ੍ਰਮੁੱਖ ਮੰਦਿਰਾਂ 'ਚ ਭਗਵਾਨ ਦੀਆਂ ਮੂਰਤੀਆਂ ਨੂੰ ਵੀ ਗਰਮ ਕੱਪੜੇ ਪਾਏ ਗਏ ਹਨ। ਇਸ ਦੇ ਨਾਲ ਹੀ ਭੋਗ ਵੀ ਗਰਮ ਚੀਜ਼ਾਂ ਦਾ ਲਗਾਇਆ ਜਾ ਰਿਹਾ ਹੈ। 
ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਦੇ ਪੰਡਿਤ ਵਿਜੇ ਸ਼ਾਸਤਰੀ ਨੇ ਦੱਸਿਆ ਕਿ ਸਰਦੀਆਂ ਆਉਣ 'ਤੇ ਭਗਵਾਨ ਨੂੰ ਸ਼ਾਲ ਚੜ੍ਹਾਈ ਗਈ ਹੈ। ਮੌਸਮ ਬਦਲਣ 'ਤੇ ਜੇਕਰ ਸਾਡੀ ਰੋਜ਼ਾਨਾ ਦੀ ਜ਼ਿੰਦਗੀ 'ਚ ਬਦਲਾਅ ਆਉਂਦਾ ਹੈ ਤਾਂ ਕਨ-ਕਨ 'ਚ ਵਸੇ ਰੱਬ ਵੀ ਸਾਡੇ ਤੋਂ ਵੱਖਰੇ ਨਹੀਂ ਹਨ। ਆਪਣੇ ਪ੍ਰਭੂ ਦਾ ਵੀ ਸੱਚੇ ਮਨ ਨਾਲ ਖਿਆਲ ਰੱਖਣਾ ਸਾਡਾ ਕਰਤੱਵ ਹੈ। 
ਮੰਦਿਰ 'ਚ ਠਾਕੁਰ ਜੀ ਨੂੰ ਗਰਮ ਪਾਣੀ ਨਾਲ ਇਸ਼ਨਾਨ ਕਰਵਾਇਆ ਜਾ ਰਿਹਾ ਹੈ। ਭਗਵਾਨ ਨੂੰ ਗਰਮ ਦੁੱਧ, ਡਰਾਈ ਫਰੂਟ, ਹਲਵੇ ਦਾ ਭੋਗ ਲਗਾਇਆ ਜਾ ਰਿਹਾ ਹੈ। ਆਰਤੀ 'ਚ ਜੋਤ  ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ ਤਾਂਕਿ ਮੰਦਿਰ 'ਚ ਗਰਮਾਹਟ ਰਹੇ। ਕੰਬਲ, ਸ਼ਾਲ, ਟੋਪੀ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ।


shivani attri

Content Editor

Related News